ETV Bharat / state

ਪੰਜਾਬ ਦੇ ਕਈ ਹਿੱਸਿਆਂ 'ਚ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼, ਬਦਲਿਆ ਮੌਸਮ, ਲੋਕਾਂ ਨੂੰ ਪਰਾਲੀ ਦੇ ਧੂੰਏ ਅਤੇ ਪ੍ਰਦੂਸ਼ਣ ਤੋਂ ਮਿਲੇਗੀ ਰਾਹਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਰਸਾਤ ਨਾਲ ਮੌਸਮ ਵਿੱਚ ਤਬਦੀਲੀ ਦੇ ਨਾਲ ਨਾਲ ਫਸਲਾਂ ਨੂੰ ਫਾਇਦਾ ਹੋਵੇਗਾ ਅਤੇ ਪ੍ਰਦੂਸ਼ਣ ਤੋਂ ਰਾਹਤ ਵੀ ਮਿਲੇਗੀ। (People will get relief from intermittent rain)

Weather has changed curve in Punjab, intermittent rain will be beneficial
ਪੰਜਾਬ 'ਚ ਮੌਸਮ ਨੇ ਬਦਲੀ ਕਰਵਟ, ਰੁਕ ਰੁਕ ਕੇ ਹੋ ਰਹੀ ਬਰਸਾਤ ਹੋਵੇਗੀ ਲਾਹੇਵੰਦ
author img

By ETV Bharat Punjabi Team

Published : Nov 10, 2023, 5:09 PM IST

ਪੰਜਾਬ 'ਚ ਮੌਸਮ ਨੇ ਬਦਲੀ ਕਰਵਟ, ਰੁਕ ਰੁਕ ਕੇ ਹੋ ਰਹੀ ਬਰਸਾਤ ਹੋਵੇਗੀ ਲਾਹੇਵੰਦ

ਲੁਧਿਆਣਾ : ਪੰਜਾਬ ਦੇ ਕਈ ਹਿਸਿਆਂ 'ਚ ਸਵੇਰ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨਾਲ ਮੌਸਮ ਵਿੱਚ ਤਬਦੀਲੀ ਮਹਿਸੂਸ ਕੀਤੀ ਗਈ ਹੈ। ਜਿੱਥੇ ਠੰਡ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਪੰਜਾਬ ਦੇ ਵੱਖ ਵੱਖ ਹਿਸਿਆਂ ਵਿੱਚ ਪਰਾਲੀ ਨਾਲ ਫੈਲੇ ਪ੍ਰਦੂਸ਼ਣ ਤੋਂ ਵੀ ਰਾਹਤ ਦੇਖਣ ਨੂੰ ਮਿਲੀ ਹੈ। ਇਸ ਦੀ ਜਾਣਕਾਰੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਾਂਗ ਅੱਜ ਲੁਧਿਆਣਾ ਚ ਵੀ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਅੱਜ ਸੂਬੇ ਭਰ ਵਿੱਚ ਬਰਸਾਤ ਹੋਵੇਗੀ। ਪੰਜਾਬ ਸਣੇ ਉੱਤਰ ਭਾਰਤ ਚ ਪ੍ਰਦੂਸ਼ਣ ਕਾਰਨ ਲੋਕ ਬੇਹਾਲ ਸਨ ਅਤੇ ਹੁਣ ਲੋਕਾਂ ਨੂੰ ਇਸ ਨਾਲ ਰਾਹਤ ਜਰੂਰ ਮਿਲੇਗੀ।

ਬਰਸਾਤ ਕਾਰਨ ਮਿਲੀ ਰਾਹਤ : ਮੀਡੀਆ ਨਾਲ ਗੱਲਬਾਤ ਕਰਦਿਆਂ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਵਾਤਾਵਰਨ ਖਰਾਬ ਸੀ ਜਿਸਦੇ ਚਲਦਿਆਂ ਹੁਣ ਲੋਕਾਂ ਨੂੰ ਬਾਰਿਸ਼ ਦੇ ਨਾਲ ਥੋੜੀ ਰਾਹਤ ਮਿਲੇਗੀ ਉਹਨਾਂ ਕਿਹਾ ਕਿ ਹਲਕੀ ਬਾਰਿਸ਼ ਹੋਣ ਦੇ ਚਲਦਿਆਂ ਹਵਾ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਲ ਦਾ ਤਾਪਮਾਨ 28.2 ਸੀ ਅਤੇ ਅੱਜ ਦਾ 18.0 ਤਾਪਮਾਨ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਨੌਰਮਲ ਤਾਪਮਾਨ 11.6 ਹੈ। ਮੌਸਮ ਵਿਭਾਗ ਮੁਤਾਬਕ ਹਾਲਾਂਕਿ ਟੈਂਪਰੇਚਰ ਫਿਲਹਾਲ ਆਮ ਨਾਲੋਂ ਕੁਝ ਜਿਆਦਾ ਚੱਲ ਰਹੇ ਸਨ, ਪਰ ਹੁਣ ਬਰਸਾਤ ਹੋਣ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਅਤੇ ਠੰਡ ਦਾ ਮੌਸਮ ਵੀ ਆਵੇਗਾ।

ਕਣਕ ਦੀ ਫਸਲ ਲਈ ਠੰਡਾ ਮੌਸਮ ਚੰਗਾ : ਟੈਂਪਰੇਚਰ ਹੋਰ ਹੇਠਾਂ ਡਿੱਗ ਸਕਦਾ ਹੈ। ਉਹਨਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਇਹ ਮੌਸਮ ਕਾਫੀ ਅਨੁਕੂਲ ਹੈ, ਜਿਆਦਾਤਰ ਕਿਸਾਨਾਂ ਨੇ ਝੋਨੇ ਦੀ ਫਸਲ ਵੱਢ ਲਈ ਹੈ ਅਤੇ ਹੁਣ ਕਣਕ ਦੀ ਫਸਲ ਬੀਜੀ ਜਾਣੀ ਹੈ ਜਿਸ ਲਈ ਖੇਤਾਂ ਨੂੰ ਪਾਣੀ ਵੀ ਮਿਲ ਗਿਆ ਹੈ ਅਤੇ ਕਣਕ ਦੀ ਫਸਲ ਲਈ ਠੰਡਾ ਮੌਸਮ ਚੰਗਾ ਹੁੰਦਾ ਹੈ। ਜਿਸ ਨਾਲ ਫਸਲ ਦੀ ਭਰਪੂਰ ਪੈਦਾਵਾਰ ਹੁੰਦੀ ਹੈ।

ਜਿਥੇ ਇਕ ਐਸੇ ਪੰਜਾਬ ਵਿਚ ਕੁਦਰਤੀ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਤਾਂ ਉਥੇ ਹੀ ਆਉਣ ਵਾਲੇ ਦਿਨਾਂ ਵਿੱਚ ਦਿਲੀ ਚ ਨਕਲੀ ਮੀਂਹ ਕਰਵਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਤਾਂ ਕਿ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.