ਲੁਧਿਆਣਾ: ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੁਣ ਵਿਦਿਆਰਥੀਆਂ ਨੂੰ ਨੌਕਰੀਆਂ ਲੈਣ ਦੀ ਥਾਂ 'ਤੇ ਨੌਕਰੀ ਦੇਣ ਦੇ ਸਿਖਲਾਈ ਦਿੱਤੀ ਜਾ ਰਹੀ (students will no longer become job seekers) ਹੈ। ਬਿਜਨੈਸ ਬਲਾਸਟਰ ਸਕੀਮ (Business blaster scheme in Punjab schools) ਦੇ ਤਹਿਤ ਇਨ੍ਹਾਂ ਪੰਜਾਬ ਦੇ 9 ਜ਼ਿਲ੍ਹਿਆਂ ਦੀ ਇਸ ਸਕੀਮ ਲਈ ਚੋਣ ਹੋਈ ਸੀ। ਜਿਸ ਵਿਚ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਸੰਗਰੂਰ, ਫਿਰੋਜ਼ਪੁਰ, ਰੋਪੜ ਅਤੇ ਮੁਹਾਲੀ ਦੇ 31 ਸਕੂਲਾਂ ਦੀ ਚੋਣ ਕੀਤੀ ਗਈ ਹੈ। ਯੰਗ ਇੰਟਰਪ੍ਰੀਨੋਰ (Young Entrepreneur) ਬਣਾਉਣ ਦੇ ਉਪਰਾਲੇ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਲੁਧਿਆਣਾ ਦੇ 5 ਸਕੂਲਾਂ ਦੀ ਇਸ 'ਚ ਚੋਣ ਹੋਈ ਹੈ। ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ ਵੀ ਸ਼ਾਮਿਲ ਹੈ। ਜਿੱਥੇ 70 ਦੇ ਕਰੀਬ ਵਿਦਿਆਰਥੀ ਇਸ ਸਕੀਮ ਦਾ ਹਿੱਸਾ ਬਣੇ ਹਨ।
ਕੀ ਹੈ ਸਕੀਮ? ਦਰਅਸਲ ਦਿੱਲੀ ਸਰਕਾਰ ਦੀ ਸਰਕਾਰੀ ਸਕੂਲਾਂ 'ਚ ਚਲਾਈ ਗਈ। ਇਸ ਸਕੀਮ ਦੀ ਤਰਜ 'ਤੇ ਹੀ ਇਸ ਦੀ ਸ਼ੁਰੂਆਤ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੀਤੀ ਗਈ ਹੈ। ਇਸ ਦੇ ਤਹਿਤ ਗਿਆਰਵੀਂ ਜਮਾਤ ਦੇ ਵਿਦਿਆਰਥੀ (Students of class XI) ਵੱਖਰੇ-ਵੱਖਰੇ ਬਿਜਨੈਸ ਦੇ ਆਈਡੀਆ (Business ideas) ਲੈ ਕੇ ਆਉਂਦੇ ਹਨ। ਜਿੰਨਾ ਨੂੰ ਅਪ੍ਰਵਲ ਮਿਲਣ 'ਤੇ ਵਿਦਿਆਰਥੀਆਂ ਨੂੰ ਇਹ ਬਿਜਨੈਸ ਅੱਗੇ ਵਧਾਉਣ ਲਈ 2000 ਰੁਪਏ ਦੀ ਸੀਡ ਮਨੀ (Seed money) ਦਿੱਤੀ ਜਾਵੇਗੀ ਜਿਸ ਦੇ ਤਹਿਤ ਓਹ ਆਪਣੇ ਪ੍ਰੋਜੈਕਟ ਨੂੰ ਅੱਗੇ ਵਧਾਇਆ ਹੈ। ਇਸ ਤੋਂ ਬਾਅਦ ਜਦੋਂ ਉਹ ਸਕੂਲ ਤੋਂ ਪਾਸ ਆਊਟ ਹੋ ਕੇ ਬਾਹਰ ਆਉਣਗੇ ਤਾਂ ਉਨ੍ਹਾ ਨੂੰ ਇਹ ਨਹੀਂ ਸੋਚਣਾ ਪਵੇਗਾ ਕੇ ਉਹ ਹੁਣ ਕੀ ਕਰਨਗੇ।
