ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ (Former Jail Minister Hira Singh Gabria) ਲੁਧਿਆਣਾ ਦੱਖਣੀ ਹਲਕੇ ਤੋਂ ਬਲਵਿੰਦਰ ਬੈਂਸ (Balwinder Bains) ਦੇ ਖ਼ਿਲਾਫ਼ ਇਸ ਵਾਰ ਚੋਣ ਮੈਦਾਨ ਵਿੱਚ ਉਤਰਨਗੇ। ਉਨ੍ਹਾਂ ਨਾਲ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਟਿਕਟ ਲੇਟ ਐਲਾਨਣ ਦਾ ਕਾਰਨ ਉਨ੍ਹਾਂ ਦੀ ਆਪਣੀ ਮਨਮਰਜ਼ੀ ਦੀ ਸੀਟ ਤੋਂ ਲੜਨਾ ਸੀ।
ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਕਈ ਥਾਵਾਂ ਤੋਂ ਚੋਣ ਲੜਨ ਦਾ ਆਫਰ ਦਿੱਤਾ ਸੀ। ਪਰ ਬਾਅਦ ਵਿੱਚ ਉਨ੍ਹਾਂ ਨੇ ਲੁਧਿਆਣਾ ਦੱਖਣੀ ਤੋਂ ਹੀ ਚੋਣਾਂ ਲੜਨ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਬਲਵਿੰਦਰ ਬੈਂਸ (Balwinder Bains) ਨੇ ਬੀਤੇ 10 ਸਾਲ ਦੇ ਵਿੱਚ ਕੋਈ ਕੰਮ ਨਹੀਂ ਕਰਵਾਇਆ, ਜਿਸ ਕਰਕੇ ਹੁਣ ਲੋਕ ਹੀ ਉਨ੍ਹਾਂ ਦੇ ਕੰਮਾਂ ਨੂੰ ਨਕਾਰਨਗੇ।
ਇਹ ਵੀ ਪੜ੍ਹੋ:- NIA ਦੀ ਟੀਮ ਵੱਲੋਂ ਅਨਵਰ ਮਸੀਹ ਦੇ ਘਰ ਛਾਪੇਮਾਰੀ