ਲੁਧਿਆਣਾ: ਲੰਘੇ ਦਿਨੀਂ ਇੱਥੋਂ ਦੇ ਤਾਜਪੁਰ ਰੋਡ ਦੇ ਕਿਰਪਾਲ ਨਗਰ ਗੰਦਾ ਨਾਲੇ ਵਿੱਚ ਤੈਰਦੀ ਹੋਈ ਅਣਪਛਾਤੀ ਲਾਸ਼ ਮਿਲੀ ਹੈ, ਜਿਸ ਨੂੰ ਲੋਕਾਂ ਵੱਲੋਂ ਪਾਣੀ ਵਿੱਚ ਵੜ ਕੇ ਉਸ ਦੀ ਬਾਹ ਫੜ ਕੇ ਬਾਹਰ ਕੱਢਿਆ। ਮੌਕੇ ਉੱਤੇ ਪਹੁੰਚੇ ਥਾਣਾ ਸੁੰਦਰ ਨਗਰ ਦੇ ਐਸਐਚਓ ਦਵਿੰਦਰ ਸਿੰਘ ਆਪਣੀ ਪੁਲਿਸ ਟੀਮ ਨਾਲ ਉੱਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਹਾਲਾਂਕਿ ਮ੍ਰਿਤਕ ਕੌਣ ਹੈ ਉਸ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਕੋਈ ਕਤਲ ਦਾ ਮਾਮਲਾ ਹੈ ਇਸ ਸੰਬੰਧੀ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਇੱਥੋਂ ਤੱਕ ਕਿ ਮ੍ਰਿਤਕ ਕੌਣ ਹੈ ਇਸ ਦੀ ਵੀ ਪੁਲਿਸ ਵੱਲੋਂ ਸ਼ਨਾਖਤ ਕੀਤੀ ਜਾ ਰਹੀ ਹੈ। ਉਸ ਦੀ ਲਾਸ਼ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਐਸਐਚਓ ਨੇ ਕਿਹਾ ਕਿ ਮ੍ਰਿਤਕ ਦੀ ਜੇਬ ਚੋਂ ਕੁਝ ਵੀ ਪਹਿਚਾਣ ਪੱਤਰ ਜਾਂ ਫਿਰ ਕੋਈ ਵੀ ਉਸ ਦੀ ਸ਼ਨਾਖ਼ਤ ਕਰਨ ਵਾਲਾ ਦਸਤਾਵੇਜ਼ ਉਨ੍ਹਾਂ ਨੂੰ ਨਹੀਂ ਮਿਲ ਸਕਿਆ ਸਿਰਫ ਨੌਜਵਾਨ ਬਾਰੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਇਆ ਗਿਆ ਕਿ ਉਹ ਲਗਪਗ 30 ਸਾਲ ਦੇ ਨੇੜੇ ਤੇੜੇ ਹੋਵੇਗਾ।