ਲੁਧਿਆਣਾ: ਪੰਜਾਬ ਸਰਕਾਰ (Punjab Govt) ਵੱਲੋਂ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਜਿਸ ਦੇ ਵੱਖ-ਵੱਖ ਵਿਧਾਇਕਾਂ ਨੂੰ ਮੈਂਬਰ ਬਣਾਇਆ ਗਿਆ ਹੈ। ਇਸ ਦਾ ਚੇਅਰਮੈਨ ਦਲਜੀਤ ਸਿੰਘ ਗਰੇਵਾਲ (Chairman Daljit Singh Grewal) ਨੂੰ ਲਗਾਇਆ ਗਿਆ ਹੈ। ਇਸ ਦੇ ਸਬੰਧ ਵਿੱਚ ਅੱਜ ਬੁੱਢੇ ਦਰਿਆ ਦਾ ਦੌਰਾ ਕਰਨ ਵਾਸਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ (Punjab Vidhan Sabha Speaker Kultar Sandhwa) ਲੁਧਿਆਣਾ ਪਹੁੰਚੇ। ਜਿਨ੍ਹਾਂ ਨੇ ਲੁਧਿਆਣਾ ਵੱਖ-ਵੱਖ ਜਗ੍ਹਾ ਉਪਰ ਦੌਰਾ ਕੀਤਾ ਅਤੇ ਬੁੱਢੇ ਦਰਿਆ ਦੇ ਕੰਢੇ ਉਪਰ ਇਸ ਮੌਕੇ ‘ਤੇ ਰੁੱਖ ਵੀ ਲਗਾਏ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਮੌਕੇ ‘ਤੇ ਬੋਲਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ (Punjab Vidhan Sabha Speaker Kultar Sandhwa) ਨੇ ਕਿਹਾ ਕਿ ਮੱਤੇ ਵਾਲੇ ਜੰਗਲਾਂ (Forests) ਵਿੱਚ ਇੰਡਸਟਰੀਅਲ ਪਾਰਕ ਬਣਾਉਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ (Punjab Chief Minister) ਭਗਵੰਤ ਸਿੰਘ ਮਾਨ ਵੱਲੋਂ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਪੰਜਾਬ ਲਈ ਨਾਸੂਰ ਹੈ ਬੁੱਢਾ ਦਰਿਆ, ਬੁੱਢੇ ਦਰਿਆ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਪੰਜਾਬ ਸਰਕਾਰ (Punjab Govt) ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਦੇ ਸਬੰਧ ਵਿੱਚ ਇੱਕ ਕਮੇਟੀ ਬਣਾਈ ਗਈ ਹੈ। ਜਿਸ ਦਾ ਚੇਅਰਮੈਨ ਦਲਜੀਤ ਸਿੰਘ ਭੋਲਾ ਗਰੇਵਾਲ (Chairman Daljit Singh Bhola Grewal) ਨੂੰ ਲਗਾਇਆ ਗਿਆ ਹੈ
ਇਹ ਵੀ ਪੜ੍ਹੋ: ਪੰਜਾਬ ਦੇ ਕਈ ਹਸਪਤਾਲਾਂ ’ਚ ਬੰਦ ਹੋਈ ਆਯੂਸ਼ਮਾਨ ਸਕੀਮ, ਬੀਜੇਪੀ ਨੇ ਚੁੱਕੇ ਸਵਾਲ
ਉਨ੍ਹਾਂ ਕਿਹਾ ਕਿ ਵੱਖੋਂ-ਵੱਖ ਵਿਧਾਇਕ ਇਸ ਦੇ ਮੈਂਬਰ ਹਨ। ਇਹ ਕਮੇਟੀ ਫ਼ੈਸਲਾ ਲਵੇਗੀ ਕਿ ਕਿਸ ਤਰ੍ਹਾਂ ਬੁੱਢੇ ਨਾਲੇ ਨੂੰ ਮੁੜ ਤੋਂ ਵੱਡਾ ਦਰਿਆ ਬਣਾਉਣਾ ਅਤੇ ਇਸ ਦੇ ਲਈ ਕੀਤੇ ਜਾ ਰਹੇ ਖਰਚਿਆਂ ਉਪਰ ਵੀ ਨਿਗਰਾਨੀ ਕਰੇਗੀ ਕਮੇਟੀ।
ਇਹ ਵੀ ਪੜ੍ਹੋ: ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਸਕੂਲ ਨੂੰ ਲਾਇਆ ਜਿੰਦਰਾ, ਨੌਜਵਾਨਾਂ ਨੇ ਫਿਰ ਇਸ ਤਰ੍ਹਾਂ ਪੜਾਏ ਬੱਚੇ