ਲੁਧਿਆਣਾ: ਲੁਧਿਆਣਾ ਦਾ ਵਿਧਾਨ ਸਭਾ ਹਲਕਾ ਉੱਤਰੀ (Ludhiana North seat) ਕਾਂਗਰਸ ਦੇ ਗੜ੍ਹ ਵਾਲਾ ਹਲਕਾ ਮੰਨਿਆ ਜਾਂਦਾ ਹੈ, ਬੀਤੀ 6 ਵਾਰ ਤੋਂ ਲਗਾਤਾਰ ਕਾਂਗਰਸ ਦੇ ਰਾਕੇਸ਼ ਪਾਂਡੇ (Rakesh Pandey win Ludhiana) ਇਸ ਸੀਟ ਤੋਂ ਜਿੱਤਦੇ ਰਹੇ ਹਨ, ਹਾਲਾਂਕਿ ਇਸ ਵਾਰ ਇਸ ਸੀਟ ਤੋਂ ਸਿਆਸੀ ਸਮੀਕਰਨ ਕੁੱਝ ਵੱਖਰੇ ਨੇ ਜੇਕਰ ਕੁੱਲ ਵੋਟਰਾਂ ਦੀ ਗਿਣਤੀ ਕੀਤੀ ਜਾਵੇ ਤਾਂ ਲੁਧਿਆਣਾ ਉੱਤਰੀ (Ludhiana North seat) ਦੇ ਵਿੱਚ ਕੁੱਲ ਵੋਟਾਂ ਦੀ ਗਿਣਤੀ 2 ਲੱਖ 5 ਹਜ਼ਾਰ ਦੇ ਕਰੀਬ ਹੈ। ਜਿਨ੍ਹਾਂ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 1 ਲੱਖ 8 ਹਜ਼ਾਰ 798 ਹੈ, ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 96 ਹਜ਼ਾਰ 238 ਰਹੀ ਤੇ ਇੱਥੇ ਜੇਕਰ ਕੁੱਲ ਵੋਟ ਫ਼ੀਸਦ ਦੀ ਗੱਲ ਕੀਤੀ ਜਾਵੇ ਤਾਂ 61.26 ਫ਼ੀਸਦੀ ਇਸ ਹਲਕੇ ਵਿੱਚ ਕੁੱਲ ਵੋਟਿੰਗ ਹੋਈ ਹੈ।
ਕਾਂਗਰਸ ਦੇ ਰਾਕੇਸ਼ ਪਾਂਡੇ
ਕਾਂਗਰਸ ਦੇ ਰਾਕੇਸ਼ ਪਾਂਡੇ (Rakesh Pandey) ਕਾਂਗਰਸ ਦੇ ਸਭ ਤੋਂ ਪੁਰਾਣੇ ਲੀਡਰਾਂ ਵਿੱਚੋਂ ਇੱਕ ਨੇ ਸ਼ਹੀਦ ਪਰਿਵਾਰ ਤੋਂ ਸਬੰਧਤ ਹੋਣ ਕਰਕੇ ਕਾਂਗਰਸ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ, ਰਾਕੇਸ਼ ਪਾਂਡੇ ਲਗਾਤਾਰ ਲੁਧਿਆਣਾ ਉੱਤਰੀ ਤੋਂ 6 ਵਾਰ ਵਿਧਾਇਕ ਬਣ ਚੁੱਕੇ ਹਨ ਅਤੇ ਇਸ ਵਾਰ 7ਵੀਂ ਵਾਰ ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ.
