ਲੁਧਿਆਣਾ: ਵਿਜੀਲੈਂਸ ਵਿਭਾਗ (Vigilance Department) ਵੱਲੋਂ ਪੁਲਿਸ ਦੇ ਨਾਮ ਉਪਰ ਰਿਸ਼ਵਤ ਮੰਗਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਵਿਜੀਲੈਂਸ ਦੇ ਅਧਿਕਾਰੀ ਰਵਿੰਦਰਪਾਲ ਸਿੰਘ ਸੰਧੂ ਮੁਤਾਬਿਕ ਮੁਲਜ਼ਮ ਸੁਖਜਿੰਦਰ ਨੇ ਮਨਰੇਗਾ ਮਹਿਲਾ ਅਧਿਕਾਰੀ ਨੂੰ ਰਿਸ਼ਵਤ ਲੈਂਦਿਆਂ ਖੁੱਦ ਵਿਜੀਲੈਂਸ ਕੋਲ ਫੜ੍ਹਾਇਆ ਸੀ ਅਤੇ ਹੁਣ ਸਮਝੌਤਾ ਕਰਵਾਉਣ ਅਤੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹਿ ਕੇ ਮਹਿਲਾ ਅਧਿਕਾਰੀ ਤੋਂ 11 ਲੱਖ (Demand of 11 lakh rupees from female officer ) ਰੁਪਏ ਦੀ ਮੰਗ ਕਰ ਰਿਹਾ ਸੀ
ਵਿਜੀਲੈਂਸ ਮੁਤਾਬਿਕ ਮੁਲਜ਼ਮ ਸੁਖਜਿੰਦਰ ਨੇ ਪਹਿਲਾਂ ਖੁੱਦ ਹੀ ਮਹਿਲਾ ਨੂੰ ਰਿਸ਼ਵਤ (bribe ) ਦੇ ਕੇਸ ਵਿੱਚ ਫੜ੍ਹਾਇਆ ਸੀ ਹੁਣ ਖੁੱਦ ਹੀ ਕੇਸ ਵਿੱਚੋਂ ਕਢਵਾਉਣ ਲਈ ਲੱਖਾਂ ਰੁਪਏ ਦੀ ਮੰਗ ਕਰ ਰਿਹਾ ਸੀ। ਵਿਜੀਲੈਂਸ ਅਧਿਕਾਰੀ (Vigilance Officer) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਜੂਨੀਅਰ ਇੰਜੀਨੀਅਰ ਵੱਲੋਂ ਪੂਰੇ ਮਾਮਲੇ ਦੀ ਸੂਹ ਦਿੱਤੀ ਗਈ ਅਤੇ ਇਸ ਤੋਂ ਬਆਦ ਮੁਲਜ਼ਮ ਸੁਖਜਿੰਦਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਅਧਿਕਾਰੀ (Vigilance Officer) ਨੇ ਅੱਗੇ ਕਿਹਾ ਕਿ ਮੁਲਜ਼ਮ ਕੋਲੋਂ ਤਲਾਸ਼ੀ ਦੌਰਾਨ ਇੱਕ ਪਿਸਤੌਲ ਅਤੇ ਕਾਰ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀਆਂ ਕਾਲ ਰਿਕਾਰਡਿੰਗਾਂ ਨੂੰ ਵੀ ਖੰਗਾਲਿਆ ਜਾ ਰਿਹਾ ਅਤੇ ਜੇਕਰ ਮਾਮਲੇ ਵਿੱਚ ਕਿਸੇ ਪੁਲਿਸ ਮੁਲਾਜ਼ਮ ਦੀ ਸ਼ਮੂਲੀਅਤ (Involvement of police personnel ) ਹੋਈ ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ
ਇਹ ਵੀ ਪੜ੍ਹੋ: ਅਕਾਲੀ-ਬਸਪਾ ਵਿਧਾਇਕਾਂ ਨੇ 'ਆਪ' ਵੱਲੋਂ ਲਾਏ ਰਿਸ਼ਵਤਖੋਰੀ ਦੇ ਦੋਸ਼ਾਂ ਦੀ CBI ਜਾਂਚ ਦੀ ਕੀਤੀ ਅਪੀਲ