ETV Bharat / state

ਜਗਰਾਓਂ ਦੇ 2 ਪ੍ਰਾਈਵੇਟ ਹਸਪਤਾਲਾਂ ਨੇ 9 ਮਹੀਨੇ ਦੀ ਗਰਭਵਤੀ ਔਰਤ ਨੂੰ ਨਹੀਂ ਕੀਤਾ ਭਰਤੀ

ਲੁਧਿਆਣਾ ਜ਼ਿਲ੍ਹੇ ਜਗਰਾਂਓ ਸ਼ਹਿਰ 'ਚ ਬੀਤੇ ਰਾਤ 2 ਪ੍ਰਾਈਵੇਟ ਹਸਪਤਾਲ ਨੇ 9 ਮਹੀਨੇ ਦੀ ਗਰਭਵਤੀ ਭਰਤੀ ਨਹੀਂ ਕੀਤਾ ਜਿਸ ਕਾਰਨ ਪੀੜਤ ਪਰਿਵਾਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਫ਼ੋਟੋ
ਫ਼ੋਟੋ
author img

By

Published : Apr 12, 2020, 10:30 PM IST

ਲੁਧਿਆਣਾ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੰਜਾਬ 'ਚ ਕਰਫਿਊ ਲਗਾਇਆ ਹੋਇਆ ਹੈ ਜਿਸ ਤਹਿਤ ਹੀ ਸੂਬਾ ਸਰਕਾਰ ਨੇ ਜਨਤਕ ਅਦਾਰਿਆਂ ਤੇ ਸਿਖਿਅਕ ਅਦਾਰਿਆਂ ਨੂੰ ਬੰਦ ਕੀਤਾ ਹੈ ਉੱਥੇ ਹੀ ਸਰਕਾਰ ਨੇ ਹਸਪਤਾਲਾਂ ਤੇ ਮੈਡੀਕਲ ਸਟੋਰ ਦੀ ਸੇਵਾ ਨੂੰ ਜਾਰੀ ਰੱਖਿਆ ਹੈ ਪਰ ਕੁੱਝ ਨਿਜੀ ਹਸਪਤਾਲਾਂ ਨੇ ਕੋਰੋਨਾ ਵਾਇਰਸ ਦੇ ਡਰ ਤੋਂ ਹਸਪਤਾਲਾਂ ਨੂੰ ਹੀ ਬੰਦ ਕਰ ਦਿੱਤਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇੱਕ ਮੁਸ਼ਕਲ ਜਗਰਾਂਓ ਦੇ ਪਿੰਡ ਬਿੰਜਲ ਦੀ ਗਰਭਵਤੀ ਔਰਤ ਨੂੰ ਹੋਈ। ਜੋ ਕਿ ਬੱਚੇ ਨੂੰ ਜਨਮ ਦੇਣ ਵਾਲੀ ਸੀ ਪਰ ਕਿਸੇ ਵੀ ਨਿੱਜੀ ਹਸਪਤਾਲ ਨੇ ਉਨ੍ਹਾਂ ਲਈ ਹਸਪਤਾਲ ਦਾ ਦਰਵਾਜ਼ਾ ਹੀ ਨਹੀਂ ਖੋਲਿਆ।

ਵੀਡੀਓ

ਪੀੜਤ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਬੀਤੇ ਰਾਤ ਉਹ ਆਪਣੀ ਗਰਭਵਤੀ ਪਤੀ ਨੂੰ ਦੋ ਨਿੱਜੀ ਹਸਪਤਾਲ 'ਚ ਲੈ ਕੇ ਗਏ ਸਨ ਪਰ ਕਿਸੇ ਵੀ ਹਸਪਤਾਲ ਨੇ ਆਪਣਾ ਦਰਵਾਜ਼ਾ ਹੀ ਨਹੀਂ ਖੋਲਿਆ। ਜਦੋਂ ਫਿਰ ਉਨ੍ਹਾਂ ਨੇ ਪੱਤਰਕਾਰ ਦੀ ਮਦਦ ਨਾਲ ਹਰਿ ਹਸਪਤਾਲ 'ਚ ਗਏ ਤਾਂ ਉਨ੍ਹਾਂ ਨੇ ਪੱਤਰਕਾਰ ਨਾਲ ਹੀ ਬਦਤਮੀਜੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਮਗਰੋਂ ਉਨ੍ਹਾਂ ਨੇ ਗਰਭਵਤੀ ਔਰਤ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਜਿਸ ਤੋਂ ਬਾਅਦ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ:ਪੁਲਿਮ ਮੁਲਾਜ਼ਮ 'ਤੇ ਹੋਏ ਹਮਲੇ ਦੀ ਲੌਂਗੋਵਾਲ ਤੇ ਐਚ.ਐਸ ਫੂਲਕਾ ਨੇ ਕੀਤੀ ਨਿਖੇਧੀ

ਸੰਜੀਵਨੀ ਹਸਪਤਾਲ ਦੀ ਡਾਕਟਰ ਪ੍ਰੀਤਿ ਗੁਪਤਾ ਨੇ ਦੱਸਿਆ ਕਿ ਪੀੜਤ ਪਰਿਵਾਰ ਵਾਲੇ ਸਾਡੇ ਹਸਪਤਾਲ ਬਾਹਰ ਆਏ ਸਨ ਪਰ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲਿਆ ਤਾਂ ਉਹ ਉਥੋਂ ਦੀ ਵਾਪਸ ਚਲੇ ਗਏ ਸੀ।

ਡੀ.ਸੀ ਪ੍ਰਦੀਪ ਅਗਰਵਾਲ ਦੇ ਕਿਹਾ ਕਿ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਲਈ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਕਰ ਕੋਈ ਹਸਪਤਾਲ ਮਰੀਜ਼ ਦਾ ਇਲਾਜ ਕਰਨ ਵਿੱਚ ਆਨਾਕਾਨੀ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਸ ਹਸਪਤਾਲ ਦੇ ਲ਼ਾਇਸੈਸ ਨੂੰ ਰੱਦ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.