ETV Bharat / state

ਕਾਰਗਿਲ ਦਾ ਮੋਰਚਾ ਫਤਿਹ ਕਰਨ ਤੋਂ ਲੈਕੇ ਪਾਕਿਸਤਾਨੀ ਪਠਾਣ ਅਫਸਰ ਅਤੇ ਹਿੰਦੁਸਤਾਨੀ ਸਿੱਖ ਅਫਸਰ ਦੀ ਗੱਲਬਾਤ ਤੱਕ ਦੀ ਕਹਾਣੀ... - ਪਾਕਿਸਤਾਨੀ ਅਫਸਰ ਵੱਲੋਂ ਗੱਲਬਾਤ ਦਾ ਸੱਦਾ

ਬ੍ਰਿਗੇਡੀਅਰ ਬਾਜਵਾ (Brigadier Bajwa) ਦੱਸਦੇ ਨੇ ਕਿ 25 ਜੁਲਾਈ ਨੂੰ ਜਦੋਂ ਉਨ੍ਹਾਂ ਨੇ ਪੂਰੇ ਇਲਾਕੇ ਵਿੱਚ ਕਬਜ਼ਾ ਕਰ ਲਿਆ ਤਾਂ ਇਸ ਦੌਰਾਨ ਜਿੱਥੇ ਭਾਰਤੀ ਫੌਜ ਦੇ ਕਈ ਜਵਾਨ ਸ਼ਹੀਦ ਹੋਏ ਇਸ ਦੇ ਨਾਲ ਹੀ ਪਾਕਿਸਤਾਨੀ ਫੌਜ (Pakistani army) ਦੇ ਵੀ ਕੁਝ ਜਵਾਨ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਪੱਚੀ ਜੁਲਾਈ ਨੂੰ ਉਨ੍ਹਾਂ ਕੋਲ ਇਕ ਮੈਸੇਜ ਆਇਆ ਜਿਸ ਵਿਚ ਕਿਹਾ ਗਿਆ ਕਿ ਪਾਕਿਸਤਾਨੀ ਫੌਜ ਦੇ ਉਨੀ ਐਫ ਐਫ ਦੇ ਕਰਨਲ ਮੁਸਤਫ਼ਾ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕਰਨਲ ਮੁਸਤਫ਼ਾ ਨਾਲ ਗੱਲ ਕੀਤੀ।

ਕਾਰਗਿਲ ਦਾ ਮੋਰਚਾ ਫਤਿਹ ਕਰਨ ਦੀ ਕਹਾਣੀ
ਕਾਰਗਿਲ ਦਾ ਮੋਰਚਾ ਫਤਿਹ ਕਰਨ ਦੀ ਕਹਾਣੀ
author img

By

Published : Jul 25, 2021, 8:59 AM IST

ਜਲੰਧਰ: ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕਾਰਗਿਲ ਦੀ ਲੜਾਈ (Battle of Kargil) ਇਸ ਪਹਿਲੂ ਤੋਂ ਵੀ ਇਕ ਅਲੱਗ ਲੜਾਈ ਸੀ ਕਿਉਂਕਿ ਇਸ ਲੜਾਈ ਦੇ ਦੌਰਾਨ ਅਤੇ ਉਸ ਤੋਂ ਬਾਅਦ ਸ਼ਹੀਦ ਭਾਰਤੀ ਫੌਜੀ ਜਵਾਨਾਂ ਅਤੇ ਅਫ਼ਸਰਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਅੰਤਿਮ ਸਸਕਾਰ ਲਈ ਘਰ ਭੇਜੀਆਂ ਗਈਆਂ ਸਨ। ਇਸੇ ਲੜਾਈ ਦੇ ਦੌਰਾਨ ਕੁਝ ਐਸਾ ਵੀ ਹੋਇਆ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਲੜਾਈ ਵਾਲੀ ਜਗ੍ਹਾ ਤੋਂ ਵਾਪਸ ਚਲੀ ਗਈ ਸੀ।