ਜੇਕਰ ਗੱਲ 2017 ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਰਾਕੇਸ਼ ਪਾਂਡੇ (Rakesh Pandey) ਨੂੰ ਕੁੱਲ 44 ਹਜ਼ਾਰ 864 ਵੋਟਾਂ ਪਈਆਂ ਸਨ, ਜਦੋਂ ਕਿ ਉਨ੍ਹਾਂ ਤੋਂ ਬਾਅਦ ਭਾਜਪਾ ਦੂਜੇ ਨੰਬਰ 'ਤੇ ਰਹੀ ਸੀ, ਰਾਕੇਸ਼ ਪਾਂਡੇ ਲਗਪਗ ਇਸ ਹਲਕੇ ਤੋਂ 5 ਹਜ਼ਾਰ ਵੋਟਾਂ ਦੇ ਨਾਲ ਜਿੱਤੇ ਸਨ। ਰਾਕੇਸ਼ ਪਾਂਡੇ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਰਹੇ ਨੇ, ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ ਤਾਂ ਜੇਕਰ ਕਿਸੇ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਸਮਰਥਨ ਦੀ ਗੱਲ ਸਾਹਮਣੇ ਆਈ ਸੀ ਤਾਂ ਸਭ ਤੋਂ ਪਹਿਲਾ ਨਾਂ ਲੁਧਿਆਣੇ ਤੋਂ ਰਾਕੇਸ਼ ਪਾਂਡੇ ਦਾ ਆਇਆ ਸੀ।
ਪਰ ਕਾਂਗਰਸ ਮੁੜ ਤੋਂ ਸੱਤਾ ਵਿੱਚ ਕਾਬਜ਼ ਹੋਣ ਦੀ ਚਾਹ ਕਰਕੇ ਪੁਰਾਣੇ ਉਮੀਦਵਾਰਾਂ 'ਤੇ ਹੀ ਇਸ ਵਾਰ ਦਾਅ ਖੇਡਿਆ ਹੈ, ਰਾਕੇਸ਼ ਪਾਂਡੇ (Rakesh Pandey) ਉਦੋਂ ਵੀ ਸੁਰਖੀਆਂ ਵਿੱਚ ਆਏ ਸਨ, ਜਦੋਂ ਤਰਸ ਦੇ ਆਧਾਰ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਵਿੱਚ ਉਨ੍ਹਾਂ ਦੇ ਬੇਟੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿੱਤੀ ਗਈ ਸੀ। ਰਾਕੇਸ਼ ਪਾਂਡੇ ਸ਼ਹੀਦ ਪਰਿਵਾਰ ਤੋਂ ਸੰਬੰਧ ਰੱਖਦੇ ਨੇ, ਇਸ ਦੌਰਾਨ ਜਦੋਂ ਉਨ੍ਹਾਂ ਦੀ ਪੇਂਟਿੰਗ ਨੌਕਰੀ ਦਿੱਤੀ ਗਈ ਤਾਂ ਕਾਂਗਰਸ ਦੇ ਵਿੱਚ ਵੀ ਬਗ਼ਾਵਤੀ ਸੁਰ ਉੱਠੇ ਸਨ। ਹਾਲਾਂਕਿ ਬਾਜਵਾ ਪਰਿਵਾਰ ਵਿੱਚ ਵੀ ਨੌਕਰੀ ਦੇਣ ਦਾ ਮਸਲਾ ਉੱਠਿਆ, ਪਰ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ, ਪਰ ਰਾਕੇਸ਼ ਪਾਂਡੇ ਨੇ ਆਪਣੇ ਬੇਟੇ ਨੂੰ ਨੌਕਰੀ ਨਹੀਂ ਛੁਡਵਾਈ।
ਭਾਜਪਾ ਦੇ ਪ੍ਰਵੀਨ ਬਾਂਸਲ
