ETV Bharat / state

ਲੁਧਿਆਣਾ ਕਚਹਿਰੀ ਦੇ ਬਾਹਰ ਪਤੀ ਪਤਨੀ ਵਿਚਕਾਰ ਹੋਇਆ ਹੰਗਾਮਾ, ਦੋਵਾਂ ਨੇ ਇੱਕ ਦੂਜੇ ਦੀ ਕੀਤੀ ਖਿੱਚ ਧੂਹ - video of commotion

Husband and wife commotion in court: ਲੁਧਿਆਣਾ ਜ਼ਿਲ੍ਹਾ ਕਚਹਿਰੀ ਤੋਂ ਇੱਕ ਵੀਡੀਓ ਸਾਹਮਣੇ ਆਈ, ਜਿਥੇ ਪਤੀ ਤੇ ਪਤਨੀ ਵਲੋਂ ਹੰਗਾਮਾ ਕੀਤਾ ਗਿਆ। ਇਸ ਦੌਰਾਨ ਦੋਵਾਂ ਧਿਰਾਂ 'ਚ ਖਿੱਚ ਧੂਹ ਵੀ ਹੁੰਦੀ ਦਿਖਾਈ ਦਿੰਦੀ ਹੈ।

ਕਚਹਿਰੀ ਬਾਹਰ ਪਤੀ ਪਤਨੀ ਦਾ ਹੰਗਾਮਾ
ਕਚਹਿਰੀ ਬਾਹਰ ਪਤੀ ਪਤਨੀ ਦਾ ਹੰਗਾਮਾ
author img

By ETV Bharat Punjabi Team

Published : Dec 2, 2023, 3:55 PM IST

ਪੁਲਿਸ ਅਧਿਕਾਰੀ ਘਟਨਾ ਸਬੰਧੀ ਜਾਣਕਾਰੀ ਦਿੰਦਾ ਹੋਇਆ

ਲੁਧਿਆਣਾ: ਜ਼ਿਲ੍ਹਾ ਕਚਹਿਰੀ ਦੇ ਬਾਹਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪਤੀ ਪਤਨੀ ਲੜਦੇ ਨਜ਼ਰ ਆਏ। ਇਸ ਦੌਰਾਨ ਪਤੀ ਆਪਣੀ ਪਤਨੀ ਨੂੰ ਸਹੁਰੇ ਤੋਂ ਖਿੱਚਦਾ ਹੋਇਆ ਵਿਖਾਈ ਦਿੱਤਾ ਅਤੇ ਜੰਮ ਕੇ ਦੋਵਾਂ ਧਿਰਾਂ ਵਿਚਾਲੇ ਖਿੱਚ ਧੂਹ ਹੋਈ। ਇਸ ਦੌਰਾਨ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਅਤੇ ਜਮ ਕੇ ਹੰਗਾਮਾ ਹੋਇਆ। ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਮਹਿਲਾ ਨੇ ਆ ਕੇ ਆਪਣੇ ਪਤੀ 'ਤੇ ਇਲਜ਼ਾਮ ਲਗਾਏ ਕੇ ਉਹਨਾਂ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਪਿਛਲੇ ਦੋ ਸਾਲ ਤੋਂ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਪਰ ਉਸ ਦਾ ਪਤੀ ਉਸ ਨੂੰ ਤਲਾਕ ਨਹੀਂ ਦੇ ਰਿਹਾ, ਜਦੋਂ ਵੀ ਉਹ ਤਰੀਕ 'ਤੇ ਆਉਂਦੀ ਹੈ ਤਾਂ ਇਸੇ ਤਰ੍ਹਾਂ ਹੰਗਾਮਾ ਕਰਦਾ ਹੈ। ਹਾਲਾਂਕਿ ਜਦੋਂ ਮੀਡੀਆ ਵੱਲੋਂ ਪਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਥੋਂ ਮੀਡੀਆ ਦਾ ਕੈਮਰਾ ਚੱਲਦਾ ਵੇਖ ਕੇ ਫਰਾਰ ਹੋ ਗਿਆ।

