ETV Bharat / state

ਖੇਤੀਬਾੜੀ ਦਫ਼ਤਰ ਅੰਦਰ ਡੋਡਿਆਂ ਦੀ ਖੇਤੀ ! ਕਿਸਾਨਾਂ ਨੇ ਕੀਤਾ ਹੱਲਾ, ਖੇਤੀਬਾੜੀ ਅਫ਼ਸਰ ਬੋਲਿਆ,' ਮੈਨੂੰ ਨਹੀਂ ਪਤਾ'।

ਲੁਧਿਆਣਾ ਵਿੱਚ ਕਣਕ ਉੱਤੇ ਪਈ ਮੀਂਹ ਦੀ ਮਾਰ ਤੋਂ ਬਾਅਦ ਮੁਆਵਜ਼ੇ ਨੂੰ ਲੈਕੇ ਸਥਾਨਕ ਖੇਤੀਬਾੜੀ ਦਫ਼ਤਰ ਵਿੱਚ ਧਰਨਾ ਦੇਣ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਦਫ਼ਤਰ ਦੇ ਅੰਦਰ ਸ਼ਰੇਆਮ ਡੋਡਿਆਂ ਦੇ ਬੂਟੇ ਲਗਾਏ ਗਏ ਨੇ ਪਰ ਕਿਸਾਨਾਂ ਨੂੰ ਖੇਤੀ ਦੀ ਮਨਾਹੀ ਹੈ। ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਚਾਣ ਹੀ ਨਹੀਂ ਹੈ ਕਿ ਦਫ਼ਤਰ ਵਿੱਚ ਲੱਗੇ ਬੂਟੇ ਪੋਸਤ ਦੇ ਹਨ ਜਾਂ ਆਮ ਫੁੱਲਾਂ ਦੇ ਬੂਟੇ ਹਨ।

Uproar against poppy cultivation in the Chief Agriculture Office of Ludhiana
ਮੁੱਖ ਖੇਤੀਬਾੜੀ ਦਫ਼ਤਰ ਅੰਦਰ ਡੋਡਿਆਂ ਦੀ ਖੇਤੀ, ਕਿਸਾਨਾਂ ਨੇ ਕੀਤਾ ਹੱਲਾ, ਖੇਤੀਬਾੜੀ ਅਫ਼ਸਰ ਬੋਲਿਆ,' ਮੈਨੂੰ ਨਹੀਂ ਪਤਾ'।
author img

By

Published : Apr 6, 2023, 6:13 PM IST

ਮੁੱਖ ਖੇਤੀਬਾੜੀ ਦਫ਼ਤਰ ਅੰਦਰ ਡੋਡਿਆਂ ਦੀ ਖੇਤੀ, ਕਿਸਾਨਾਂ ਨੇ ਕੀਤਾ ਹੱਲਾ, ਖੇਤੀਬਾੜੀ ਅਫ਼ਸਰ ਬੋਲਿਆ,' ਮੈਨੂੰ ਨਹੀਂ ਪਤਾ'।

ਲੁਧਿਆਣਾ: ਕਣਕ ਦੀ ਖ਼ਰਾਬ ਹੋਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਸਮੇਂ ਸਿਰ ਨਾ ਹੋਣ ਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਉਦੋਂ ਹੰਗਾਮਾ ਹੋ ਗਿਆ ਜਦੋਂ ਕਿਸਾਨਾਂ ਦੀ ਨਜ਼ਰ ਖੇਤੀਬਾੜੀ ਦਫ਼ਤਰ ਅੰਦਰ ਲੱਗੇ ਬਗੀਚੇ ਵਿੱਚ ਡੋਡਿਆਂ ਦੇ ਬੂਟਿਆਂ ਉੱਤੇ ਪਈ, ਜਿਸ ਨੂੰ ਲੈ ਕੇ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ ਅਤੇ ਕਿਹਾ ਕਿ ਖੁਦ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦੇ ਵਿੱਚ ਡੋਡਿਆਂ ਦੀ ਖੇਤੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਅਫੀਮ-ਭੁੱਕੀ ਦੀ ਖੇਤੀ ਕਰਨ ਤੋਂ ਰੋਕਿਆ ਜਾ ਰਿਹਾ ਹੈ।

