ਲੁਧਿਆਣਾ: ਪੰਜਾਬ ਵਿੱਚ ਮੌਸਮ (weather) ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਬੀਤੇ ਕੁਝ ਦਿਨਾਂ 'ਚ ਲਗਾਤਾਰ ਟੈਂਪਰੇਚਰ ਵੱਧ ਰਿਹਾ ਸੀ, ਪਰ ਪੰਜਾਬ ਦੇ ਵਿੱਚ ਬੀਤੇ ਦਿਨ ਤੋਂ ਲਗਾਤਾਰ ਤੇਜ਼ ਹਵਾਵਾਂ ਦੇ ਨਾਲ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ (weather Department of Punjab Agricultural University) ਨੇ ਦੱਸਿਆ ਹੈ, ਕਿ ਹਵਾਵਾਂ ਦੀ ਗਤੀ ਲਗਪਗ 30 ਤੋ ਲੈ ਕੇ 40 ਇੱਕ 100 ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਹਨ, ਜੋ ਕਿ ਕਾਫ਼ੀ ਜ਼ਿਆਦਾ ਹਨ ਅਤੇ 24 ਤਰੀਕ ਤੱਕ ਮੌਸਮ ਅਜਿਹਾ ਹੀ ਬਣਿਆ ਰਹੇਗਾ, ਕਿਉਂਕਿ ਪੱਛਮੀ ਚੱਕਰਵਾਤ ਕਰਕੇ ਨਵਾਂ ਸਿਸਟਮ ਭਾਰਤ ਵੱਲ ਆਇਆ ਹੈ, ਜਿਸ ਦਾ ਪ੍ਰਭਾਵ ਜ਼ਿਆਦਾ ਉੱਤਰ ਭਾਰਤ (North India) ‘ਤੇ ਪਿਆ ਹੈ।
ਤੇਜ਼ ਹਵਾਵਾਂ ਤੇ ਮੀਂਹ ਦੇ ਆਸਾਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ (weather Department of Punjab Agricultural University) ਨੇ ਦੱਸਿਆ ਹੈ, ਕਿ ਪੰਜਾਬ ਵਿੱਚ ਆਉਂਦੇ 48 ਕਈ ਘੰਟਿਆਂ ਤੱਕ ਅਜਿਹਾ ਹੀ ਮੌਸਮ ਜਾਰੀ ਰਹੇਗਾ, ਜਿਸ ਵਿੱਚ ਤੇਜ਼ ਹਵਾਵਾਂ ਦੇ ਨਾਲ ਕਿਤੇ-ਕਿਤੇ ਗਰਜ ਨਾਲ ਛਿੱਟੇ ਜਾ ਹਲਕੀ ਬਰਸਾਤ ਦੀ ਵੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਨਵਾਂ ਪੱਛਮੀ ਚੱਕਰਵਾਤ ਪੰਜਾਬ ਵੱਲ ਆਇਆ ਹੈ, ਜਿਸ ਨਾਲ ਮੌਸਮ ਦੇ ਵਿੱਚ ਇਹ ਵੱਡੀ ਤਬਦੀਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਜੋ ਗਰਮੀ ਲਗਾਤਾਰ ਵੱਧ ਰਹੀ ਸੀ, ਉਸ ਕਾਰਨ ਇੱਕ ਪ੍ਰਕਾਸ਼ਕ ਦਬਾਅ ਬਣਿਆ ਜਿਸ ਕਾਰਨਾਂ ਪੱਛਮੀ ਚੱਕਰਵਾਤ ਉੱਤਰ ਭਾਰਤ ਦੇ ਵਿਚ ਐਕਟਿਵ ਹੋਇਆ ਹੈ।
