ਲੁਧਿਆਣਾ: ਲੁਧਿਆਣਾ ਦੇ ਬੱਸ ਸਟੈਂਡ (Ludhiana bus stand) ਉੱਤੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇਕ ਮਹਿਲਾ ਸਵਾਰੀ ਦੇ ਸਮਾਨ ਨੂੰ ਲੈ ਕੇ ਸਵਾਰੀ ਅਤੇ ਕੰਡਕਟਰ ਵਿਚਾਲੇ ਬਹਿਸਬਾਜ਼ੀ ਹੋ ਗਈ ਅਤੇ ਇਸ ਦੌਰਾਨ ਪੀਆਰਟੀਸੀ ਬੱਸ ਦੇ ਕੰਡਕਟਰ ਨੇ ਵੀਡੀਓ ਬਣਾ ਰਹੇ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਇਹ PRTC ਦੀ ਬੱਸ ਸਰਕਾਰੀ ਡੀਪੂ ਫਰੀਦਕੋਟ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਪੀੜਤਾਂ ਵੱਲੋਂ ਪੀ.ਆਰ.ਟੀ.ਸੀ ਅੱਡਾ ਇੰਚਾਰਜ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ, ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਪੂਰਾ ਵਿਵਾਦ ਮਹਿਲਾ ਸਵਾਰੀ ਦੇ ਸਮਾਨ ਨੂੰ ਲੈ ਕੇ ਹੋਇਆ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਪੂਰਾ ਵਿਵਾਦ ਮਹਿਲਾ ਸਵਾਰੀ ਦੇ ਸਮਾਨ ਨੂੰ ਲੈ ਕੇ ਹੋਇਆ। ਇਸ ਦੌਰਾਨ ਬੱਸ ਦੇ ਕੰਡਕਟਰ ਨੇ ਮਹਿਲਾ ਤਾਂ ਬੱਸ ਦੇ ਵਿੱਚ ਮੁਫ਼ਤ ਸਫ਼ਰ ਕਰ ਸਕਦੀ ਹੈ, ਪਰ ਉਸ ਦਾ ਸਮਾਨ ਨਹੀਂ ਲੈ ਕੇ ਨਹੀਂ ਜਾ ਸਕਦੀ, ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਮਹਿਲਾ ਦੇ ਨਾਲ ਵਿਅਕਤੀ ਨੇ ਕੰਡਕਟਰ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਬੱਸ ਚੱਲਣ ਲੱਗੀ ਤਾਂ ਕੰਡਕਟਰ ਨੇ ਹੇਠਾਂ ਉੱਤਰ ਕੇ ਉਸ ਵਿਅਕਤੀ ਦੇ ਥੱਪੜ ਮਾਰ ਦਿੱਤਾ।
PRTC ਬੱਸ ਦੇ ਕੰਡਕਟਰ ਨੇ ਸਵਾਰੀ ਦੇ ਪਰਿਵਾਰਕ ਮੈਂਬਰ ਨੂੰ ਥੱਪੜ ਮਾਰਿਆ:- ਇਸ ਘਟਨਾ ਦੌਰਾਨ ਪੀੜਤ ਪਰਮਜੀਤ ਸਿੰਘ ਰਾਜੂ ਨੇ ