ETV Bharat / state

ਡੇਢ ਕਿੱਲੋ ਹੈਰੋਇਨ ਦੇ ਨਾਲ ਮਹਿਲਾ ਸਮੇਤ ਦੋ ਤਸਕਰ ਗ੍ਰਿਫ਼ਤਾਰ, ਐੱਸਟੀਐੱਫ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਕਾਰਵਾਈ

Three smugglers arrested ਲੁਧਿਆਣਾ ਵਿੱਚ ਐੱਸਟੀਐੱਫ ਨੇ ਪੁਲਿਸ ਦੀ ਮਦਦ ਨਾਲ ਤਿੰਨ ਹੈਰੋਇਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ ਤਸਕਰਾਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ। ਤਸਕਰਾਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ।

Three smugglers arrested with heroin worth crores in Ludhiana
ਡੇਢ ਕਿੱਲੋ ਹੈਰੋਇਨ ਦੇ ਨਾਲ ਮਹਿਲਾ ਸਮੇਤ ਦੋ ਤਸਕਰ ਗ੍ਰਿਫ਼ਤਾਰ
author img

By ETV Bharat Punjabi Team

Published : Dec 20, 2023, 4:53 PM IST

ਐੱਸਟੀਐੱਫ ਅਧਿਕਾਰੀ ਦਾ ਬਿਆਨ

ਲੁਧਿਆਣਾ: ਐੱਸਟੀਐੱਫ ਲੁਧਿਆਣਾ ਰੇਂਜ (STF Ludhiana Range) ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਦਫਤਰ ACP ਵੈਸਟ ਕੋਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਹੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਤਿੰਨ ਮੁਲਜ਼ਮ ਰਲ ਕੇ ਕਾਫੀ ਸਮੇਂ ਤੋਂ ਹੈਰੋਇਨ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ। ਜਿੰਨਾ ਨੇ ਹੈਰੋਇਨ ਦੀ ਸਪਲਾਈ ਲਈ ਇੱਕ ETIOS ਕਾਰ ਵੀ ਰੱਖੀ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਰ ਵਿੱਚ ਹੈਰੋਇਨ ਤਸਕਰੀ ਲਈ ਜਾਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ।

ਹੈਰੋਇਨ ਦੀ ਖੇਪ ਬਰਾਮਦ: ਪੁਲਿਸ ਮੁਤਾਬਿਕ ਮੁਲਜ਼ਮ ਵੰਦਨਾ ਇੱਕ ਮਿਲਟਰੀ ਡਿਸਪੈਂਸਰੀ ਵਿੱਚ ਕੰਮ ਕਰਦੀ ਸੀ। ਮੁਲਜ਼ਮ ਮਹਿਲਾ ਆਪਣੇ 2 ਹੋਰ ਸਾਥੀਆਂ ਨਾਲ ਨਿਰਮਲ ਨਗਰ ਇਲਾਕੇ ਵਿੱਚ ਡੇਢ ਕਿੱਲੋ ਹੈਰੋਇਨ ਦੀ ਖੇਪ ਸਪਲਾਈ (Supply consignment of heroin) ਕਰਨ ਆਈ ਸੀ ਪਰ ਇਸ ਦੌਰਾਨ ਪੁਲਿਸ ਨੇ ਇਨ੍ਹਾਂ ਨੂੰ ਕਾਰ ਸਮੇਤ ਰੋਕ ਕੇ ਤਲਾਸ਼ੀ ਲਈ ਤਾਂ ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਸ਼ਨਾਖ਼ਤ ਅਸੀਸ ਉਰਫ ਆਸੂ, ਸੁਖਵਿੰਦਰ ਸਿੰਘ ਉਰਫ ਲਾਡੀ ਅਤੇ ਵੰਦਨਾ ਵਜੋਂ ਹੋਈ ਹੈ। ਇਨ੍ਹਾਂ ਦੇ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਐੱਸਟੀਐੱਫ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਕਾਰ ਵਿੱਚ ਇੱਕ ਬੈਗ ਅੰਦਰ ਲੁਕਾਈ ਗਈ ਇਹ 1 ਕਿੱਲੋ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।

ਪੁਲਿਸ ਕਰ ਰਹੀ ਡੂੰਘਾਈ ਨਾਲ ਜਾਂਚ: ਐੱਸਟੀਐੱਫ ਦਾ ਕਹਿਣਾ ਹੈ ਕਿ ਪੁੱਛਗਿਛ ਦੌਰਾਨ ਤਸਕਰ ਅਸੀਸ ਉਰਫ ਆਸੂ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਵਿਖੇ ਸੁਨਿਆਰ ਦੀ ਦੁਕਾਨ ਉੱਤੇ ਕੰਮ ਕਰਦਾ ਹੈ। ਪੁਲਿਸ ਮੁਤਾਬਿਕ ਇਸ ਤਸਕਰ ਖ਼ਿਲਾਫ਼ ਪਹਿਲਾਂ ਵੀ ਮਾਮਲਾ ਦਰਜ ਹੈ ਅਤੇ ਇਹ ਹਿਸਟਰੀ ਸ਼ੀਟਰ ਮੁਲਜ਼ਮ ਹੈ। ਗ੍ਰਿਫ਼ਤਾਰ ਮੁਲਜ਼ਮ 3 ਸਾਲ ਪਹਿਲਾਂ ਜ਼ਮਾਨਤ ਉੱਤੇ ਰਿਹਾ ਹੋ ਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਬਾਹਰ ਆਇਆ ਸੀ। ਇਸ ਤੋਂ ਇਲਾਵਾ ਦੂਜੇ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਲਾਡੀ ਨੇ ਦੱਸਿਆ ਕਿ ਉਹ ਆਪਣੀ ਟੈਕਸੀ ਚਲਾਉਂਦਾ ਹੈ ਅਤੇ ਮੁਲਜ਼ਮ ਵੰਦਨਾ ਨੇ ਦੱਸਿਆ ਕਿ ਉਹ ਮਿਲਟਰੀ ਹਸਪਤਾਲ ਫਿਰੋਜਪੁਰ ਕੈਂਟ ਵਿਖੇ ਕੰਮ ਕਰਦੀ ਸੀ, ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.