ਲੁਧਿਆਣਾ: ਮਾਛੀਵਾੜਾ ਇਲਾਕੇ ਤੋਂ ਨਕਲੀ ਆਂਡਿਆਂ ਦੀ ਕਥਿਤ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਇਸ ਵੀਡੀਓ ਦੇ ਵਿੱਚ ਬਾਵਾ ਵਰਮਾ ਨਾਂ ਦਾ ਇੱਕ ਸ਼ਖਸ ਆਂਡਿਆਂ ਦੀ ਟਰੇ ਆਪਣੇ ਕੋਲ ਰੱਖ ਕੇ ਉਸ ਨੂੰ ਵਿਖਾ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਇਹ ਆਂਡੇ ਨਕਲੀ ਹਨ ਅਤੇ ਇਸ ਪਲਸਟਿਕ ਦੇ ਬਣੇ ਹੋਏ ਹਨ। ਉਸ ਵੱਲੋਂ ਆਂਡਿਆਂ ਨੂੰ ਅੱਗ ਲਗਾ ਕੇ ਚੈੱਕ ਵੀ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਂਡੇ ਪਲਾਸਟਿਕ ਦੇ ਵਾਂਗ ਸੜ ਰਹੇ ਹਨ ਅਤੇ ਜਦੋਂ ਉਸ ਨੇ ਆਂਡਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਟੁੱਟ ਵੀ ਨਹੀਂ ਰਹੇ ਹਨ। ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੋ ਰਹੀ ਹੈ ਅਤੇ ਆਂਡੇ ਖਾਣ ਦੇ ਸ਼ੌਕੀਨ ਸਹਿਮ ਦੇ ਮਾਹੌਲ ਦੇ ਵਿੱਚ ਹਨ।
ਕਾਰਵਾਈ ਦਾ ਭਰੋਸਾ: ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨਕਲੀ ਆਂਡਿਆਂ ਦਾ ਜ਼ਿਕਰ ਕੀਤਾ ਹੈ ਅਤੇ ਇਸੇ ਮਾਮਲੇ ਵਿੱਚ ਲੁਧਿਆਣਾ ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ਉੱਤੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਮਾਰਕ ਕਰ ਦਿੱਤਾ ਗਿਆ ਹੈ। ਇਸ ਬਾਬਤ ਜੇਕਰ ਕੋਈ ਵੀ ਤੱਥ ਜਾਂ ਸ਼ਖ਼ਸ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਵੀਡੀਓ ਬਾਰੇ ਉਹਨਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਪਰ ਮਾਛੀਵਾੜੇ ਤੋਂ ਜ਼ਰੂਰ ਉਹਨਾਂ ਨੂੰ ਇਸ ਸਬੰਧੀ ਲੈਟਰ ਆਇਆ ਹੈ, ਜਿਸ ਨੂੰ ਉਹਨਾਂ ਨੇ ਜਾਂਚ ਲਈ ਅੱਗੇ ਭੇਜ ਦਿੱਤਾ ਹੈ।
- ਗਾਇਕ ਬੁੱਗਾ ਦੀ ਭਰਜਾਈ ਦਾ ਹੋਇਆ ਪੋਸਟਮਾਰਟਮ, ਹਾਈਕੋਰਟ ਦੇ ਹੁਕਮਾਂ ਮੁਤਾਬਿਕ ਡਾਕਟਰਾਂ ਦੇ ਪੈਨਲ ਕੀਤਾ ਪੋਸਟਮਾਰਟਮ
- ਫਰੀਦਕੋਟ 'ਚ ਪੀਐੱਮ ਮੋਦੀ ਦੇ ਪੋਸਟਰ 'ਤੇ ਮਲੀ ਕਾਲਖ, ਭਾਜਪਾ ਨੇ ਕੀਤਾ ਵਿਰੋਧ
- ਐੱਨ ਡੀ ਗੁਪਤਾ 'ਆਪ' ਦੇ ਸਭ ਤੋਂ ਅਮੀਰ ਉਮੀਦਵਾਰ , ਸੰਜੇ ਸਿੰਘ ਦੀ ਸਾਲਾਨਾ ਆਮਦਨ 7.98 ਲੱਖ ਰੁਪਏ
ਵੀਡੀਓ ਲੋਕਾਂ ਦੀ ਚਿੰਤਾ ਦਾ ਵਿਸ਼ਾ: ਦੱਸ ਦਈਏ ਮਾਛੀਵਾੜੇ ਤੋਂ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਾਬਾ ਵਰਮਾ ਨਾਮ ਦਾ ਨੌਜਵਾਨ ਦੱਸ ਰਿਹਾ ਹੈ ਕਿ ਉਹ ਜੋ ਆਂਡੇ ਲੈ ਕੇ ਆਇਆ ਉਹ ਨਕਲੀ ਹਨ ਕਿਉਂਕਿ ਉਸ ਨੇ ਜਦੋਂ ਆਂਡਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਟੁੱਟੇ। ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਦੇਖ ਰਹੇ ਹਨ ਅਤੇ ਲਗਾਤਾਰ ਕਮੈਂਟ ਵੀ ਕਰ ਰਹੇ ਹਨ। ਸਿਹਤ ਮਹਿਕਮੇ ਨੂੰ ਇਸ ਦੀ ਜਾਂਚ ਕਰਨ ਦੀ ਲੋਕ ਅਪੀਲ ਕਰ ਰਹੇ ਹਨ ਕਿਉਂਕਿ ਸਰਦੀਆਂ ਦੇ ਵਿੱਚ ਆਂਡਿਆਂ ਦੀ ਖਪਤ ਆਮ ਮੌਸਮ ਨਾਲੋਂ ਜਿਆਦਾ ਵੱਧ ਜਾਂਦੀ ਹੈ। ਲੋਕ ਵੱਡੀ ਗਿਣਤੀ ਵਿੱਚ ਸਰਦੀਆਂ ਦੇ ਮੌਸਮ ਦੇ ਵਿੱਚ ਆਂਡੇ ਖਾਂਦੇ ਹਨ ਅਤੇ ਅਜਿਹੇ ਵਿੱਚ ਨਕਲੀ ਆਂਡੇ ਹੋਣ ਦੀ ਇਹ ਕਥਿਤ ਵੀਡੀਓ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।