ਖੰਨਾ: ਪੁਲਿਸ ਵੱਲੋਂ ਅਪਰਾਧ ਉੱਤੇ ਠੱਲ ਪਾਉਣ ਲਈ ਲੱਗੀ ਹੋਈ ਹੈ। ਇਸ ਹੀ ਤਹਿਤ ਨਵਾਂਸ਼ਹਿਰ ਮਾਰਗ ਉਪਰ ਪੁਲਿਸ ਵੱਲੋਂ ਚੋਰਾਂ ਨੂੰ ਕਾਬੂ ਕੀਤਾ ਗਿਆ ,ਪਰ ਚੋਰਾਂ ਵੱਲੋਂ ਇਸ ਮੌਕੇ ਵੀ ਚਲਾਕੀ ਵਰਤੀ ਗਈ ਅਤੇ ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ ਚੋਰਾਂ ਨੂੰ ਜਦ ਪੁਲਿਸ ਗੱਡੀ ਵਿਚ ਲਾਇ ਜਾ ਰਹੀ ਸੀ ਤਾਂ ਅਚਾਨਕ ਹੀ ਗੱਡੀ 'ਚੋਂ ਛਾਲ ਮਾਰ ਕੇ ਤਿੰਨ ਚੋਰ ਭੱਜ ਗਏ। ਇਸ ਦੌਰਾਨ ਚੋਰ ਜਖ਼ਮੀ ਵੀ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਚੋਰਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਲਿਜਾ ਕੇ ਇਲਾਜ ਕਰਵਾਇਆ।
ਪੁਲ ਦੇ ਉਪਰੋਂ ਦੋ ਵਿਅਕਤੀਆਂ ਨੇ ਥੱਲੇ ਛਾਲ ਮਾਰੀ : ਦੱਸਣਯੋਗ ਹੈ ਕਿ ਜਿਥੇ ਚੋਰਾਂ ਨੇ ਛਾਲ ਮਾਰੀ ਉਹ ਸਮਰਾਲਾ ਰੋਡ ਪੁਲ ਥੱਲੇ ਸਬਜ਼ੀ ਮੰਡੀ ਲੱਗੀ ਹੋਈ ਸੀ ਤੇ ਲੋਕਾਂ ਦੀ ਭੀੜ ਸੀ। ਇਸ ਮਾਮਲੇ ਨੂੰ ਦੇਖ ਕੇ ਸਬ ਹੈਰਾਨ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਦਾ ਇੱਕ ਸਾਥੀ ਪੁੱਲ ਦੇ ਉਪਰ ਭੱਜ ਗਿਆ। ਥੋੜ੍ਹੀ ਦੇਰ ਬਾਅਦ ਹੀ ਜਦੋਂ ਪੁਲਿਸ ਦੀਆਂ ਗੱਡੀਆਂ ਨੇ ਘੇਰਾ ਪਾਇਆ ਤੇ ਉਸ ਨੂੰ ਵੀ ਕਾਬੂ ਕਰ ਲਿਆ। ਪੁਲਿਸ ਨੇ ਆਲੇ ਦੁਆਲੇ ਇਨ੍ਹਾਂ ਦਾ ਪਿੱਛਾ ਕਰਕੇ ਬੜੀ ਮੁਸ਼ਕਲ ਨਾਲ ਤਿੰਨਾਂ ਨੂੰ ਕਾਬੂ ਕੀਤਾ ਤੇ ਤੁਰੰਤ ਗੱਡੀ 'ਚ ਬਿਠਾ ਕੇ ਸੀਆਈਏ ਸਟਾਫ ਲੈ ਗਏ। ਇਸ ਦੌਰਾਨ ਇੱਕ ਵਿਅਕਤੀ ਦੇ ਸੱਟ ਵੀ ਲੱਗੀ ਜੋ ਜਖ਼ਮੀ ਹਾਲਤ 'ਚ ਸੀ। ਇਸੇ ਦੌਰਾਨ ਪੁਲ ਤੋਂ ਫਿਲਮੀ ਅੰਦਾਜ਼ 'ਚ ਭੱਜੇ ਚੋਰਾਂ ਨੂੰ ਪੁਲਿਸ ਨੇ ਕਾਬੂ ਵੀ ਇਸ ਹੀ ਅੰਦਾਜ਼ ਵਿਚ ਕੀਤਾ ਜਿਸ ਨੂੰ ਲੈਕੇ ਹੁਣ ਪੁਲਿਸ ਵੱਲੋਂ ਅਗਲੀ ਕਾਰਵਾਈ ਆਰੰਭ ਦਿੱਤੀ।
