ਲੁਧਿਆਣਾ: ਬਸਤੀ ਜੋਧੇਵਾਲ ‘ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਬੀਤੇ ਦਿਨ ਅੱਠ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਰਿਪੋਰਟ (Corona report positive) ਆਉਣ ਤੋਂ ਬਾਅਦ ਸਕੂਲ ਵਿੱਚ ਵਿਸ਼ੇਸ਼ ਤੌਰ ‘ਤੇ ਸਿਹਤ ਵਿਭਾਗ ਵੱਲੋਂ ਕੈਂਪ ਲਗਾ ਕੇ ਵਿਦਿਆਰਥੀਆਂ ਦੇ ਟੈਸਟ ਕਰਵਾਏ ਗਏ। ਇਸ ਦੌਰਾਨ ਜ਼ਿਆਦਾਤਰ ਟੈਸਟ ਆਰ ਟੀ ਪੀਸੀਆਰ ਰਾਹੀਂ ਕਰਵਾਏ ਗਏ ਤਾਂ ਜੋ ਸਹੀ ਅਤੇ ਸਟੀਕ ਨਤੀਜੇ ਸਾਹਮਣੇ ਆ ਸਕਣ।
ਵਿਦਿਆਰਥੀਆਂ ਦੇ ਨਾਲ ਉਨ੍ਹਾਂ ਅਧਿਆਪਕਾਂ ਦੇ ਵੀ ਨਮੂਨੇ ਲਏ ਗਏ ਹਨ ਜੋ ਪਾਜ਼ੀਟਿਵ ਆਉਣ ਵਾਲੀ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰ ਰਹੀ ਸਿਹਤ ਵਿਭਾਗ ਦੀ ਮੁਲਾਜ਼ਮ ਨਵਜੋਤ ਕੌਰ ਨੇ ਦੱਸਿਆ ਕਿ ਸਕੂਲ ਵਿੱਚ 100 ਦੇ ਕਰੀਬ ਵਿਦਿਆਰਥੀਆਂ ਦੇ ਅਤੇ ਅਧਿਆਪਕਾਂ ਤੇ ਸੈਂਪਲ ਲਏ ਜਾਣਗੇ ਅਤੇ ਇਨ੍ਹਾਂ ਦੀ ਰਿਪੋਰਟ 48 ਘੰਟਿਆਂ ਦੇ ਬਾਅਦ ਆਵੇਗੀ।
ਜਿਕਰਯੋਗ ਹੈ ਕਿ ਬੀਤੇ ਦਿਨ ਇਸ ਸਕੂਲ ਦੇ ਅੱਠ ਵਿਦਿਆਰਥੀ ਕੋਰੋਨਾ ਪਾਜੀਟਿਵ ਪਾਏ ਗਏ ਸਨ ਜੋ ਕਿ ਇੱਕੋ ਹੀ ਕਲਾਸ ‘ਚ ਪੜ੍ਹਨ ਵਾਲੇ ਸਨ ਅਤੇ ਜਿਸ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ। ਪਰ ਅੱਜ ਜੋ ਵਿਦਿਆਰਥੀ ਉਨ੍ਹਾਂ ਵਿਦਿਆਰਥੀਆਂ ਦੇ ਸੰਪਰਕ ਵਿੱਚ ਆਏ ਸਨ ਅਤੇ ਜੋ ਅਧਿਆਪਕ ਉਸ ਜਮਾਤ ਨੂੰ ਪੜ੍ਹਾ ਰਹੇ ਸਨ ਅੱਜ ਉਨ੍ਹਾਂ ਦੇ ਟੈਸਟ ਕਰਨ ਲਈ ਵਿਸ਼ੇਸ਼ ਤੌਰ ਤੇ ਸਕੂਲ ਖੋਲ੍ਹਿਆ ਗਿਆ।
ਇਹ ਵੀ ਪੜ੍ਹੋ:ਸੂਬੇ ਦੇ ਇਸ ਸਕੂਲ ‘ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਮੱਚਿਆ ਹੜਕੰਪ