ਲੁਧਿਆਣਾ: ਇਕ ਪਾਸੇ ਲੁਧਿਆਣਾ ਦੇ ਵਿਚ ਇੰਪਰੂਵਮੈਂਟ ਟਰਸੱਟ ਦੇ ਨਵੇਂ ਚੇਅਰਮੈਨ ਨੇ ਆਪਣਾ ਅਹੁਦਾ ਸਾਂਭਿਆ, ਉਥੇ ਹੀ ਦੂਜੇ ਪਾਸੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਨੇ ਘਰ ਵਿਜੀਲੈਂਸ ਦੇ ਈਓ ਵਿੰਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇੰਪਰੂਵਮੈਂਟ ਟ੍ਰਸਟ ਦੀ ਟੀਮ ਵੱਲੋਂ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਦੀ ਮੇਜਰਮੇਂਟ (Vigilance raid at former chairman's house) ਵੀ ਕੀਤੀ ਗਈ ਹੈ।
ਹਾਲਾਂਕਿ ਇਸ ਦੌਰਾਨ ਵਿਜਲੈਂਸ ਦੇ ਅਧਿਕਾਰੀਆਂ ਵੱਲੋਂ ਕੁਝ ਵੀ ਮੀਡੀਆ ਨੂੰ ਕਹਿਣ ਤੋਂ ਸਾਫ ਇਨਕਾਰ ਕਰ ਦਿਤਾ ਗਿਆ ਪਰ ਲਗਭਗ 1 ਘੰਟੇ ਤੱਕ ਟੀਮ ਵੱਲੋਂ ਘਰ ਦੇ ਵਿਚ ਜਾ ਕੇ ਮੇਜਰਮੇਂਟ ਕੀਤਾ ਗਿਆ ਹੈ।
ਇੰਪਰੂਵਮੈਂਟ ਟਰੱਸਟ ਦੇ ਵਿਚ ਹੋਏ ਘੁਟਾਲਿਆਂ ਦਾ ਹੈ ਮਾਮਲਾ: ਅਸਲ ਵਿੱਚ ਪੂਰਾ ਮਾਮਲਾ ਬੀਤੀ ਸਰਕਾਰ ਦੇ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਵਿਚ ਹੋਏ ਘੁਟਾਲਿਆਂ ਦਾ ਹੈ, ਇਸ ਮਾਮਲੇ ਅੰਦਰ 6 ਲੋਕਾਂ ਤੇ ਮਾਮਲਾ ਦਰਜ ਹੋਇਆ ਸੀ, ਮਾਮਲਾ ਉਸ ਸਮੇਂ ਉਜਾਗਰ ਹੋਇਆ ਸੀ ਜਦੋਂ ਸਾਬਕਾ ਚੇਅਰਮੈਨ ਹੈਦਰਾਬਾਦ ਵਿਚ ਆਪਣਾ ਇਲਾਜ ਕਰਵਾ ਰਿਹਾ ਸੀ ਪਰ ਉਸ ਤੋਂ ਬਾਅਦ ਓਹ ਵਿਜੀਲੈਂਸ ਦੀ ਗ੍ਰਿਫਤਗਾਰ ਤੋਂ ਬਾਹਰ ਸੀ।
ਇਸ ਮਾਮਲੇ ਦੇ ਵਿਚ ਬੀਤੇ ਦਿਨ੍ਹੀਂ ਅਦਾਲਤ ਨੇ ਫ਼ੈਸਲਾ ਸੁਣਾਇਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਪਹਿਲਾਂ ਇਕ ਹਫਤੇ ਦਾ ਅਗਾਉ ਨੋਟਿਸ ਵਿਜੀਲੈਂਸ ਨੂੰ ਭੇਜਣਾ ਹੋਵੇਗਾ ਅਤੇ ਹੁਣ ਵਿਜੀਲੈਂਸ ਵੱਲੋਂ ਕਰਵਾਈ ਕੀਤੀ ਜਾ ਰਹੀ ਹੈ। ਕਾਬਿਲਗੌਰ ਹੈ ਕੇ ਅੱਜ ਹੀ ਤਰਸੇਮ ਭਿੰਡਰ ਵੱਲੋਂ ਟਰੱਸਟ ਦੇ ਚੇਅਰਮੈਨ ਦਾ ਅਹੁਦਾ ਸਾਂਭਿਆ ਗਿਆ ਹੈ ਅਤੇ ਅੱਜ ਹੀ ਸਾਬਕਾ ਚੇਅਰਮੈਨ ਦੇ ਘਰ ਵਿਜੀਲੈਂਸ ਦੀ ਈਓ ਵਿੰਗ ਨੇ ਦਬਿਸ਼ ਦਿੱਤੀ ਗਈ ਹੈ। ਹਾਲਾਂਕਿ ਰਮਨ ਬਾਲਾ ਸੁਬਰਮਨਿਅਮ ਨੂੰ ਹਾਲੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ।
ਇਹ ਵੀ ਪੜ੍ਹੋ: ਪੁਲਿਸ ਨੇ ਵਿਆਹ ਤੋਂ ਸ਼ਰਾਬ ਪੀ ਕੇ ਵਹੀਕਲ ਚਲਾਉਣ ਵਾਲੇ 8 ਵਹੀਲਕਾਂ ਦੇ ਕੀਤੇ ਚਲਾਨ