ਅਧਿਆਪਕਾਂ ਦੀ ਹੋਈ ਸਿਖਲਾਈ: ਇਸ ਸਕੀਮ ਦੇ ਤਹਿਤ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਤੋਂ ਪਹਿਲਾਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ। ਇਸ ਸਬੰਧੀ ਨਵੰਬਰ ਮਹੀਨੇ ਅੰਦਰ ਸਕੂਲ ਦੇ ਚੁਨਿੰਦਾ ਕਮਰਸ ਦੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ। ਲੁਧਿਆਣਾ ਸਰਕਾਰੀ ਸਕੂਲ ਦੀ ਕਮਰਸ ਦੀ ਅਧਿਆਪਕ ਮੰਜੂ ਬਾਲਾ ਨੇ ਦੱਸਿਆ ਕਿ 3 ਫੇਜ਼ ਵਿਚ ਇਹ ਪ੍ਰੋਜੇਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾ ਕਿਹਾ ਇਸ ਵਿਚ ਪ੍ਰੀਸੀਡ, ਸੀਡ ਅਤੇ ਪੋਸਟ ਸੀਡ ਫੇਜ਼ ਸ਼ਾਮਿਲ ਨੇ ਫਿਲਹਾਲ ਸਕੂਲਾਂ ਵਿਚ ਪ੍ਰੀ ਸੀਡ ਫੇਜ਼ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵਪਾਰ ਦੇ ਨਾਲ ਜੋੜਨਾ ਹੈ। ਇਸ ਉਮਰ ਦੇ ਵਿੱਚ ਹੀ ਉਹਨਾਂ ਨੂੰ ਵਪਾਰ ਦੀਆਂ ਮੁੱਢਲੀਆਂ ਜਾਣਕਾਰੀਆਂ ਮਿਲ ਸਕਣਗੀਆਂ ਨਾਲ ਹੀ ਵਪਾਰ ਕਰਨ ਵਿੱਚ ਵੀ ਕੁਝ ਰਿਸਕ ਆਉਂਦੇ ਹਨ। ਅਤੇ ਉਹਨਾਂ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਵੀ ਉਹਨਾਂ ਨੂੰ ਪਤਾ ਲੱਗ ਸਕੇਗਾ।
ਵਿਦਿਆਰਥੀਆਂ ਨੇ ਤਿਆਰ ਕੀਤੇ ਪ੍ਰੋਜੈਕਟ: ਪ੍ਰੀ ਸੀਡ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਵੱਲੋਂ ਕਈ ਤਰ੍ਹਾਂ ਦੇ ਪ੍ਰਾਜੈਕਟ ਵੀ ਤਿਆਰ ਕੀਤੇ ਗਏ ਹਨ। ਜਿਸ ਵਿੱਚ ਗਿਆਰਵੀ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਆਦਿਤਿਆ ਕਪੂਰ ਨੇ ਦੱਸਿਆ ਕਿ ਅਸੀਂ ਇਸ ਸਕੀਮ ਦੇ ਤਹਿਤ ਟੀਸ਼ਰਟ 'ਤੇ ਗਰਾਫਿਕਸ ਬਣਾਉਣ ਦੇ ਵਪਾਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਕੱਲ ਲੋਕ ਇਸ ਕੰਮ ਨੂੰ ਕਾਫੀ ਪਸੰਦ ਕਰਦੇ ਹਨ। ਇਸ ਦੀ ਕਾਫੀ ਮਾਰਕੀਟ ਵਿੱਚ ਡਿਮਾਂਡ ਵੀ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹ ਪ੍ਰਾਜੈਕਟ ਜਦੋਂ ਪਸੰਦ ਕਰ ਲਿਆ ਜਾਵੇਗਾ ਤਾਂ ਉਨ੍ਹਾਂ ਨੂੰ 2 ਹਜ਼ਾਰ ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ। ਉਹ ਟੀਮ ਬਣਾ ਕੇ ਇਹ ਕੰਮ ਕਰ ਰਹੇ ਹਨ।
