ETV Bharat / state

ਪਨਬੱਸ ਕੱਚੇ ਕਾਮਿਆਂ ਦੀ ਹੜਤਾਲ ਦਾ ਅੱਜ ਚੌਥਾ ਦਿਨ, ‘ਮੰਗਾਂ ਨਾ ਮੰਨੇ ਜਾਣ ਉੱਤੇ ਸੂਬੇ ਭਰ ਵਿੱਚ ਹੋਵੇਗਾ ਜਾਮ’

author img

By

Published : Dec 19, 2022, 12:16 PM IST

ਆਊਟਸੋਰਸ ਭਰਤੀਆਂ ਤੋਂ ਨਾਰਾਜ਼ (Dissatisfied with outsourced recruitment) ਪਨਬੱਸ ਦੇ ਕੱਚੇ ਕਾਮਿਆਂ ਦੀ ਹੜਤਾਲ ਦਾ ਅੱਜ ਲਗਾਤਾਰ ਚੋਥਾ ਦਿਨ (Today is the fourth consecutive day of the strike) ਹੈ। ਲੁਧਿਆਣਾ ਵਿਖੇ ਧਰਨਾ ਦੇ ਰਹੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਪੀਆਰਟੀਸੀ ਦਾ ਪੂਰੀ ਤਰ੍ਹਾਂ ਚੱਕਾ ਜਾਮ (PRTCs fully jammed jam) ਕਰਨਗੇ। ਨਾਲ਼ ਹੀ ਉਨ੍ਹਾਂ ਕਿਹਾ ਸੂਬੇ ਪੱਧਰ ਉੱਤੇ ਗੇਟ ਰੈਲੀ ਕਰਕੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

In Ludhiana Panbus employees support the rough employees of PRTC
ਪਨਬੱਸ ਕੱਚੇ ਕਾਮਿਆਂ ਦੀ ਹੜਤਾਲ ਦਾ ਅੱਜ ਚੌਥਾ ਦਿਨ, ਪਾਈਰਟੀਸੀ ਦੇ ਮੁਲਾਜ਼ਮਾਂ ਨੇ ਵੀ ਕੀਤਾ ਹੜਤਾਲ ਦਾ ਸਮਰਥਨ,ਮੰਗਾਂ ਨਾ ਮੰਨੇ ਜਾਣ ਉੱਤੇ ਸੂਬੇ ਭਰ 'ਚ ਹੋਵੇਗਾ ਜਾਮ

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਆਊਟਸੋਰਸ ਉੱਤੇ ਕੀਤੀਆਂ ਗਈਆਂ ਭਰਤੀਆਂ (Dissatisfied with outsourced recruitment) ਦਾ ਲਗਾਤਾਰ ਪਨਬੱਸ ਦੇ ਕੱਚੇ ਕਾਮਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੱਜ ਹੜਤਾਲ ਦਾ ਚੌਥਾ ਦਿਨ ਹੈ। ਅੱਜ ਪੀ ਆਰ ਟੀ ਸੀ ਕੱਚੇ ਕਾਮਿਆਂ ਵੱਲੋਂ ਪਨਬੱਸ ਦੇ ਕਾਮਿਆਂ ਦਾ ਸਮਰਥਨ ਕੀਤਾ ਜਾ ਰਿਹਾ (Support of Panbus workers by PRTC) ਹੈ ਅਤੇ ਗੇਟ ਰੈਲੀ ਕੀਤੀ ਜਾ ਰਹੀ ਹੈ ਸੂਬੇ ਭਰ ਦੀਆਂ ਲਗਭੱਗ 1900 ਦੇ ਕਰੀਬ ਬੱਸਾਂ ਦਾ ਚੱਕਾ ਜਾਮ ਹੈ। ਇਨ੍ਹਾਂ ਬੱਸਾਂ ਨੂੰ ਬੰਦ ਹੋਏ ਅੱਜ ਚੌਥਾ ਦਿਨ ਹੈ ਅਤੇ ਹਾਲੇ ਤੱਕ ਯੁਨੀਅਨ ਦੇ ਆਗੂਆਂ ਦੀ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਹੋਈ ਮੀਟਿੰਗ ਦੇ ਵਿਚ ਕੋਈ ਵੀ ਸਿੱਟਾ ਨਹੀਂ ਨਿਕਲਿਆ। ਜਿਸ ਕਰਕੇ ਹੜਤਾਲ ਲਗਾਤਾਰ ਜਾਰੀ ਹੈ। ਕੱਚੇ ਕਾਮਿਆਂ ਵੱਲੋਂ ਆਊਟਸੋਰਸਿੰਗ ਕੀਤੀਆਂ ਗਈਆਂ ਭਾਰਤੀਆਂ ਦੇ ਨਾਲ ਉਨ੍ਹਾਂ ਦੀਆਂ ਤਨਖਾਹਾਂ ਦਾ ਮੁੱਦਾ ਵੀ ਚੁੱਕਿਆ ਜਾ ਰਿਹਾ ਹੈ।