ਭਾਜਪਾ ਵੱਲੋਂ ਇਸ ਵਾਰ ਮੁੜ ਤੋਂ ਪ੍ਰਵੀਨ ਬਾਂਸਲ ਨੂੰ ਲੁਧਿਆਣਾ ਉੱਤਰੀ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ, ਪਰਵੀਨ ਬਾਂਸਲ 2017 ਦੇ ਵਿੱਚ ਲੁਧਿਆਣਾ ਉੱਤਰੀ ਤੋਂ ਕੁੱਲ 39 ਹਜ਼ਾਰ 732 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ ਸਨ, ਭਾਜਪਾ ਦਾ ਵੀ ਇਸ ਹਲਕੇ ਦੇ ਵਿੱਚ ਵੱਡਾ ਵੋਟ ਬੈਂਕ ਹੈ। ਹਾਲਾਂਕਿ ਪ੍ਰਵੀਨ ਬਾਂਸਲ ਇਸ ਵਾਰ ਲੁਧਿਆਣਾ ਕੇਂਦਰੀ ਤੋਂ ਚੋਣ ਲੜਨ ਦੇ ਚਾਹਵਾਨ ਸਨ।
ਕਿਉਂਕਿ ਪ੍ਰਵੀਨ ਬਾਂਸਲ ਇਸੇ ਹਲਕੇ ਦੇ ਰਹਿਣ ਵਾਲੇ ਨੇ, ਪਰ ਸਤਪਾਲ ਗੋਸਾਈਂ ਦੀ ਮੌਤ ਤੋਂ ਬਾਅਦ ਇਹ ਟਿਕਟ ਗੁਰਦੇਵ ਸ਼ਰਮਾ ਦੇਬੀ ਨੂੰ ਦੇ ਦਿੱਤੀ ਗਈ ਅਤੇ ਇਸ ਵਾਰ ਵੀ ਪ੍ਰਵੀਨ ਬਾਂਸਲ ਲੁਧਿਆਣਾ ਕੇਂਦਰੀ ਤੋਂ ਚੋਣ ਲੜਨ ਦੇ ਚਾਹਵਾਨ ਸਨ। ਪਰ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਲੁਧਿਆਣਾ ਉੱਤਰੀ ਤੋਂ ਟਿਕਟ ਦਿੱਤੀ ਹੈ।
ਹਾਲਾਂਕਿ ਪ੍ਰਵੀਨ ਬਾਂਸਲ ਨੂੰ ਲੁਧਿਆਣਾ ਉੱਤਰੀ ਦੇ ਵਿੱਚ ਚੋਣਾਂ ਲਈ ਤਿਆਰੀ ਦਾ ਬਹੁਤਾ ਮੌਕਾ ਵੀ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਨੇ ਆਪਣਾ ਦਫਤਰ ਵੀ ਲੁਧਿਆਣਾ ਉੱਤਰੀ ਦੇ ਵਿਚ ਖੋਲ੍ਹ ਲਿਆ ਸੀ..ਮੀਡੀਆ ਅੱਗੇ ਵੀ ਉਹ ਖੁੱਲ੍ਹ ਕੇ ਲਗਾਤਾਰ ਲੁਧਿਆਣਾ ਕੇਂਦਰੀ ਤੋਂ ਚੋਣਾਂ ਲੜਨ ਲਈ ਇੱਛਾ ਜਤਾਉਂਦੇ ਰਹੇ ਸਨ ਪਰ ਇਸ ਵਾਰ ਉਹ ਪਿਛਲੀਆਂ ਵੋਟਾਂ ਤੋਂ ਕਿੰਨੀ ਕੁ ਵੱਧ ਲਿਜਾਂਦੇ ਨੇ ਇਹ ਵੇਖਣਾ ਦਿਲਚਸਪ ਹੋਵੇਗਾ।
ਆਮ ਆਦਮੀ ਪਾਰਟੀ ਦੇ ਮਦਨ ਲਾਲ ਬੱਗਾ
ਲੁਧਿਆਣਾ ਉੱਤਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਇਸ ਵਾਰ ਅਹਿਮ ਭੂਮਿਕਾ ਹੋ ਸਕਦੀ ਹੈ ਕਿਉਂਕਿ ਮਦਨ ਲਾਲ ਬੱਗਾ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਹਾਲਾਂਕਿ ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਮਦਨ ਲਾਲ ਬੱਗਾ ਆਜ਼ਾਦ ੳੁਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਉਨ੍ਹਾਂ ਨੂੰ ਕੁੱਲ 12136 ਵੋਟਾਂ ਪਈਆਂ ਸਨ ਪਰਵੀਨ ਬਾਂਸਲ ਲਗਾਤਾਰ ਮਦਨ ਲਾਲ ਬੱਗਾ ਤੇ ਹੀ ਉਨ੍ਹਾਂ ਨੂੰ ਹਰਾਉਣ ਦੇ ਇਲਜ਼ਾਮ ਲਗਾਉਂਦੇ ਰਹੇ।
ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਮਦਨ ਲਾਲ ਬੱਗਾ ਲੁਧਿਆਣਾ ਉੱਤਰੀ ਤੋਂ ਆਜ਼ਾਦ ਚੋਣ ਮੈਦਾਨ ਵਿੱਚ ਨਾ ਉਤਰਦੇ ਤਾਂ 2017 ਦੇ ਵਿੱਚ ਉਹ ਇਸ ਸੀਟ ਤੋਂ ਜਿੱਤ ਸਕਦੇ ਸਨ। ਮਦਨ ਲਾਲ ਬੱਗਾ ਅਕਾਲੀ ਦਲ ਦੇ ਵਿੱਚ ਉਸ ਵੇਲੇ ਸਨ, ਪਰ ਇਹ ਸੀਟ ਭਾਜਪਾ ਨੂੰ ਦਿੱਤੀ ਗਈ, ਕਿਉਂਕਿ 2017 ਦੇ ਵਿੱਚ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਸੀ।
ਪਰ ਇਸ ਵਾਰ ਚੋਣਾਂ ਤੋਂ ਪਹਿਲਾਂ ਹੀ ਮਦਨ ਲਾਲ ਬੱਗਾ ਨੇ ਪਲਟੀ ਮਾਰ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਉੱਤਰੀ ਤੋਂ ਟਿਕਟ ਦੇ ਦਿੱਤੀ ਗਈ। ਹਾਲਾਂਕਿ ਲੁਧਿਆਣਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਲੀਡਰ ਜ਼ਰੂਰ ਪਾਰਟੀ 'ਤੇ ਇਸ ਗੱਲ ਤੋਂ ਨਾਰਾਜ਼ ਹੋਏ ਸਨ, ਪਰ ਇਸ ਵਾਰ ਮਦਨ ਲਾਲ ਬੱਗਾ ਭਾਜਪਾ ਦੇ ਪ੍ਰਵੀਨ ਬਾਂਸਲ ਦੀਆਂ ਵੋਟਾਂ ਤੋੜਦੇ ਨੇ ਜਾਂ ਫਿਰ ਰਾਕੇਸ਼ ਪਾਂਡੇ ਦੀਆਂ ਇਹ ਨਤੀਜੇ ਆਉਣ 'ਤੇ ਹਿਸਾਬ ਹੋਵੇਗਾ।
ਅਕਾਲੀ ਦਲ ਦੇ ਆਰਡੀ ਸ਼ਰਮਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਲੁਧਿਆਣਾ ਦੱਖਣੀ ਸੀਟ ਤੁਹਾਡੀ ਸ਼ਰਮਾ 'ਤੇ ਦਾਅ ਖੇਡਿਆ ਗਿਆ ਹੈ, ਹਾਲਾਂਕਿ ਲੁਧਿਆਣਾ ਦੱਖਣੀ ਤੋਂ ਅਕਾਲੀ ਦਲ ਦੇ ਕਈ ਲੀਡਰ ਚੋਣਾਂ ਲੜਨ ਦੇ ਚਾਹਵਾਨ ਸਨ। ਜਿਨ੍ਹਾਂ ਵਿੱਚ ਅਕਾਲੀ ਦਲ ਦੇ ਲੁਧਿਆਣਾ ਦੇ ਸੀਨੀਅਰ ਲੀਡਰ ਤੇ ਕੌਂਸਲਰ ਵਿਜੇ ਦਾਨਵ ਨਾਲ ਹੀ ਜ਼ਿਲ੍ਹਾ ਯੂਥ ਪ੍ਰਧਾਨ ਗੁਰਦੀਪ ਗੋਸ਼ਾ ਇਸ ਹਲਕੇ ਤੋਂ ਚੋਣ ਲੜਨ ਦੇ ਚਾਹਵਾਨ ਸਨ।