ਲੇਬਰ ਲਈ ਖਾਸ APP: ਇਸ ਤੋਂ ਇਲਾਵਾ ਗਿਆਰਵੀਂ ਜਮਾਤ ਦੇ ਹੀ ਰਾਹੁਲ ਨੇ ਦੱਸਿਆ ਕਿ ਉਸ ਵੱਲੋਂ ਇਕ ਅਜਿਹੀ ਐਪਲੀਕੇਸ਼ਨ ਬਣਾਈ ਜਾ ਰਹੀ ਹੈ। ਜਿਸ ਵਿੱਚ ਲੇਬਰ ਤਬਕੇ ਨੂੰ ਕੰਮ ਮਿਲ ਸਕੇ, ਉਨ੍ਹਾਂ ਕਿਹਾ ਕਿ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਲੇਬਰ ਦੀ ਲੋੜ ਹੈ ਉਨ੍ਹਾਂ ਨੂੰ ਲੇਬਰ ਨਹੀਂ ਮਿਲਦੀ। ਲੇਬਰ ਨੂੰ ਕੰਮ ਦੀ ਲੋੜ ਹੈ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਇਸੇ ਦੇ ਤਹਿਤ ਉਨ੍ਹਾਂ ਵੱਲੋਂ ਅਜਿਹੀ ਅਪਲੀਕੇਸ਼ਨ ਬਣਾਈ ਜਾ ਰਹੀ ਹੈ। ਜਿਸ ਵਿੱਚ ਲੇਬਰ ਰਜਿਸਟਰ ਹੋਵੇਗੀ ਜਿਸ ਕਿਸੇ ਨੂੰ ਵੀ ਲੇਬਰ ਦੀ ਲੋੜ ਹੋਵੇਗੀ। ਉਹ ਇਸ ਐਪ 'ਤੇ ਮਿਲਕੇ ਲੇਬਰ ਨਾਲ ਸੰਪਰਕ ਕਰ ਸਕਦਾ ਹੈ। ਇਸ ਨਾਲ ਲੇਬਰ ਨੂੰ ਵੀ ਫਾਇਦਾ ਹੋਵੇਗਾ। ਜਿਸ ਨੂੰ ਲੇਬਰ ਦੀ ਲੋੜ ਹੈ ਉਸ ਨੂੰ ਵੀ ਫਾਇਦਾ ਹੋਵੇਗਾ। ਦੋਵੇਂ ਲੋੜਵੰਦ ਇੱਕ ਪਲੇਟਫਾਰਮ ਉਤੇ ਮਿਲ ਸਕਣਗੇ। ਉਹਨਾਂ ਕਿਹਾ ਕਿ ਇਹ APP ਮੁੱਢਲੀ ਸਟੇਜ ਉਤੇ ਹੈ ਇਸ ਪ੍ਰੋਜੈਕਟ ਉਤੇ ਕੰਮ ਕਰ ਰਹੇ ਹਾਂ ।
ਪਹਿਲੇ ਪੜਾਅ ਵਿਚ 3 ਹਜ਼ਾਰ ਵਿਦਿਆਰਥੀ ਹੋਣਗੇ ਕਵਰ: ਸਕੂਲ ਦੀ ਪ੍ਰਿੰਸੀਪਲ ਚਰਨਜੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਦੇ 31 ਸਕੂਲਾਂ ਦੇ ਵਿੱਚ ਇਸ ਸਕੀਮ ਰਾਹੀਂ ਲਗਪਗ 3000 ਦੇ ਕਰੀਬ ਬੱਚੇ ਪਹਿਲੇ ਫੇਜ਼ ਵਿੱਚ ਕਵਰ ਹੋਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰ ਨੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਹੈ ਕਿਉਂਕਿ ਇਹ ਫਿਲਹਾਲ ਤਜ਼ਰਬੇ ਦੀ ਸਟੇਜ 'ਤੇ ਹੈ। ਉਨ੍ਹਾਂ ਦੱਸਿਆ ਕੇ ਇਸ ਨਾਲ ਜੇਕਰ ਕਿਸੇ ਵਿਦਿਆਰਥੀ ਦਾ ਆਈਡੀਆ (idea) ਨਹੀਂ ਵੀ ਚੁਣਿਆਂ ਜਾਂਦਾ ਤਾਂ ਉਸ ਨੂੰ ਦੁਨੀਆਂ ਵਿਚ ਵਿਚਰਣ ਬਾਰੇ ਪਤਾ ਲੱਗੇਗਾ। ਉਹ ਆਪਣੇ ਕੰਮ ਦੇ ਜਾਂ ਆਈਡੀਆ (idea) ਦੇ ਫਾਇਦੇ ਨੁਕਸਾਨ ਜਾਣ ਸਕੇਗਾ।
ਇਹ ਵੀ ਪੜ੍ਹੋ:- ਟਰੈਫਿਕ ਸਮੱਸਿਆ ਨੂੰ ਲੈਕੇ ਵਿਦਿਆਰਥੀਆਂ ਨੇ ਦਿੱਤਾ ਲਾਜਵਾਬ ਹੱਲ ! ਵੇਖੋ ਇਹ ਸ਼ਾਨਦਾਰ ਮਾਡਲ