ਪਾਰੇ ਵਿੱਚ ਤਬਦੀਲੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਪਾਰੀ ਦੇ ਵਿਚ ਤਬਦੀਲੀ ਵੀ ਵੇਖਣ ਨੂੰ ਮਿਲੇਗੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦਿਨ ਵੇਲੇ ਤਾਪਮਾਨ ਕਾਫ਼ੀ ਜ਼ਿਆਦਾ ਹੁੰਦਾ ਸੀ ਅਤੇ ਰਾਤ ਨੂੰ ਤਾਪਮਾਨ ਘਟ ਜਾਂਦਾ ਸੀ ਪਰ ਹੁਣ ਇਸ ਸਿਸਟਮ ਤੋਂ ਬਾਅਦ ਰਾਤ ਦੇ ਟੈਂਪਰੇਚਰ ਦੇ ਵਿਚ ਵੀ ਵਾਧਾ ਵੇਖਣ ਨੂੰ ਮਿਲੇਗਾ ਜਿਸ ਤੋਂ ਜ਼ਾਹਿਰ ਹੈ ਕਿ ਰਾਤ ਵੇਲੇ ਵੀ ਜੋ ਲਗਾਤਾਰ ਠੰਢ ਵਧ ਰਹੀ ਸੀ ਉਸ ਤੋਂ ਲੋਕਾਂ ਨੂੰ ਥੋੜ੍ਹੀ ਬਹੁਤ ਨਿਜਾਤ ਜ਼ਰੂਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਟੈਂਪਰੇਚਰ 20-22 ਡਿਗਰੀ ਚੱਲ ਰਹੇ ਨੇ ਜੋ ਕਿ ਆਮ ਹੈ।
ਫ਼ਸਲਾਂ ਦਾ ਨਹੀਂ ਹੋਵੇਗਾ ਨੁਕਸਾਨ
ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਤੇਜ਼ ਹਵਾਵਾਂ ਦੇ ਨਾਲ ਫ਼ਸਲਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ, ਮੌਸਮ ਵਿਭਾਗ ਦੀ ਮੁੱਖੀ ਡਾ. ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਫ਼ਿਲਹਾਲ ਪੰਜਾਬ ਦੇ ਵਿੱਚ ਜ਼ਿਆਦਾਤਰ ਹਿੱਸੇ ਅੰਦਰ ਕਣਕ ਹੀ ਬੀਜੀ ਹੋਈ ਹੈ ਅਤੇ ਜੇਕਰ ਹਲਕੀ ਬਰਸਾਤ ਹੁੰਦੀ ਹੈ ਜਾਂ ਡਾ ਟੈਂਪਰੇਚਰ ਥੋਡ਼੍ਹਾ ਬਹੁਤ ਹੇਠਾਂ ਆਉਂਦਾ ਹੈ ਤਾਂ ਇਸ ਦਾ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਸਗੋਂ ਫ਼ਾਇਦਾ ਹੀ ਹੋਵੇਗਾ।
ਉਨ੍ਹਾਂ ਕਿਹਾ ਕਿ ਹਾਲੇ ਜੋ ਫ਼ਸਲਾਂ ਅਗੇਤੀ ਬੀਜੀਆਂ ਹੋਈਆਂ ਹਨ, ਉਨ੍ਹਾਂ ‘ਤੇ ਹੀ ਕਣਕ ਦਾ ਛਿੱਟਾ ਬਣਿਆ ਹੈ, ਜਦੋਂ ਕਿ ਪਿਛੇਤੀ ਫ਼ਸਲ ‘ਤੇ ਹਾਲੇ ਛਿੱਟਾ ਨਹੀਂ ਬਣਿਆ, ਜਿਸ ਕਰਕੇ ਕੋਈ ਨੁਕਸਾਨ ਉਸ ਨੂੰ ਨਹੀਂ ਹੋਣ ਵਾਲਾ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ: ਬਿਜਲੀ ਕਾਮਿਆਂ ਦੇ ਆਗੂ ਨੇ ਹੜਤਾਲ ਖਤਮ ਕਰ ਕੰਮ 'ਤੇ ਪਰਤਣ ਦੀ ਅਪੀਲ