Tਕਾਰਗਿਲ ਦਾ ਮੋਰਚਾ ਫਤਿਹ ਕਰਨ ਦੀ ਕਹਾਣੀ

ਸ਼ਹੀਦ ਜਵਾਨਾਂ ਦੀਆਂ ਦੇਹਾਂ ਭੇਜੀਆਂ ਸਨ ਸਸਕਾਰ ਲਈ

ਇਸ ਘਟਨਾ ਬਾਰੇ ਦੱਸਦੇ ਹੋਏ ਕਾਰਗਿਲ ਲੜਾਈ ਦੇ ਹੀਰੋ ਬ੍ਰਿਗੇਡੀਅਰ ਐਮ ਪੀ ਐਸ ਬਾਜਵਾ ਦੱਸਦੇ ਹਨ ਕਿ ਟਾਈਗਰ ਹਿੱਲ ਤੇ ਭਾਰਤੀ ਫ਼ੌਜ ਦਾ ਕਬਜ਼ਾ ਹੋਣ ਤੋਂ ਬਾਅਦ ਸੀਜ਼ਫਾਇਰ ਹੋ ਗਿਆ ਸੀ ਪਰ 22 ਜੁਲਾਈ ਨੂੰ ਉਨ੍ਹਾਂ ਨੂੰ ਪਤਾ ਚੱਲਿਆ ਕਿ ਪਾਕਿਸਤਾਨੀ ਫ਼ੌਜ ਦੀ 19 ਐੱਸ ਐੱਫ ਫਰੰਟੀਅਰ ਫੋਰਸ ਕਰੀਬ ਦੋ ਕਿਲੋਮੀਟਰ ਦੀ ਦੂਰੀ ‘ਤੇ ਬੈਠੀ ਹੋਈ ਹੈ।

ਕਾਰਗਿਲ ਦੀ ਆਖਰੀ ਲੜਾਈ

ਉਨ੍ਹਾਂ ਨੇ ਉਸੇ ਵੇਲੇ 22 ਜੁਲਾਈ ਨੂੰ ਹੀ ਅਟੈਕ ਸ਼ੁਰੂ ਕੀਤਾ ਅਤੇ ਭਾਰਤੀ ਫ਼ੌਜ ਦੀਆਂ 33 ਗੋਰਖਾ ਅਤੇ 9 ਪੈਰਾ ਕਮਾਂਡੋ ਦੀਆਂ 2 ਟੁਕੜੀਆਂ ਲੈ ਕੇ ਲਗਾਤਾਰ ਹਮਲਾ ਕਰਦੇ ਹੋਏ 24 ਅਤੇ 25 ਜੁਲਾਈ ਨੂੰ ਹਮਲਾ ਜਾਰੀ ਰੱਖਿਆ ਅਤੇ 25 ਜੁਲਾਈ ਨੂੰ ਉਸ ਇਲਾਕੇ ‘ਤੇ ਕਬਜ਼ਾ ਕਰ ਲਿਆ ਜਿਸ ਤੋਂ ਬਾਅਦ 26 ਜੁਲਾਈ ਨੂੰ ਲੜਾਈ ਪੂਰੀ ਤਰ੍ਹਾਂ ਖਤਮ ਹੋ ਗਈ।

