ਲੁਧਿਆਣਾ: ਇੱਕ ਪਾਸੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਉਤੇ ਟੋਲ ਪਲਾਜ਼ੇ ਬੰਦ ਕੀਤੇ ਜਾ ਰਹੇ ਹਨ, ਤਾਂ ਉਥੇ ਹੀ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਉਤੇ ਟੋਲ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨੇ ਰਾਹਗੀਰਾਂ ਨੂੰ ਮਾਯੂਸ ਕਰ ਦਿੱਤਾ ਹੈ। ਬੀਤੀ ਰਾਤ ਤੋਂ ਇਹ ਵਧੀਆ ਕੀਮਤਾਂ ਲਾਗੂ ਕੀਤੀਆਂ ਗਈਆਂ ਹਨ। ਲਗਭਗ 30 ਫੀਸਦੀ ਦਾ ਇਜਾਫਾ ਕਰਨ ਕਰਕੇ ਲਗਭਗ ਹਰ ਗੱਡੀ ਦਾ ਰੇਟ ਇੱਕ ਸਾਈਡ ਦਾ 50 ਰੁਪਏ ਤੱਕ ਵੱਧ ਗਿਆ ਹੈ। ਜਿਸ ਦਾ ਲੋਕਾਂ ਦੇ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਨਜਾਇਜ਼ ਹੈ। ਪੰਜਾਬ ਦਾ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਸਰਕਾਰ ਨੂੰ ਇਸ ਤੇ ਠੱਲ ਪਾਉਣ ਦੀ ਲੋੜ ਹੈ। ਰਾਹਗੀਰਾਂ ਨੇ ਕਿਹਾ ਕਿ ਮਨਮਰਜ਼ੀ ਦੇ ਨਾਲ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਟੋਲ ਪਲਾਜ਼ਾ ਮੁਲਾਜ਼ਮਾਂ ਤੇ ਕੋਈ ਵੀ ਕੰਟਰੋਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬੀਤੇ ਛੇ ਮਹੀਨਿਆਂ ਦੇ ਵਿੱਚ ਤੀਜੀ ਵਾਰ ਇਹ ਕੀਮਤ ਵਧੀ ਹੈ। ਪਹਿਲਾਂ ਕੀਮਤਾਂ 135 ਰੁਪਏ ਸੀ ਉਸ ਤੋਂ ਬਾਅਦ 150 ਕਰ ਦਿੱਤੀ ਗਈ ਫਿਰ 165 ਅਤੇ ਹੁਣ 215 ਰੁਪਏ ਛੋਟੀ ਕਾਰ ਦੇ ਇੱਕ ਗੇੜੇ ਦੇ ਕਰ ਦਿੱਤੇ ਹਨ। ਇਸੇ ਤਰ੍ਹਾਂ ਕਮਰਸ਼ੀਅਲ ਗੱਡੀਆਂ ਦੇ ਪਾਸ ਦੀ ਕੀਮਤ ਵੀ 20 ਕਿਲੋਮੀਟਰ ਦੀ ਰੇਂਜ ਤੱਕ 330 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। (Ladowal Toll Plaza in Ludhiana).
ਮੋਟਰ ਵਹੀਕਲ ਦੀ ਇੱਕ ਸਾਈਡ ਦਾ ਕਿਰਾਇਆ 215: ਜੇਕਰ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਕਾਰ ਅਤੇ ਜੀਪ ਵੈਨ ਲਾਈਟ ਮੋਟਰ ਵਹੀਕਲ ਦੀ ਇੱਕ ਸਾਈਡ ਦਾ ਕਿਰਾਇਆ 215 ਰੁਪਏ ਜਦੋਂ ਕਿ ਦੋਨੇ ਪਾਸੇ ਦਾ ਕਿਰਾਇਆ 325 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੇਕਰ ਮਿੰਨੀ ਬੱਸ ਲਾਈਟ ਕਮਰਸ਼ੀਅਲ ਵਹੀਕਲ ਦੀ ਗੱਲ ਕੀਤੀ ਜਾਵੇ, ਤਾਂ 350 ਰੁਪਏ ਇੱਕ ਸਾਈਡ ਦੇ 520 ਰੁਪਏ ਦੋਵੇਂ ਪਾਸਿਆਂ ਦੇ ਇਸੇ ਤਰ੍ਹਾਂ ਬਸ ਟਰੱਕ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਾਈਡ ਦੇ 730 ਰੁਪਏ, ਦੋਵਾਂ ਸਾਈਡਾਂ ਦੇ 1095 ਰੁਪਏ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਜੇਕਰ ਵੱਡੇ ਕਮਰਸ਼ਅਲ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਾਈਡ ਦਾ ਕਿਰਾਇਆ 795 ਕਰ ਦਿੱਤਾ ਗਿਆ ਹੈ। ਲੜੀਵਾਰ ਟੋਲ ਦੀਆਂ ਕੀਮਤਾਂ ਦੇ ਵਿੱਚ ਇਜਾਫਾ ਕੀਤਾ ਗਿਆ ਹੈ।
ਲੋਕਾਂ ਨੇ ਜਤਾਈ ਨਰਾਜ਼ਗੀ: ਵਧੀਆ ਹੋਈਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੇ ਆਪਣੀ ਭੜਾਸ ਕੱਢੀ ਹੈ ਅਤੇ ਕਿਹਾ ਹੈ ਕਿ ਇਹ ਨਜਾਇਜ਼ ਹੈ। ਲੋਕਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਟੋਲ ਪਲਾਜ਼ੇ ਪੰਜਾਬ ਦੇ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੂਜੇ ਪਾਸੇ ਇੱਕ ਤੋਂ ਬਾਅਦ ਇੱਕ ਕਿਰਾਇਆ ਵਧਾਇਆ ਜਾ ਰਿਹਾ ਹੈ। ਜੋ ਕਿ ਆਮ ਲੋਕਾਂ ਤੇ ਬੋਝ ਹੈ ਲੋਕਾਂ ਨੇ ਕਿਹਾ ਕਿ ਜੇਕਰ ਉਹਨਾਂ ਨੇ 50 ਤੋਂ 60 ਕਿਲੋਮੀਟਰ ਦਾ ਸਫਰ ਤੈਅ ਕਰਨਾ ਹੈ, ਤਾਂ ਉਨਾਂ ਦਾ ਇਨਾ ਪੈਟਰੋਲ ਡੀਜ਼ਲ ਨਹੀਂ ਲੱਗਦਾ ਜਿੰਨਾਂ ਟੋਲ ਲੱਗ ਜਾਂਦਾ ਹੈ। ਲੁਧਿਆਣਾ ਦੇ ਰਹਿਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਉਹਨਾਂ ਦੇ ਮਹੀਨੇ ਦੇ ਵਿੱਚ ਪੰਜ ਤੋਂ ਛੇ ਮਹੀਨੇ ਲੱਗਦੇ ਹਨ ਅਤੇ ਇਹਨਾਂ ਕੀਮਤਾਂ ਦੇ ਕਰਕੇ ਉਹਨਾਂ ਨੂੰ ਨੁਕਸਾਨ ਵੀ ਹੋ ਰਿਹਾ ਹੈ। ਪਾਸ ਦੀ ਕੀਮਤ ਦੇ ਵਿੱਚ ਵੀ ਇਜਾਫਾ ਕੀਤਾ ਹੈ। ਰਾਹਗੀਰਾਂ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਨਾਜਾਇਜ਼ ਹੈ ਇਸ ਤੇ ਸਰਕਾਰ ਨੂੰ ਠੱਲ ਪਾਉਣ ਦੀ ਲੋੜ ਹੈ।