ਲੁਧਿਆਣਾ: ਪਿੰਡ ਥਰੀਕੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੀਪਕ ਸਿੰਗਲਾ ਨਾਂ ਦੇ ਪਟਵਾਰੀ 'ਤੇ 4 ਅਣਪਛਾਤੇ ਲੋਕਾਂ ਹਮਲਾ ਕਰ ਦਿੱਤਾ। ਹਮਲੇ ਵਿੱਚ ਪਟਵਾਰੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।
ਇਸ ਸਬੰਧੀ ਦੀਪਕ ਸਿੰਗਲਾ ਦੇ ਇੱਕ ਕਰੀਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਦੀਪਕ 'ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਦੇ ਗਰਦਨ 'ਤੇ ਕਾਫੀ ਸੱਟ ਆਈ ਹੈ। ਪਟਵਾਰੀ ਦੇ ਦੋਸਤ ਨੇ ਦੱਸਿਆ ਕਿ ਹਾਲੇ ਇੱਕ ਦਿਨ ਪਹਿਲਾਂ ਹੀ ਦੀਪਕ ਸਿੰਗਲਾ ਦੀ ਲੁਧਿਆਣੇ ਦੇ ਥਰੀਕੇ 'ਚ ਪੋਸਟਿੰਗ ਹੋਈ ਸੀ ਅਤੇ ਪੋਸਟਿੰਗ ਦੇ ਦੂਸਰੇ ਦਿਨ ਹੀ ਉਨ੍ਹਾਂ 'ਤੇ ਹਮਲਾ ਹੋ ਗਿਆ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਕਹਿਣਾ ਸੀ ਕਿ ਅਜੇ ਤੱਕ ਕੋਈ ਵੀ ਪੁਰਾਣੀ ਰੰਜਿਸ਼ ਸਾਹਮਣੇ ਨਹੀਂ ਆਈ ਅਤੇ ਹਰ ਪੱਖ ਨੂੰ ਸਾਹਮਣੇ ਰੱਖ ਕੇ ਜਾਂਚ ਕੀਤੀ ਜੋਵੇਗੀ।