- Odisha Train Accident: ਓਡੀਸ਼ਾ ਰੇਲ ਹਾਦਸੇ 'ਤੇ ਦਿੱਗਜ਼ਾਂ ਨੇ ਜਤਾਇਆ ਦੁੱਖ, ਕਿਹਾ- ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ
- Major train accidents: ਦੇਸ਼ ਵਿੱਚ ਹੁਣ ਤੱਕ ਦੇ ਵੱਡੇ ਰੇਲ ਹਾਦਸੇ, ਜਾਣੋ
- Odisha Train Derailment Toll Rises: ਓਡੀਸ਼ਾ ਰੇਲ ਹਾਦਸੇ 'ਚ 275 ਤੋਂ ਵੱਧ ਮੌਤਾਂ, 900 ਤੋਂ ਵੱਧ ਜ਼ਖਮੀ
ਤਿੰਨੋਂ ਪੁਲਸ ਰਿਮਾਂਡ ਉਪਰ ਚੱਲ ਰਹੇ : ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਲੌਦ ਥਾਣਾ ਅਧੀਨ ਆਉਂਦੀ ਸਿਆੜ ਚੌਂਕੀ ਦੀ ਪੁਲਿਸ ਨੇ 29 ਮਈ ਨੂੰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਸਾਗਰ ਵਾਸੀ ਫਗਵਾੜਾ, ਵਿਜੈ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਰਾਹੁਲ ਵਾਸੀ ਮੁਕੇਰੀਆਂ ਨੂੰ ਕਾਬੂ ਕੀਤਾ ਸੀ। ਇਹ ਤਿੰਨੋਂ ਪੁਲਸ ਰਿਮਾਂਡ ਉਪਰ ਚੱਲ ਰਹੇ ਸੀ। ਜਦੋਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ ਪੁੱਛਗਿੱਛ ਲਈ ਸੀਆਈਏ ਸਟਾਫ ਲਿਆਂਦਾ ਜਾ ਰਿਹਾ ਸੀ, ਤਾਂ ਇਸੇ ਦੌਰਾਨ ਖੰਨਾ ਨਵਾਂਸ਼ਹਿਰ ਮਾਰਗ ਦੇ ਸਮਰਾਲਾ ਰੋਡ ਪੁਲ ਉਪਰ ਦੋ ਚੋਰਾਂ ਨੇ ਪੁਲਸ ਦੀ ਗੱਡੀ ਚੋਂ ਛਾਲ ਮਾਰ ਦਿੱਤੀ। ਚੌਂਕੀ ਇੰਚਾਰਜ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਇਹ ਵਿਅਕਤੀ ਨਸ਼ਾ ਕਰਨ ਦੇ ਵੀ ਆਦੀ ਹਨ। ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸੀਆਈਏ ਸਟਾਫ਼ ਵਿਖੇ ਇਹਨਾਂ ਕੋਲੋਂ ਪੁੱਛਗਿੱਛ ਹੋਵੇਗੀ ਜਿਸ ਕਾਰਨ ਇਹ ਛਾਲ ਮਾਰ ਗਏ। ਓਹਨਾਂ ਨੇ ਰਾਹਗੀਰਾਂ ਦੇ ਮੋਟਰਸਾਇਕਲ ਫੜਕੇ ਪਿੱਛਾ ਕੀਤਾ ਅਤੇ ਇਹਨਾਂ ਨੂੰ ਕਾਬੂ ਕੀਤਾ ਗਿਆ।