24 ਤੇ 25 ਜੁਲਾਈ ਨੂੰ ਲੜਾਈ ਰਹੀ ਜਾਰੀ

ਬ੍ਰਿਗੇਡੀਅਰ ਬਾਜਵਾ ਦੱਸਦੇ ਨੇ ਕਿ 25 ਜੁਲਾਈ ਨੂੰ ਜਦੋਂ ਉਨ੍ਹਾਂ ਨੇ ਪੂਰੇ ਇਲਾਕੇ ਵਿੱਚ ਕਬਜ਼ਾ ਕਰ ਲਿਆ ਤਾਂ ਇਸ ਦੌਰਾਨ ਜਿੱਥੇ ਭਾਰਤੀ ਫੌਜ ਦੇ ਕਈ ਜਵਾਨ ਸ਼ਹੀਦ ਹੋਏ ਇਸ ਦੇ ਨਾਲ ਹੀ ਪਾਕਿਸਤਾਨੀ ਸੈਨਾ ਦੇ ਵੀ ਕੁਝ ਜਵਾਨ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਪੱਚੀ ਜੁਲਾਈ ਨੂੰ ਉਨ੍ਹਾਂ ਕੋਲ ਇਕ ਮੈਸੇਜ ਆਇਆ ਜਿਸ ਵਿਚ ਕਿਹਾ ਗਿਆ ਕਿ ਪਾਕਿਸਤਾਨੀ ਫ਼ੌਜ ਦੇ ਉਨੀ ਐਫ ਐਫ ਦੇ ਕਰਨਲ ਮੁਸਤਫ਼ਾ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕਰਨਲ ਮੁਸਤਫ਼ਾ ਨਾਲ ਗੱਲ ਕੀਤੀ।

ਪਾਕਿਸਤਾਨੀ ਅਫਸਰ ਵੱਲੋਂ ਗੱਲਬਾਤ ਦਾ ਸੱਦਾ

ਇਸ ਗੱਲਬਾਤ ਵਿਚ ਕਰਨਲ ਮੁਸਤਫ਼ਾ ਨੇ ਕਿਹਾ ਕਿ ਇਹ ਭਾਰਤੀ ਇਲਾਕੇ ਵਿੱਚ ਪਈਆਂ ਉਨ੍ਹਾਂ ਦੇ ਜਵਾਨਾਂ ਦੀਆਂ ਦੇਹਾਂ ਵਾਪਸ ਚਾਹੁੰਦੇ ਹਨ। ਇਸ ‘ਤੇ ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਜੇ ਪਾਕਿਸਤਾਨੀ ਫੌਜ ਦੇ ਜਵਾਨਾਂ ਦੀਆਂ ਦੇਹਾਂ ਵਾਪਸ ਕਰਦੇ ਨੇ ਤਾਂ ਇਸ ਦੇ ਬਦਲੇ ਕਰਨਲ ਮੁਸਤਫ਼ਾ ਉਨ੍ਹਾਂ ਲਈ ਕੀ ਕਰਨਗੇ।

ਦੇਹਾਂ ਵਾਪਸੀ ਦੀ ਕੀਤੀ ਮੰਗ

ਪਾਕਿਸਤਾਨੀ ਅਫ਼ਸਰ ਕਰਨਲ ਮੁਸਤਫ਼ਾ ਨੇ ਕਿਹਾ ਕਿ ਉਹ ਆਪਣੀ ਫੋਰਸ ਲੈ ਕੇ ਇਸ ਇਲਾਕੇ ਤੋਂ ਵਾਪਸ ਚਲੇ ਜਾਣਗੇ। ਬ੍ਰਿਗੇਡੀਅਰ ਬਾਜਵਾ ਦੱਸਦੇ ਨੇ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਪਾਕਿਸਤਾਨੀ ਅਫ਼ਸਰ ਨੂੰ ਕਿਹਾ ਕਿ ਉਹ ਇਸ ਗੱਲ ‘ਤੇ ਕਿਵੇਂ ਵਿਸ਼ਵਾਸ ਕਰ ਲੈਣ। ਇਸ ਦੌਰਾਨ ਪਾਕਿਸਤਾਨੀ ਅਫ਼ਸਰ ਨੇ ਬ੍ਰਿਗੇਡੀਅਰ ਬਾਜਵਾ ਨੂੰ ਕਿਹਾ ਕਿ ਉਹ ਇੱਕ ਪਠਾਣ ਹੈ ਅਤੇ ਉਨ੍ਹਾਂ ਦੀ ਗੱਲ ‘ਤੇ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ।

