ਲੁਧਿਆਣਾ: ਟੀਟੂ ਬਾਣੀਆ ਨੇ ਬੁੱਧਵਾਰ ਨੂੰ ਮੁੱਲਾਂਪੁਰ ਦਾਖਾ ਤੋਂ ਪੈਦਲ ਯਾਤਰਾ ਕੱਢੀ। ਇਸ ਦੌਰਾਨ ਉਨ੍ਹਾਂ ਡੀਸੀ ਦਫ਼ਤਰ ਤੱਕ 15 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਟੀਟੂ ਬਾਣੀਆ ਨੇ ਕਿਹਾ ਕਿ ਉਨ੍ਹਾਂ ਦਾ ਅੱਜ ਪੈਦਲ ਮਾਰਚ ਉਨ੍ਹਾਂ ਦੇ ਵਿਰੁੱਧ ਹੈ ਜਿਹੜੇ ਪੁਲਿਸ ਤੰਤਰ ਵਿੱਚ ਹੋਣ ਦੇ ਬਾਵਜੂਦ ਸਿਆਸੀ ਲੀਡਰਾਂ ਦੀ ਦਲਾਲੀ ਕਰਦੇ ਹਨ।
ਬਿੱਟੂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਸਰਕਾਰ ਹਾਲੇ ਤੱਕ ਮੁਲਜ਼ਮਾਂ ਨੂੰ ਫੜਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ। ਡੀਸੀ ਦਫ਼ਤਰ ਨੇੜੇ ਪਹੁੰਚਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੀਟੂ ਬਾਣੀਆ ਨੇ ਕਿਹਾ ਕਿ ਉਨ੍ਹਾਂ ਨੂੰ ਗਰਮੀ 'ਚ ਘੁੰਮਣ ਦਾ ਸ਼ੌਂਕ ਨਹੀਂ ਹੈ ਪਰ ਜੋ ਪ੍ਰਸ਼ਾਸਨ ਇਸ ਵੇਲੇ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਾ ਹੈ ਉਸ ਦੇ ਵਿਰੁੱਧ ਕਿਸੇ ਨਾ ਕਿਸੇ ਨੂੰ ਤਾ ਆਵਾਜ਼ ਚੁੱਕਣੀ ਪਵੇਗੀ।
ਉਨ੍ਹਾਂ ਕਿਹਾ ਕਿ ਅੱਜ ਵਿਰੋਧੀ ਧਿਰ ਆਗੂ ਚੁੱਪ ਚਾਪ ਬੈਠੇ ਹਨ ਕਿਉਂਕਿ ਉਨ੍ਹਾਂ ਦੀ ਵੀ ਸਰਕਾਰ ਦੇ ਹਰ ਭ੍ਰਿਸ਼ਟ ਕੰਮ 'ਚ ਮਿਲੀਭੁਗਤ ਹੈ। ਬਾਣੀਆ ਨੇ ਕਿਹਾ ਕਿ ਉਹ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ, ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਨੂੰ ਜਗਾਉਣ ਆਏ ਹਨ ਕਿ ਆਪਣੀ ਜ਼ਿੰਮੇਵਾਰੀ ਸਮਝਣ।