ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਖਾਸੀ ਕਲਾਂ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੀ ਪੰਚਾਇਤ ਦੇ ਖਾਤੇ ਵਿੱਚੋਂ 5 ਲੱਖ 76 ਹਜਾਰ ਰੁਪਏ ਉੱਡ ਗਏ ਹਨ ਅਤੇ ਇਸ ਸਬੰਧੀ ਸਰਪੰਚ ਨੂੰ ਇੱਕ ਮੈਸੇਜ ਆਉਂਦਾ ਹੈ ਜਿਸ ਦਾ ਤਿੰਨ ਬਾਅਦ ਉਸ ਨੂੰ ਇਸ ਬਾਰੇ ਪਤਾ ਲਗਾ। ਜਦੋਂ ਇਸ ਦੀ ਪੜਤਾਲ ਸਰਪੰਚ ਨੇ ਕੀਤੀ, ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਬੀਡੀਪੀਓ ਵੱਲੋਂ ਇਹ ਰਕਮ ਕੱਢਵਾਈ ਗਈ ਹੈ ਜਿਸ ਦੀ ਸ਼ਿਕਾਇਤ ਸਰਪੰਚ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਪੰਚਾਇਤ ਅਫ਼ਸਰ ਨੂੰ ਕੀਤੀ ਹੈ।
BDPO ਨੇ ਧੋਖੇ ਨਾਲ ਕੱਢਵਾਏ : ਪੈਸੇ ਸਰਪੰਚ ਦੇ ਦੱਸਣ ਮੁਤਾਬਿਕ ਜਦੋਂ ਇਸ ਸਬੰਧੀ ਪੰਚਾਇਤ ਸਮੇਤ ਬੀਡੀਪੀਓ ਸਿਮਰਤ ਕੌਰ ਨੂੰ ਇਨ੍ਹਾਂ ਪੈਸਿਆਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਸਬੰਧੀ ਪਿੰਡ ਦੇ ਸਰਪੰਚ ਨੇ ਸੀਨੀਅਰ ਅਧਿਕਾਰੀਆਂ ਅਤੇ ਮੁੱਖ ਮੰਤਰੀ ਨੂੰ ਇਸ ਦੀ ਸ਼ਿਕਾਇਤ ਕੀਤੀ। ਸਰਪੰਚ ਅਮਰੀਨ ਸਿੰਘ ਨੇ (Village Khasi Kalan Sarpach) ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਕਾਸ ਕਾਰਜ ਲਈ ਟੈਂਡਰ ਉੱਤੇ ਪੈਸੇ ਖ਼ਰਚ ਨਹੀਂ ਕੀਤੇ ਗਏ, ਇਸ ਪੈਸੇ ਦੀ ਹੇਰਾ ਫੇਰੀ ਕੀਤੀ ਗਈ ਹੈ। ਸਰਪੰਚ ਨੇ ਕਿਹਾ ਕਿ ਬੀ ਡੀ ਪੀ ਓ ਨੇ ਉਨ੍ਹਾਂ ਦੇ ਨੈਟ ਦੀ ਡੋਂਗਲ ਨੂੰ ਰੀਨਿਓ ਕਰਨ ਦਾ ਬਹਾਨਾ ਲੈਕੇ ਜ਼ਰੂਰ ਉਨ੍ਹਾਂ ਤੋਂ ਇੰਟਰਨੈੱਟ ਲਿਆ ਸੀ ਅਤੇ ਉਸ ਦੌਰਾਨ ਹੈ ਇਹ ਰਕਮ ਕੱਢਵਾਈ ਗਈ ਹੈ।
ਜੇਕਰ ਆਖਰੀ ਸੰਮਨ ਤੋਂ ਬਾਅਧ ਪੇਸ਼ ਨਹੀਂ ਹੋਏ, ਤਾਂ ਹੋਵੇਗਾ ਸਖ਼ਤ ਐਕਸ਼ਨ : ਇਸ ਸਬੰਧੀ ਸ਼ਿਕਾਇਤ ਲੈਕੇ ਅੱਜ ਸਰਪੰਚ ਜ਼ਿਲਾ ਪੰਚਾਇਤ ਅਫ਼ਸਰ ਦੇ ਕੋਲ ਪੁੱਜਿਆ, ਜਿਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਬੀਡੀਪੀਓ ਨੂੰ ਇਸ ਸਬੰਧੀ ਬੁਲਾਇਆ ਗਿਆ ਹੈ, ਪਰ ਉਹ ਨਹੀਂ ਪਹੁੰਚੇ ਅਤੇ ਉਨ੍ਹਾਂ ਨੂੰ ਹੁਣ ਆਖਰੀ ਸੰਮਨ ਭੇਜਿਆ ਜਾਵੇਗਾ। ਜੇਕਰ ਉਹ ਫਿਰ ਵੀ ਨਹੀਂ ਆਉਂਦੇ, ਤਾਂ ਉਨ੍ਹਾਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਵਲੋਂ ਆਪਣੇ ਪੱਧਰ ਉੱਤੇ ਵੀ ਜਾਂਚ ਸ਼ੁਰੂ ਕਰਵਾਈ ਜਾ ਰਹੀ ਹੈ।