ਸਵਾਰੀਆਂ ਨੂੰ ਮੁਸ਼ਕਲਾਂ: ਪਨਬੱਸ ਦੀਆਂ ਬੱਸਾਂ ਬੰਦ ਹੋਣ ਕਰਕੇ ਜਿੱਥੇ ਆਮ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ (Passengers face problems due to bus closure) ਕਰਨਾ ਪੈ ਰਿਹਾ ਹੈ ਉਥੇ ਹੀ ਦੂਜੇ ਪਾਸੇ ਜ਼ਿਆਦਾਤਰ ਬੱਸਾਂ ਉਹ ਬੰਦ ਪਈਆਂ ਨੇ ਜਿਹੜੀਆਂ ਲੰਮੇ ਰੂਟਾਂ ਉੱਤੇ ਚਲਦੀਆਂ ਹਨ। ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਵੀ ਹਨ ਬੱਸਾਂ ਦੇ ਹੱਕ ਵਿੱਚ ਨਿਤਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਅੱਜ ਗੇਟ ਰੈਲੀ ਕੀਤੀ ਗਈ ਹੈ।

ਪੀਆਰਟੀਸੀ ਦੀਆਂ ਬੱਸਾਂ ਵੀ ਹੋਣਗੀਆਂ ਬੰਦ ?: ਪੀਆਰਟੀਸੀ ਮੁਲਾਜ਼ਮ ਯੁਨੀਅਨ (PRTC Employees Union) ਦੇ ਸੂਬਾ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਸਾਡੇ ਸਹਯੋਗੀ 4 ਦਿਨ ਤੋਂ ਹੜਤਾਲ ਤੇ ਨੇ ਉਨ੍ਹਾਂ ਕਿਹਾ ਕਿ ਸਾਡੀਆਂ ਕਈ ਮੰਗਾਂ ਨਹੀਂ ਜੋ ਸਰਕਾਰਾਂ ਬੀਤੇ ਲੰਮੇਂ ਸਮੇਂ ਤੋਂ ਅਣਗ਼ੌਲਦਿਆਂ ਆ ਰਹੀਆਂ ਨੇ ਉਨ੍ਹਾਂ ਕਿਹਾ ਕਿ 5 ਫੀਸਦੀ ਹਰ ਸਾਲ ਇੰਕਰੀਮੈਂਟ ਸਰਕਾਰ ਨੇ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਲੋਮੀਟਰ ਸਕੀਮ ਤੇ ਵੀ ਸਰਕਾਰ ਦਾ ਸਟੈਂਡ ਸਪਸ਼ਟ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਨਵੀਂਆਂ ਭਰਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਦੀਆਂ ਤਨਖਾਹਾਂ ਅਤੇ ਪੁਰਾਣੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਸਮਾਨਤਾ ਵੀ ਨਹੀਂ ਹੈ ਇਹ ਸਾਡੇ ਕੁਝ ਮੁੱਦੇ ਨੇ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅੱਜ ਦੀ ਮੀਟਿੰਗ ਵਿੱਚ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਅਤੇ ਜੇਕਰ ਨਹੀਂ ਹੁੰਦੇ ਤਾਂ ਪਨਬੱਸ ਦੀ ਵਾਂਗ ਪੀਆਰਟੀਸੀ ਦੀਆਂ ਬੱਸਾਂ ਤੇ ਵੀ ਸੂਬੇ ਭਰ ਦੇ ਵਿੱਚ ਚੱਕਾ ਜਾਮ ਕਰ ਦਿੱਤਾ ਜਾਵੇਗਾ ਅਤੇ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਰੋਡਵੇਜ਼ ਮੁਲਾਜ਼ਮਾਂ ਦੀ ਚੌਥੇ ਦਿਨ ਵੀ ਹੜਤਾਲ ਜਾਰੀ, ਅੱਜ ਸਰਕਾਰ ਨਾਲ ਹੋਵੇਗੀ ਮੀਟਿੰਗ

ਅੱਜ ਦੀ ਮੀਟਿੰਗ ਤੋਂ ਉਮੀਦ:ਪਨਬੱਸ ਕੱਚੇ ਮੁਲਾਜ਼ਮ ਯੁਨੀਅਨ (PRTC Employees Union) ਦੇ ਆਗੂਆਂ ਨੇ ਕਿਹਾ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਦੇ ਨਾਲ ਸਾਡੀ ਬੈਠਕ ਹੈ ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਅਤੇ ਆਊਟਸੋਰਸ ਤੇ ਭਰਤੀ ਬੰਦ ਕਰ ਦਿੱਤੀ ਗਈ ਤਾਂ ਅਸੀਂ ਬੱਸਾਂ ਸ਼ੁਰੂ ਕਰ ਦੇਵਾਂਗੇ ਨਹੀਂ ਤਾਂ ਸਾਡੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਉਨ੍ਹਾਂ ਕਿਹਾ ਕਿ ਜਿਹੜੀਆਂ ਭਰਤੀਆਂ ਕੀਤੀਆਂ ਗਈਆਂ ਨੇ ਉਸ ਦੇ ਵਿਚ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੋਇਆ ਹੈ ਇਸ ਕਰਕੇ ਉਹ ਰੱਦ ਹੋਣਗੇ ਚਾਹੀਦੀਆਂ ਨੇ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਦਿਨਾਂ ਤੋਂ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਅੱਜ ਦੀ ਮੀਟਿੰਗ ਵਿੱਚ ਸਰਕਾਰ ਸਾਡੀ ਗੱਲ ਮੰਨ ਲਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.