ਲੁਧਿਆਣਾ: ਸੂਬੇ ਦੇ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪਿਛਲੇ ਦਿਨ ਤੋਂ ਪੈ ਰਹੇ ਮੀਂਹ ਦੇ ਕਾਰਨ ਲੋਕ ਅੱਤ ਦੀ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਇਸਦੇ ਬਿਜਲੀ ਸੰਕਟ ਦੇ ਸਤਾਏ ਕਿਸਾਨਾਂ ਦੇ ਚਿਹਰਿਆਂ ‘ਤੇ ਵੀ ਰੋਣਕ ਦਿਖਾਈ ਦੇ ਰਹੀ ਹੈ।
ਇਸ ਦੇ ਨਾਲ ਹੀ ਭਾਰੀ ਮੀਂਹ ਦੇ ਕਾਰਨ ਕਈ ਥਾਵਾਂ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਜੇ ਲੁਧਿਆਣਾ ਦੀ ਕਰੀਏ ਤਾਂ ਪਏ ਭਾਰੀ ਮੀਂਹ ਦੇ ਕਾਰਨ ਆਮ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਪਏ ਮੀਂਹ ਕਾਰਨ ਸ਼ਹਿਰ ਦੀ ਆਵਾਜਾਈ ਕਾਫੀ ਪ੍ਰਭਾਵਿਤ ਹੁੰਦੀ ਦਿਖਾਈ ਦਿੱਤੀ। ਇਸ ਪ੍ਰਭਾਵਿਤ ਹੋਈ ਆਵਾਜਾਈ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਗੱਡੀਆਂ ਦੇ ਜਾਮ ਲੱਗੇ ਦਿਖਾਈ ਦਿੱਤੇ। ਸ਼ਹਿਰ ਦੇ ਫਿਰੋਜ਼ਪੁਰ ਰੋਡ, ਪੱਖੋਵਾਲ ਰੋਡ, ਮਲਹਾਰ ਰੋਡ ਅਤੇ ਘੰਟਾਘਰ ਇਲਾਕੇ ‘ਚ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਵਿਖਾਈ ਦਿੱਤੀਆਂ।
ਮੀਂਹ ਦੇ ਕਾਰਨ ਕਈ ਇਲਾਕੇ ਵੀ ਜਲਥਲ ਹੋਏ ਦਿਖਾਈ ਦਿੱਤੇ। ਹਾਲਾਂਕਿ ਮੀਂਹ ਜ਼ਿਆਦਾ ਦੇਰ ਤਾਂ ਨਹੀਂ ਪਿਆ ਪਰ ਲੁਧਿਆਣਾ ਦੇ ਲਗਭਗ ਹਰ ਇਲਾਕੇ ਵਿੱਚ ਚਲ ਰਹੇ ਉਸਾਰੀ ਦੇ ਕੰਮਾਂ ਨੇ ਬਲਦੀ ‘ਚ ਘਿਓ ਵਾਲਾ ਕੰਮ ਕੀਤਾ ਅਤੇ ਲੋਕ ਟਰੈਫਿਕ ਦੀ ਸੱਮਸਿਆ ਨਾਲ ਦੋ ਚਾਰ ਹੁੰਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ: ਅਟਾਰੀ-ਵਾਹਘਾ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸੇ ਹੋਇਆ ਜ਼ੋਰਦਾਰ ਧਮਾਕਾ, ਸੁਰੱਖਿਆ ਏਜੇਂਸੀਆਂ ਚੌਕਸ