ਲੁਧਿਆਣਾ: ਸਿਮਰਜੀਤ ਬੈਂਸ ’ਤੇ ਬਲਾਤਕਾਰ ਦੇ ਇਲਜ਼ਾਮ ਲਗਾ ਕੇ ਉਸ ਖ਼ਿਲਾਫ਼ ਲਗਾਤਾਰ ਕਈ ਮਹੀਨਿਆਂ ਤੋਂ ਲੜਾਈ ਲੜ ਰਹੀ ਪੀੜਤਾ ਵੱਲੋਂ ਆਖਰਕਾਰ ਪੱਕੇ ਤੌਰ ’ਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਮਹਿਲਾ ਨੇ ਧਰਨਾ ਸਮਾਪਤ ਕਰਨ ਦਾ ਕਾਰਨ ਸਿਮਰਜੀਤ ਬੈਂਸ ਅਤੇ ਉਸ ਦੇ ਸਾਥੀਆਂ ਵੱਲੋਂ ਅਦਾਲਤ ਵਿੱਚ ਆਤਮ ਸਮਰਪਣ (arrest of Simerjit Bains) ਕਰਨਾ ਦੱਸਿਆ ਹੈ।
ਪੀੜਤਾ ਦੀ ਹਿਮਾਇਤ ਲਈ ਵਕੀਲ ਹਰੀਸ਼ ਰਾਏ ਢਾਂਡਾ ਅਤੇ ਸੇਵਾਮੁਕਤ ਡੀਐਸਪੀ ਸੇਖੋਂ ਪਹੁੰਚੇ ਜਿੰਨ੍ਹਾਂ ਨੇ ਕਿਹਾ ਕਿ ਆਖਿਰਕਾਰ ਜ਼ੁਲਮ ਦਾ ਅੰਤ ਹੋਇਆ ਤੇ ਇੱਕ ਪੀੜਤ ਨੂੰ ਇਨਸਾਫ ਮਿਲਿਆ ਪਰ ਇਨਸਾਫ਼ ਲਈ ਜੋ ਉਸ ਨੇ ਕਈ ਮਹੀਨਿਆਂ ਤੱਕ ਆਪਣਾ ਇਰਾਦਾ ਪੱਕਾ ਰੱਖਿਆ ਅਤੇ ਧਮਕੀਆਂ ਤੋਂ ਨਹੀਂ ਡਰੀ ਇਹ ਉਸ ਦਾ ਸ਼ਲਾਘਾਯੋਗ ਕੰਮ ਹੈ।
ਪੀੜਤਾ ਨੇ ਸਿਮਰਜੀਤ ਬੈਂਸ ਦੇ ਮੀਡੀਆ ’ਚ ਦਿੱਤੇ ਬਿਆਨਾਂ ਨੇ ਕਿਹਾ ਕਿ ਉਹ ਇਸ ਨੂੰ ਕਾਗਜ਼ੀ ਰੇਪ ਦੱਸ ਰਿਹਾ ਸੀ ਜੇਕਰ ਇਹ ਕਾਗਜ਼ੀ ਬਲਾਤਕਾਰ ਸੀ ਤਾਂ ਉਹ ਇੰਨੇ ਸਮੇਂ ਤੋਂ ਕਿਉਂ ਲੁਕਿਆ ਹੋਇਆ ਸੀ। ਪੀੜਤਾ ਨੇ ਕਿਹਾ ਕਿ ਅੱਜ ਉਹ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਰਹੇ ਹਨ ਅਤੇ ਹੁਣ ਇਹ ਥਾਂ ਜਿੱਥੇ ਉਹ ਕਈ ਮਹੀਨੇ ਇਨਸਾਫ਼ ਲਈ ਲੜਦੀ ਰਹੀ ਹੈ ਉਹ ਥਾਂ ਹੁਣ ਹੋਰਨਾਂ ਪੀੜਤਾਂ ਲਈ ਇਨਸਾਫ਼ ਦੀ ਲੜਾਈ ਲੜਨ ਦਾ ਇੱਕ ਕੇਂਦਰ ਬਣੇਗਾ।
ਉੱਥੇ ਹੀ ਦੂਜੇ ਪਾਸੇ ਸੀਨੀਅਰ ਵਕੀਲ ਹਰੀਸ਼ ਰਾਏ ਢਾਂਡਾ ਨੇ ਕਾਨੂੰਨ ਦੀ ਪ੍ਰਕਿਰਿਆ ’ਤੇ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਸਾਡੇ ਸਿਸਟਮ ਦੇ ਵਿੱਚ ਹਾਲੇ ਵੀ ਬਹੁਤ ਖਾਮੀਆਂ ਹਨ ਜਿਸ ਦੇ ਵਿਚ ਸੁਧਾਰ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਹਿਸ ਲਈ ਹਾਲੇ ਦਿੱਲੀ ਬਹੁਤ ਦੂਰ ਹੈ। ਉਨ੍ਹਾਂ ਕਿਹਾ ਕਿ ਇਸ ਮਹਿਲਾ ਦੀ ਬਹਾਦਰੀ ਦੱਸਦੀ ਹੈ ਕਿ ਜੇਕਰ ਤੁਸੀਂ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹੇ ਰਹੋ ਤਾਂ ਕਦੇ ਨਾ ਕਦੇ ਤੁਹਾਨੂੰ ਇਨਸਾਫ਼ ਜ਼ਰੂਰ ਮਿਲਦਾ ਹੈ।
ਉੱਥੇ ਹੀ ਬਲਵਿੰਦਰ ਸੇਖੋਂ ਸੇਵਾਮੁਕਤ ਡੀ ਐੱਸ ਪੀ ਨੇ ਕਿਹਾ ਸਾਨੂੰ ਇਨਸਾਫ ਮਿਲਿਆ ਨਹੀਂ ਹੈ ਸਗੋਂ ਅਸੀਂ ਇਨਸਾਫ਼ ਲਿਆ ਹੈ ਕਿਉਂਕਿ ਨਾ ਤਾਂ ਕੋਰਟ ਅਤੇ ਨਾ ਹੀ ਪੁਲਿਸ ਸਮੇਂ ਸਿਰ ਪੀੜਤਾਂ ਨੂੰ ਇਨਸਾਫ ਦਿਵਾਉਣ ’ਚ ਕਾਮਯਾਬ ਹੋਏ। ਉਨ੍ਹਾਂ ਕਿਹਾ ਕਿ ਇਸ ਥਾਂ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਵੇਗਾ ਕਿਉਂਕਿ ਇਸ ਥਾਂ ’ਤੇ ਬੈਠ ਕੇ ਸੰਘਰਸ਼ ਜਿੱਤਿਆ ਗਿਆ ਹੈ।
ਇਹ ਵੀ ਪੜ੍ਹੋ: ਟੋਲ ਪਲਾਜ਼ਾ ਵਿਵਾਦ ’ਤੇ ਗ੍ਰੇਟ ਖਲੀ ਦਾ ਵੱਡਾ ਬਿਆਨ, ਕਿਹਾ...