ਲੁਧਿਆਣਾ: ਜ਼ਿਲ੍ਹੇ ਦੇ ਮਸ਼ਹੂਰ ਚੌਰਸੀਆ ਪਾਨ ਦੀਆਂ ਇੱਕ ਨਹੀਂ ਸਗੋਂ ਤਿੰਨ ਵੱਖ-ਵੱਖ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ (Theft incident in Ludhiana) ਦਿੱਤਾ ਗਿਆ। ਹਾਲਾਂਕਿ ਚੋਰ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਵਿੱਚ ਸਫਲ ਹੋ ਗਏ, ਜਦਕਿ ਇੱਕ ਦੁਕਾਨ ਦਾ ਮਜ਼ਬੂਤ ਸ਼ਟਰ ਹੋਣ ਕਾਰਨ ਚੋਰ ਇਸ ਦੁਕਾਨ ਵਿੱਚ ਚੋਰੀ ਕਰਨ ਵਿੱਚ ਨਕਾਮ ਰਹੇ, ਜਦੋਂ ਦੁਕਾਨਦਾਰ ਸਵੇਰੇ ਦੁਕਾਨ ਖੋਲ੍ਹਣ ਲੱਗੇ ਤਾਂ ਪਤਾ ਲੱਗਾ ਕਿ ਦੁਕਾਨ ਵਿੱਚੋਂ ਕਾਫੀ ਸਾਮਾਨ ਗਾਇਬ ਸੀ। ਇਹ ਤਿੰਨੋਂ ਸੁਪਾਰੀ ਦੀਆਂ ਦੁਕਾਨਾਂ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਚੋਰਾਂ ਨੂੰ ਫੜਨ ਦਾ ਦਾਅਵਾ ਕੀਤਾ।
ਤਿੰਨ ਦੁਕਾਨਾਂ ਅੰਦਰ ਚੋਰੀ: ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕਿਸੇ ਨਸ਼ੇੜੀ ਗਿਰੋਹ ਦਾ ਕੰਮ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ 'ਚ ਤਿੰਨ ਚੋਰ ਨਜ਼ਰ ਆ ਰਹੇ ਹਨ, ਹਾਲਾਂਕਿ ਸੀ.ਸੀ.ਟੀ.ਵੀ. ਵਿੱਚ ਮੋਟਰਸਾਈਕਲ ਦਾ ਨੰਬਰ ਨਹੀਂ ਟ੍ਰੇਸ ਹੋ ਪਾਈਆ ਹੈ ਪਰ ਉਨ੍ਹਾਂ ਕਿਹਾ ਹੈ ਕਿ ਉਹ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜ ਦੇਣਗੇ। ਉੱਥੇ ਹੀ ਦੁਕਾਨਦਾਰ ਵੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕਿਵੇਂ ਚੋਰਾਂ ਵੱਲੋਂ ਇੱਕ ਤੋਂ ਬਾਅਦ ਇੱਕ ਤਿੰਨ ਦੁਕਾਨਾਂ ਅੰਦਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿੰਨਾ ਸਾਮਾਨ ਚੋਰੀ ਕੀਤਾ ਗਿਆ ਸੀ ਪਰ ਪੁਲਿਸ ਜਾਂਚ ਕਰ ਰਹੀ ਹੈ। (Ludhiana Crime)
- ਪੰਜਾਬ ਸਰਕਾਰ ਫਰਿਸ਼ਤੇ ਸਕੀਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ; ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਵਿਅਕਤੀ ਨੂੰ ਸਨਮਾਨ ਵਜੋਂ ਦਿੱਤੇ ਜਾਣਗੇ 2000 ਰੁਪਏ
- ਜਿਸ ਕਿਰਦਾਰ 'ਤੇ ਬਣੀ ਫਿਲਮ ‘ਸੈਮ ਬਹਾਦਰ’, ਉਸ ਦੀ ਜਾਨ ਬਚਾਉਣ ਵਾਲੇ ਮਿਹਰ ਸਿੰਘ ਦੀ ਬਹਾਦਰੀ ਦੇ ਕਿੱਸੇ 90 ਸਾਲ ਦੀ ਧੀ ਨੇ ਕੀਤੇ ਸਾਂਝੇ
- ਐੱਸਜੀਪੀਸੀ ਮੈਂਬਰ ਕਿਰਨਜੋਤ ਕੌਰ ਨੂੰ ਰਾਜੋਆਣਾ ਦੀ ਭੈਣ ਦਾ ਠੋਕਵਾ ਜਵਾਬ, ਟਵੀਟ ਕਰ ਕੱਸਿਆ ਤੰਜ਼
ਸਾਰੀ ਹਰਕਤ ਕੈਮਰਿਆਂ ਵਿੱਚ ਕੈਦ: ਇਹ ਦੁਕਾਨ ਸਰਾਭਾ ਨਗਰ ਅਤੇ ਗੁਰਦੇਵ ਨਗਰ ਇਲਾਕ਼ੇ ਦੇ ਵਿੱਚ ਸਥਿਤ ਹੈ। ਸੀਸੀਟੀਵੀ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਪਹਿਲਾ ਗੱਲੇ ਨੂੰ ਫਰੋਲਦੇ ਹਨ ਅਤੇ ਫਿਰ ਸਮਾਨ ਚੁੱਕੇ ਫਰਾਰ ਹੋ ਜਾਂਦੇ ਹਨ ਉਹਨਾਂ ਦੀ ਇਹ ਸਾਰੀ ਹਰਕਤ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ। ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ ਜਦੋਂ ਚੋਰਾਂ ਨੇ ਕਿਸੇ ਦੁਕਾਨ ਨੂੰ ਜਾਂ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ ਹੋਵੇ ਲੁਧਿਆਣਾ ਦੇ ਵਿੱਚ ਅਕਸਰ ਹੀ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਦੋਂ ਕਿ ਪੁਲਿਸ ਰਾਤ ਦੀ ਪੈਟਰੋਲੀਅਮ ਦੇ ਦਾਵੇ ਤਾਂ ਕਰਦੀ ਹੈ ਪਰ ਰਾਤ ਸਮੇਂ ਸੜਕਾਂ ਤੇ ਕੋਈ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆਉਂਦੇ ਜਿਸ ਕਰਕੇ ਲਗਾਤਾਰ ਚੋਰ ਬੇਖੌਫ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।(Ludhiana Police)