150 ਦੇ ਕਰੀਬ ਡੋਡਿਆਂ ਦੇ ਬੂਟੇ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੋਈ ਇੱਕ ਦੋ ਬੂਟਾ ਹੁੰਦਾ ਤਾਂ ਉਹ ਮੰਨ ਸਕਦੇ ਸੀ ਕਿ ਇਹ ਗਲਤੀ ਨਾਲ ਆ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਬਗੀਚੇ ਦੇ ਵਿੱਚ 150 ਦੇ ਕਰੀਬ ਡੋਡਿਆਂ ਦੇ ਬੂਟੇ ਲਗਾਏ ਹੋਏ ਸਨ। ਕਿਸਾਨਾਂ ਨੇ ਖੁਦ ਇਸ ਦੀ ਸ਼ਨਾਖਤ ਕੀਤੀ ਅਤੇ ਕਿਹਾ ਕਿ ਇਹ ਡੋਡਿਆਂ ਦੇ ਬੂਟੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਖੇਤੀਬਾੜੀ ਦਫ਼ਤਰ ਵਿੱਚ ਆਪਣੇ ਖਾਣ ਲਈ ਡੋਡੇ ਲਗਾ ਜਾ ਰਹੇ ਹਨ ਤਾਂ ਕਿਸਾਨਾਂ ਨੂੰ ਇਸ ਦੀ ਖੇਤੀ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ। ਕਿਸਾਨਾਂ ਨੇ ਕਿਹਾ ਕਿ ਕੀ ਹੁਣ ਖੇਤੀਬਾੜੀ ਅਫ਼ਸਰ ਉੱਤੇ ਕਾਰਵਾਈ ਹੋਵੇਗੀ ਜਾਂ ਨਹੀਂ ? ਕਿਸਾਨਾਂ ਨੇ ਖੇਤੀਬਾੜੀ ਦਫ਼ਤਰ ਦੇ ਅਧਿਕਾਰੀਆਂ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਇਹ ਲੋਕ ਏਸੀ ਦਫ਼ਤਰਾਂ ਵਿੱਚ ਬੈਠ ਗਿਰਦਾਵਰੀ ਕਰਨ ਦੇ ਹੁਕਮ ਸੁਣਾ ਰਹੇ ਨੇ ਅਤੇ ਦੂਜੇ ਪਾਸੇ ਉਹ ਧੁੱਪ ਵਿੱਚ ਸੜ ਰਹੇ ਨੇ ਅਤੇ ਕੁਦਰਤ ਦੀ ਮਾਰ ਕਾਰਨ ਖ਼ਰਾਬ ਹੋਈ ਫਸਲ ਦਾ ਕੋਈ ਜਾਇਜ਼ਾ ਲੈਣ ਵੀ ਨਹੀਂ ਪਹੁੰਚ ਰਿਹਾ।

ਖੇਤੀਬਾੜੀ ਅਫ਼ਸਰ ਦਾ ਸਪੱਸ਼ਟੀਕਰਨ: ਇਸ ਸਬੰਧੀ ਜਦੋਂ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਉਹ ਤਾਂ ਸਿਰਫ਼ ਫੁੱਲਾਂ ਦੀ ਖੇਤੀ ਕਰ ਰਹੇ ਨੇ, ਅਸੀਂ ਡੋਡਿਆਂ ਨੂੰ ਨਸ਼ਾ ਵਜੋਂ ਨਹੀਂ ਸਗੋਂ ਫੁੱਲਾਂ ਵਜੋਂ ਲਗਾਇਆ ਸੀ। ਉਨ੍ਹਾਂ ਕਿਹਾ ਕਿ ਚਾਰ-ਪੰਜ ਬੂਟੇ ਮਾਲੀ ਨੇ ਗਲਤੀ ਨਾਲ ਲਗਾ ਦਿੱਤੇ ਹੋਣਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕੋਈ ਭੁੱਕੀ-ਅਫੀਮ ਦੀ ਖੇਤੀ ਲਈ ਡੋਡਿਆਂ ਦੇ ਫੁੱਲਾਂ ਨੂੰ ਚੀਰੇ ਲਗਾ ਕੇ ਨਹੀਂ ਵਰਤ ਰਹੇ ਸਗੋਂ ਫੁੱਲਾਂ ਲਈ ਇਹ ਬੂਟੇ ਲਗਾਏ ਗਏ ਸਨ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਦੇ ਡੋਡਿਆਂ ਦੀ ਖੇਤੀ ਨਹੀਂ ਕੀਤੀ ਅਤੇ ਉਨ੍ਹਾਂ ਨਹੀਂ ਪਤਾ ਕਿ ਇਹ ਅਫੀਮ ਜਾਂ ਚੂਰਾ ਪੋਸਤ ਦੇ ਬੂਟੇ ਬਗੀਚੇ ਵਿੱਚ ਲੱਗੇ ਸਨ।

ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ 15 ਮਹੀਨਿਆਂ ਬਾਅਦ ਪਾਕਿਸਤਾਨੀ ਕੈਦੀ ਨੂੰ ਕੀਤਾ ਰਿਹਾਅ, ਨੌਜਵਾਨ ਕੈਦੀ ਪਰਤਿਆ ਵਤਨ ਵਾਪਸ

ETV Bharat Logo

Copyright © 2024 Ushodaya Enterprises Pvt. Ltd., All Rights Reserved.