ਪਰ ਕਿਸਾਨ ਅੰਦੋਲਨ ਦਾ ਲਗਾਤਾਰ ਪੱਖ ਪੂਰ ਰਹੇ ਅਨਿਲ ਜੋਸ਼ੀ ਨੂੰ ਜਦੋਂ ਭਾਜਪਾ ਨੇ ਕੱਢਿਆ ਤਾਂ ਉਸ ਤੋਂ ਪਹਿਲਾਂ ਅਨਿਲ ਜੋਸ਼ੀ ਨੇ ਲੁਧਿਆਣਾ ਵਿੱਚ ਹੀ ਆਰ. ਡੀ ਸ਼ਰਮਾ ਤੇ ਕਮਲ ਚੇਤਲੀ ਦੇ ਨਾਲ ਮੀਟਿੰਗ ਕਰਕੇ ਪ੍ਰੈੱਸ ਕਾਨਫ਼ਰੰਸ ਕੀਤੀ ਸੀ। ਕਮਲ ਚੇਤਲੀ ਤੇ ਆਰ ਡੀ ਸ਼ਰਮਾ ਨੇ ਉਨ੍ਹਾਂ ਨੂੰ ਪਾਰਟੀ ਤੋਂ ਕੱਢਣ ਤੋਂ ਪਹਿਲਾਂ ਹੀ ਅਨਿਲ ਜੋਸ਼ੀ ਦਾ ਸਾਥ ਦਿੰਦਿਆਂ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ।
ਇਸ ਕਰਕੇ ਅਕਾਲੀ ਦਲ ਨੇ ਇਸ ਵਾਰ ਆਰਡੀ ਸ਼ਰਮਾ ਨੂੰ ਹੀ ਲੁਧਿਆਣਾ ਉੱਤਰੀ ਹਲਕੇ ਤੋਂ ਟਿਕਟ ਦਿੱਤੀ ਆਰਡੀ ਸ਼ਰਮਾ ਲੁਧਿਆਣਾ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਵੀ ਰਹਿ ਚੁੱਕੇ ਹਨ। ਸਿਆਸਤਦਾਨਾਂ ਨੂੰ ਚੰਗਾ ਤਜ਼ਰਬਾ ਹੈ, ਇਸ ਸੀਟ 'ਤੇ ਵਿੱਚ ਭਾਜਪਾ ਦਾ ਵੋਟ ਬੈਂਕ ਹੈ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇਸ ਵਾਰ ਆਰਡੀ ਸ਼ਰਮਾ ਵੱਖਰੇ ਤੌਰ ਤੇ ਲੜ ਰਹੇ ਨੇ ਜੋ ਕਿ ਭਾਜਪਾ ਦੇ ਸਾਬਕਾ ਆਗੂ ਨੂੰ ਜਦੋਂਕਿ ਪ੍ਰਵੀਨ ਬਾਂਸਲ ਜੋ ਇਸ ਥਾਂ ਤੋਂ ਟਿਕਟ ਨਹੀਂ ਲੈਣਾ ਚਾਹੁੰਦੇ ਸਨ ਉਨ੍ਹਾਂ ਨੂੰ ਭਾਜਪਾ ਉੱਤਰੀ ਹਲਕੇ ਤੋਂ ਲੜਾ ਰਹੀ ਹੈ ਇਸ ਕਰਕੇ ਨਾ ਦੋਵੇਂ ਆਗੂਆਂ ਦੀ ਲੜਾਈ ਦਾ ਫ਼ਾਇਦਾ ਤੀਜੇ ਨੂੰ ਹੋ ਸਕਦਾ ਹੈ ਇਸ ਗੱਲ ਵਿੱਚ ਵੀ ਕੋਈ ਦੋ ਰਾਇ ਨਹੀਂ।
ਲਿੱਪ ਦੇ ਰਣਧੀਰ ਸਿੰਘ ਸਿਵੀਆ
ਲੁਧਿਆਣਾ ਦੱਖਣੀ ਹਲਕੇ ਵਿੱਚ ਇੱਕ ਹੋਰ ਮਜ਼ਬੂਤ ਉਮੀਦਵਾਰ ਲੋਕ ਇਨਸਾਫ਼ ਪਾਰਟੀ ਦੇ ਰਣਧੀਰ ਸਿੰਘ ਸਿਵੀਆ ਨੇ ਰਣਧੀਰ ਸਿੰਘ ਸੀਬੀਆ ਲੰਮੇ ਸਮੇਂ ਤੋਂ ਬੈਂਸ ਭਰਾਵਾਂ ਦੇ ਨਾਲ ਜੁੜੇ ਹੋਏ ਹਨ, ਜਿਸ ਕਰਕੇ ਉਨ੍ਹਾਂ ਨੂੰ 2017 ਚ ਲੁਧਿਆਣਾ ਦੱਖਣੀ ਹਲਕੇ ਤੋਂ ਟਿਕਟ ਦਿੱਤੀ ਗਈ ਸੀ ਤਾਂ ਉਹ ਤੀਜੇ ਨੰਬਰ 'ਤੇ ਰਹੇ ਸਨ। ਕਿਉਂਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦਾ ਗੱਠਜੋੜ ਸੀ, ਜਿਸ ਕਰਕੇ ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਕੋਈ ਉਮੀਦਵਾਰ ਨਹੀਂ ਉਤਾਰਿਆ ਸੀ। ਰਣਦੀਪ ਸਿੰਘ ਸਿਵੀਆ ਨੂੰ 2017 ਦੇ ਵਿੱਚ ਕੁੱਲ 20037 ਵੋਟਾਂ ਪਈਆਂ ਸਨ, ਉਹ ਤੀਜੇ ਨੰਬਰ 'ਤੇ ਰਹੇ ਸਨ। ਇਸ ਵਾਰ ਵੀ ਲੋਕ ਇਨਸਾਫ਼ ਪਾਰਟੀ ਨੇ ਰਣਦੀਪ ਸਿੰਘ ਸਿਵੀਆ ਨੂੰ ਇਸ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਹਲਕੇ ਦੇ ਮੁੱਦੇ
ਲੁਧਿਆਣਾ ਉੱਤਰੀ ਹਲਕਾ ਲੁਧਿਆਣਾ ਪ੍ਰਵੇਸ਼ ਦੁਆਰ ਵਾਲਾ ਹਲਕਾ ਹੈ ਤੇ ਜਲੰਧਰ ਬਾਈਪਾਸ ਦੇ ਨਾਲ ਲੱਗਦਾ ਹੈ। ਇਹ ਪੂਰਾ ਇਲਾਕਾ ਸੰਘਣੀ ਆਬਾਦੀ ਦੇ ਨਾਲ ਘਿਰਿਆ ਹੋਇਆ ਹੈ। ਲੁਧਿਆਣਾ ਉੱਤਰੀ ਹਲਕੇ ਵਿੱਚ ਵੱਡੀ ਤਦਾਦ ਅੰਦਰ ਦਲਿਤ ਭਾਈਚਾਰੇ ਦਾ ਵੀ ਵੋਟ ਬੈਂਕ ਹੈ। ਲੁਧਿਆਣਾ ਉੱਤਰੀ ਦੇ ਵਿੱਚ ਬਸਤੀ ਜੋਧੇਵਾਲ ਚਾਂਦ ਸਿਨੇਮਾ ਜਲੰਧਰ ਬਾਈਪਾਸ ਆਦਿ ਵੱਡੇ ਇਲਾਕੇ ਆਉਂਦੇ ਹਨ।
ਲੁਧਿਆਣਾ ਦੱਖਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਦੇ ਵਿੱਚ ਵੀ ਕੋਈ ਬਹੁਤਾ ਵਿਕਾਸ ਨਹੀਂ ਹੋਇਆ। ਰਾਕੇਸ਼ ਪਾਂਡੇ ਇਸ ਹਲਕੇ ਤੋਂ ਲਗਾਤਾਰ ਜਿੱਤਦੇ ਰਹੇ, ਇਸ ਹਲਕੇ ਨੂੰ ਆਪਣੀ ਪੱਕੀ ਸੀਟ ਮੰਨਦੇ ਰਹੇ। ਜਿਸ ਕਰਕੇ ਉਨ੍ਹਾਂ ਨੇ ਹਲਕੇ ਵਿੱਚ ਬਹੁਤੇ ਵਿਕਾਸ ਦੀ ਜ਼ਹਿਮਤ ਨਹੀਂ ਚੁੱਕੀ, ਪਰ ਰਾਕੇਸ਼ ਪਾਂਡੇ ਲੋਕਲ ਲੀਡਰ ਹੋਣ ਕਰਕੇ ਲੋਕਾਂ ਦੇ ਨਾਲ ਜ਼ਰੂਰ ਵਿਚਰਦੇ ਰਹੇ, ਲੋਕਾਂ ਦੇ ਕੰਮ ਜ਼ਰੂਰ ਕਰਵਾਉਂਦੇ ਰਹੇ, ਜਿਸ ਕਰਕੇ ਉਹ ਲਗਾਤਾਰ ਇੱਥੋਂ ਜਿੱਤਦੇ ਆ ਰਹੇ ਹਨ।
ਇਹ ਵੀ ਪੜੋ:- 4 ਸੂਬਿਆਂ 'ਚ ਲੋਕ ਫਿਰ ਤੋਂ ਭਾਜਪਾ ਨੂੰ ਜਿੱਤਾਉਣਗੇ: ਅਮਿਤ ਸ਼ਾਹ