ਅਦਾਲਤ 'ਚ ਪਤੀ ਪਤਨੀ ਦਾ ਤਲਾਕ ਦਾ ਕੇਸ: ਇਸ ਮੌਕੇ ਪਤਨੀ ਨੇ ਕਿਹਾ ਕਿ ਅਦਾਲਤ ਦੇ ਵਿੱਚ ਸਾਡਾ ਕੇਸ ਚੱਲ ਰਿਹਾ ਹੈ, ਹਾਲੇ ਤੱਕ ਨਿਪਟਾਰਾ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਮੇਰਾ ਪਤੀ ਮੇਰੀ ਬੇਟੀ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਹੈ ਪਰ ਉਹ ਉਸ ਨਾਲ ਨਹੀਂ ਭੇਜਣਾ ਚਾਹੁੰਦੀ ਕਿਉਂਕਿ ਉਹ ਮੇਰੀ ਕੁੱਟਮਾਰ ਕਰਦਾ ਹੈ ਤਾਂ ਉਸ ਨਾਲ ਵੀ ਇਸ ਤਰ੍ਹਾਂ ਦਾ ਹੀ ਸਲੂਕ ਕਰੇਗਾ। ਉਹਨਾਂ ਕਿਹਾ ਕਿ ਅੱਜ ਅਸੀਂ ਜਦੋਂ ਤਰੀਕ 'ਤੇ ਆਏ ਤਾਂ ਜ਼ਿਲ੍ਹਾ ਅਦਾਲਤ ਦੇ ਵਿੱਚ ਅਗਲੀ ਤਰੀਕ ਪੈ ਗਈ ਪਰ ਜਦੋਂ ਉਸ ਦਾ ਪਰਿਵਾਰ ਬਾਹਰ ਆਇਆ ਤਾਂ ਉਸ ਦਾ ਪਤੀ ਜ਼ਬਰਦਸਤੀ ਉਸ ਨੂੰ ਬਾਂਹ ਫੜ ਕੇ ਖਿੱਚਣ ਲੱਗਾ।

ਪਤੀ ਵਲੋਂ ਕੀਤਾ ਗਿਆ ਤਮਾਸ਼ਾ: ਉਹਨਾਂ ਕਿਹਾ ਕਿ ਮੇਰੇ ਬਜ਼ੁਰਗ ਪਿਤਾ 'ਤੇ ਵੀ ਮੇਰੇ ਪਤੀ ਨੇ ਹੱਥ ਚੱਕਿਆ ਤੇ ਉਨ੍ਹਾਂ ਨੂੰ ਧੱਕੇ ਵੀ ਮਾਰੇ ਹਨ। ਜਿਸ ਸਬੰਧੀ ਉਹਨਾਂ ਨੇ ਲੁਧਿਆਣਾ ਜ਼ਿਲ੍ਹਾ ਕਚਹਿਰੀ ਦੇ ਵਿੱਚ ਹੀ ਮੌਜੂਦ ਚੌਂਕੀ ਦੇ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਪਤਨੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਉਹ ਉਸ ਨੂੰ ਧੱਕੇ ਮਾਰਦਾ ਸੀ ਅਤੇ ਜਦੋਂ ਵੀ ਤਰੀਕ 'ਤੇ ਆਉਂਦੇ ਸਨ ਤਾਂ ਉਹਨਾਂ ਨਾਲ ਦੁਰਵਿਹਾਰ ਕਰਦਾ ਸੀ ਅਤੇ ਤਮਾਸ਼ਾ ਕਰਦਾ ਸੀ। ਉਹਨਾਂ ਕਿਹਾ ਕਿ ਉਹ ਹੁਣ ਤੰਗ ਹੋ ਚੁੱਕੀ ਹੈ, ਇਸ ਲਈ ਹੁਣ ਉਸ ਨਾਲ ਨਹੀਂ ਰਹਿਣਾ ਚਾਹੁੰਦੀ।

ਪੁਲਿਸ ਨੇ ਆਖੀ ਕਾਰਵਾਈ ਦੀ ਗੱਲ: ਕਾਬਿਲੇਗੌਰ ਹੈ ਕਿ ਇਸ ਹੰਗਾਮੇ ਦੀ ਪੂਰੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਤੀ ਆਪਣੇ ਸਹੁਰੇ ਅਤੇ ਪਤਨੀ ਨੂੰ ਧੱਕੇ ਮਾਰਦਾ ਵਿਖਾਈ ਦੇ ਰਿਹਾ ਹੈ। ਆਪਣੀ ਪਤਨੀ ਨੂੰ ਆਪਣੇ ਸਹੁਰੇ ਤੋਂ ਖਿੱਚਦਾ ਹੋਇਆ ਵਿਖਾਈ ਦੇ ਰਿਹਾ ਹੈ। ਉਸ ਨੂੰ ਨਾਲ ਲਿਜਾਣ ਦੀ ਗੱਲ ਕਹਿ ਰਿਹਾ ਹੈ, ਜਦੋਂ ਕਿ ਉਸਦਾ ਸਹੁਰਾ ਇਸਦਾ ਵਿਰੋਧ ਕਰ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਚੌਂਕੀ ਇੰਚਾਰਜ ਨੀਰਜ ਚੌਧਰੀ ਨੇ ਕਿਹਾ ਹੈ ਕਿ ਸਾਡੇ ਧਿਆਨ ਹੇਠ ਹੁਣ ਹੀ ਮਾਮਲਾ ਆਇਆ ਹੈ ਅਸੀਂ ਦੋਵਾਂ ਧਿਰਾਂ ਨੂੰ ਬਿਠਾ ਕੇ ਪੁੱਛਗਿੱਛ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕਰਾਂਗੇ ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.