ਲੁਧਿਆਣਾ: ਲੁਧਿਆਣਾ ਦੀ ਕੋਰਟ ਕੰਪਲੈਕਸ (Ludhiana court complex)'ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪੇਸ਼ੀ ਭੁਗਤਣ ਆਈਆਂ ਦੋ ਧਿਰਾਂ 'ਚ ਹੱਥੋਪਾਈ ਹੋਣ ਲੱਗ ਗਈ।ਇਸ ਝੜਪ ਦੌਰਾਨ ਇੱਕ ਧਿਰ ਵੱਲੋਂ ਦੂਜੀ ਧਿਰ 'ਤੇ ਸਰਜੀਕਲ ਬਲੇਡਾਂ ਅਤੇ ਕੜੇ ਨਾਲ ਹਮਲਾ ਕੀਤਾ ਗਿਆ। ਇਸ ਲੜਾਈ 'ਚ ਚਿਰਾਗ ਨਾਮ ਦਾ ਨੌਜਵਾਨ ਜ਼ਖਮੀ ਹੋਇਆ ਹੈ। ਜਿਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੀਰਜ ਚੌਧਰੀ ਨੇ ਦੱਸਿਆ ਕਿ ਕੋਰਟ ਕੰਪਲੈਕਸ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋਈ। ਜਿੱਥੇ ਦੋਵੇਂ ਧੜੇ ਪੇਸ਼ੀ ਲਈ ਆਏ ਸਨ, ਉਕਤ ਨੌਜਵਾਨ ਖਿਲਾਫ ਪਹਿਲਾਂ ਹੀ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਹੈ। ਪੁਲਿਸ ਨੇ ਦੱਸਿਆ ਕਿ ਇਹ ਕੋਰਟ 'ਚ ਵਕੀਲ ਦੇ ਚੇਂਬਰ 'ਚ ਜਾ ਰਹੇ ਸਨ ਜਦੋਂ ਇਹ ਝਗੜਾ ਹੋਇਆ। ਉਨ੍ਹਾਂ ਦੱਸਿਆ ਕਿ ਦੋਵਾਂ ਗੁਟਾਂ ਵਿਚਾਲੇ ਪਹਿਲਾਂ ਤੋਂ ਹੀ ਰੰਜਿਸ਼ ਚੱਲ ਰਹੀ ਸੀ। ਜੇਲ੍ਹ 'ਚ ਵੀ ਇਨ੍ਹਾਂ ਦੇ ਵਿਚਕਾਰ ਰੰਜਿਸ਼ ਚੱਲ ਰਹੀ ਸੀ।
- Ajnala Police Issued Challans: ਪੰਜਾਬ ਪੁਲਿਸ ਨੇ ਭੂੰਡ ਆਸ਼ਕਾਂ ਨੂੰ ਪਾਈਆਂ ਭਾਜੜਾਂ, ਹੁੱਲੜਬਾਜ਼ਾਂ ਦੇ ਕੱਟੇ ਚਲਾਨ
- Bathinda Crime News: ਗੱਲਾਂ ਸਰਪੰਚ ਬਣਨ ਦੀਆਂ ਤੇ ਪਰਚਾ ਇਰਾਦਾ ਕਤਲ ਦਾ ਦਰਜ, ਨੌਜਵਾਨ ਨੇ ਸਾਥੀਆਂ ਨੂੰ ਲੈ ਕੇ ਪਿੰਡ ਦੇ ਹੀ ਇੱਕ ਘਰ 'ਤੇ ਕੀਤਾ ਹਮਲਾ
- Kotkapura Firing Case: ਹਾਈਕੋਰਟ ਨੇ ਕਿਹਾ- SIT ਪਹਿਲਾਂ ਹੀ ਆਪਣੀ ਜਾਂਚ ਕਰ ਚੁੱਕੀ ਪੂਰੀ, ਹੁਣ ਪਟੀਸ਼ਨਰਾਂ ਦੀ ਹਿਰਾਸ਼ਤ 'ਚ ਪੁੱਛਗਿੱਛ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਚਿਰਾਗ ਨੂੰ ਮੁੜ ਭੇਜਿਆ ਜੇਲ੍ਹ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਸਿਵਲ ਹਸਪਤਾਲ ਇਲਾਜ ਤੋਂ ਬਾਅਦ ਮੁਲਜ਼ਮ ਨੂੰ ਮੁੜ ਤੋਂ ਜੇਲ੍ਹ ਭੇਜ ਦਿੱਤਾ ਹੈ। ਕਾਬਲੇਗ਼ੌਰ ਹੈ ਕਿ ਕੋਰਟ ਦੇ ਅੰਦਰ ਹਰ ਵਕਤ ਪੁਲਿਸ ਮੁਲਾਜ਼ਮ ਤੈਨਾਤ ਰਹਿੰਦੇ ਨੇ ਪਰ ਇਸ ਦੇ ਬਾਵਜੂਦ ਇਸ ਤਰਾਂ ਲੜਾਈ ਹੋਣਾ ਅਤੇ ਬਲੇਡ ਨਾਲ ਇੱਕ ਦੂਜੇ 'ਤੇ ਹਮਲਾ ਕਰਨਾ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਖੜੇ ਕਰਦਾ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਦੂਜੀ ਪਾਰਟੀ ਦੇ ਕੁਝ ਮੈਂਬਰ ਜ਼ਰੂਰ ਮੌਕੇ ਤੋਂ ਫ਼ਰਾਰ ਹੋ ਗਏ। ਜਿੰਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।