ਲੁਧਿਆਣਾ: ਮੁੱਲਾਂਪੁਰ ਤੋਂ ਵਿਧਾਇਕ ਤੇ ਐਮਪੀ ਦੀਆਂ ਚੋਣਾਂ ਲੜ ਚੁੱਕੇ ਆਜ਼ਾਦ ਉਮੀਦਵਾਰ ਤੇ ਹਾਸਰਸ ਆਗੂ ਟੀਟੂ ਬਾਣੀਆਂ ਲੁਧਿਆਣਾ ਡੀਸੀ ਦਫ਼ਤਰ ਅੱਗੇ ਮੁੜ ਤੋਂ ਧਰਨਾ ਲਗਾ ਕੇ ਬੈਠ ਗਏ ਹਨ। ਇਸ ਵਾਰ ਉਨ੍ਹਾਂ ਨੇ ਆਪਣਾ ਮੁੰਡਨ ਵੀ ਕਰਵਾ ਲਿਆ ਹੈ ਅਤੇ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਅਤੇ ਫੀਸਾਂ ਦੇ ਵਿਰੁੱਧ ਮੋਰਚਾ ਖੋਲ੍ਹ ਕੇ ਬੈਠ ਗਏ ਹਨ।
ਟੀਟੂ ਬਾਣੀਆ ਨੇ ਕਿਹਾ ਕਿ ਸਰਕਾਰਾਂ ਨੇ ਭ੍ਰਿਸ਼ਟਾਚਾਰੀਆਂ ਨਾਲ ਹੱਥ ਮਿਲਾ ਲਿਆ ਹੈ ਜਿਸ ਕਰਕੇ ਹੁਣ ਸਰਕਾਰਾਂ ਦੇ ਜਮੀਰ ਮਰ ਗਏ ਹਨ, ਇਸੇ ਲਈ ਉਨ੍ਹਾਂ ਵੱਲੋਂ ਮੁੰਡਨ ਕਰਾਇਆ ਗਿਆ ਹੈ।ਟੀਟੂ ਬਾਣੀਆਂ ਨੇ ਨਿੱਜੀ ਸਕੂਲਾਂ ਵਿਰੁੱਧ ਮੋਰਚਾ ਖੋਲ੍ਹਦਿਆਂ ਕਿਹਾ ਕਿ ਨਿੱਜੀ ਸਕੂਲ ਆਪਣੀ ਮਨਮਾਨੀਆਂ ਕਰ ਰਹੇ ਹਨ।
ਬਾਣੀਆ ਨੇ ਕਿਹਾ ਕਿ ਜਿਹੜੇ ਵੱਡੇ-ਵੱਡੇ ਲੀਡਰ ਬਣੀ ਬੈਠੇ ਹਨ, ਅੱਜ ਉਹ ਇਸ ਮੁੱਦੇ 'ਤੇ ਕੋਈ ਬਿਆਨ ਤੱਕ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਅੱਖਾਂ ਮੀਚ ਕੇ ਬੈਠੀ ਹੈ ਅਤੇ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਤੁਸੀਂ 2002 ਵਾਲੇ ਮੁੱਖ ਮੰਤਰੀ ਬਣ ਜਾਓ, ਨਹੀਂ ਤਾਂ ਲੋਕ ਜਾਗ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਅੱਤ ਚੁੱਕੀ ਹੋਈ ਹੈ।
ਇਹ ਵੀ ਪੜ੍ਹੋ: 'ਫ਼ਤਿਹ ਹੋਉ ਪੰਜਾਬੀਓ, ਚੰਗੇ ਦਿਨ ਮੁੜ ਕੇ ਆਉਣਗੇ'