ਲੁਧਿਆਣਾ: ਬੀਤੇ ਦਿਨੀਂ ਟੀਟੂ ਬਾਣੀਆਂ ਨੇ ਲੁਧਿਆਣਾ ਦੇ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਕੇਂਦਰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਸੈਂਪਲ ਲਏ ਸਨ, ਅੱਜ ਇਨ੍ਹਾਂ ਸੈਂਪਲਾਂ ਨੂੰ ਲੈ ਕੇ ਟੀਟੂ ਨੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ।
ਟੀਟੂ ਬਾਣੀਆਂ ਕਿਹਾ ਮੰਤਰੀਆਂ ਅਤੇ ਸਰਕਾਰਾਂ ਨੂੰ ਜਗਾਉਣ ਲਈ ਲਾਇਐ ਧਰਨਾ ਇਸ ਸਬੰਧ ਵਿੱਚ ਟੀਟੂ ਬਾਣੀਆਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਗਈਆਂ ਪਰ ਬੁੱਢੇ ਨਾਲੇ ਦਾ ਅੱਜ ਤੱਕ ਕੋਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਰਕਾਰਾਂ ਨੂੰ ਜਗਾਉਣ ਲਈ, ਮੰਤਰੀਆਂ ਨੂੰ ਜਗਾਉਣ ਲਈ ਤੇ ਪਾਰਲੀਮੈਂਟ ਮੈਂਬਰਾਂ ਨੂੰ ਜਗਾਉਣ ਲਈ ਅੱਜ ਡੀ.ਸੀ ਦਫ਼ਤਰ ਸਾਹਮਣੇ ਧਰਨੇ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਤਿੰਨ ਸਾਲ ਪਹਿਲਾਂ ਕਿਹਾ ਸੀ ਕਿ ਉਹ ਬੁੱਢੇ ਨਾਲੇ ਦੀ ਕਾਇਆ ਕਲਪ ਨੂੰ ਹੀ ਬਦਲ ਕੇ ਰੱਖ ਦੇਣਗੇ ਪਰ ਉਨ੍ਹਾਂ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ। ਜਿਵੇਂ ਦਾ ਪਹਿਲਾਂ ਸੀ ਉਵੇਂ ਦਾ ਹੀ ਅੱਜ ਹੈ। ਉਨ੍ਹਾਂ ਨੇ ਕਿਹਾ ਕਿ ਬੁੱਢਾ ਨਾਲਾ ਇੱਕ ਬਿਮਾਰੀ ਦਾ ਘਰ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀ ਸਸਤੀਆਂ ਦਵਾਈਆਂ ਤਾਂ ਵੇਚਣ ਵਾਲਿਆਂ ਦੀ ਗੱਲ ਕਰਦੇ ਹਨ। ਜਦਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦਵਾਈ ਦੀ ਥਾਂ ਬੁੱਢਾ ਨਾਲਾ ਸਾਫ਼ ਕਰਨ। ਜੇ ਬੁੱਢਾ ਨਾਲਾ ਸ਼ਾਫ ਹੋ ਜਾਂਦਾ ਹੈ ਤਾਂ ਦਵਾਈਆਂ ਦੀ ਵੀ ਲੋੜ ਨਹੀਂ ਹੋਵੇਗੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਬੁੱਢੇ ਨਾਲੇ ਨੂੰ ਸਾਫ਼ ਕੀਤਾ ਜਾਵੇ।
ਇਹ ਵੀ ਪੜ੍ਹੋ:ਸੈਂਟਰ ਆਫ਼ ਐਕਸੀਲੈਂਸ ਵਿਭਾਗ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਰੋਬੋਟ ਸੇਵਕ