ਪਾਕਿਸਤਾਨੀ ਪਠਾਣ ਅਫਸਰ ਤੇ ਹਿੰਦੋਸਤਾਨੀ ਸਿੱਖ ਅਫਸਰ ਵਿਚਕਾਰ ਗੱਲਬਾਤ

ਇਸ ‘ਤੇ ਬ੍ਰਿਗੇਡੀਅਰ ਬਾਜਵਾ ਨੇ ਵੀ ਕਿਹਾ ਕਿ ਉਹ ਵੀ ਇੱਕ ਸਰਦਾਰ ਹੈ ਅਤੇ ਜੇ ਪਠਾਣ ਆਪਣਾ ਵਾਅਦਾ ਪੂਰਾ ਕਰਦਾ ਹੈ ਤਾਂ ਸਰਦਾਰ ਵੱਲੋਂ ਵੀ ਆਪਣਾ ਵਾਅਦਾ ਪੂਰਾ ਕੀਤਾ ਜਾਏਗਾ। ਬ੍ਰਿਗੇਡੀਅਰ ਬਾਜਵਾ ਨੇ ਮੁਸਤਫ਼ਾ ਨੂੰ ਇਹ ਵੀ ਕਿਹਾ ਕਿ ਉਹ ਪਾਕਿਸਤਾਨੀ ਫੌਜੀਆਂ ਦੀਆਂ ਦੇਹਾਂ ਵਾਪਿਸ ਕਰ ਦੇਣਗੇ ਪਰ ਸ਼ਰਤ ਇਹ ਹੋਵੇਗੀ ਕਿ ਪਾਕਿਸਤਾਨੀ ਫੌਜੀਆਂ ਦੀਆਂ ਦੇਹਾਂ ਨੂੰ ਪੂਰੇ ਆਦਰ ਸਨਮਾਨ ਨਾਲ ਵਾਪਸ ਲੈ ਕੇ ਜਾਇਆ ਜਾਵੇ।

ਸ਼ਰਤ ‘ਤੇ ਪਾਕਿ ਫੌਜ ਨੂੰ ਦੇਹਾਂ ਕੀਤੀਆਂ ਵਾਪਿਸ

ਬ੍ਰਿਗੇਡੀਅਰ ਬਾਜਵਾ ਅਤੇ ਕਰਨਲ ਮੁਸਤਫ਼ਾ ਵਿਚ ਹੋਈ ਇਸ ਗੱਲਬਾਤ ਤੋਂ ਬਾਅਦ ਜਿੱਥੇ ਭਾਰਤੀ ਫ਼ੌਜ ਵੱਲੋਂ ਪਾਕਿਸਤਾਨੀ ਸੈਨਿਕਾਂ ਦੇ ਦੇਹਾਂ ਵਾਪਸ ਕਰ ਦਿੱਤੀਆਂ ਗਈਆਂ ਉਸ ਦੇ ਨਾਲ ਹੀ ਪਾਕਿਸਤਾਨੀ ਫ਼ੌਜ ਵੀ ਇਨ੍ਹਾਂ ਇਲਾਕਿਆਂ ਨੂੰ ਖਾਲੀ ਕਰਕੇ ਵਾਪਸ ਚਲੀ ਗਈ। ਬ੍ਰਿਗੇਡੀਅਰ ਬਾਜਵਾ ਕਹਿੰਦੇ ਨੇ ਕਿ ਇਹ ਕੁਝ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਉਹ ਸਾਰੀ ਉਮਰ ਭੁੱਲ ਨਹੀਂ ਸਕਦੇ।

ਇਹ ਵੀ ਪੜ੍ਹੋ: ਕਾਰਗਿਲ ਜੰਗ ਦੀ ਕਹਾਣੀ, ਫ਼ਤਹਿ ਦੇ ਹੀਰੋ ਦੀ ਜ਼ੁਬਾਨੀ

ETV Bharat Logo

Copyright © 2025 Ushodaya Enterprises Pvt. Ltd., All Rights Reserved.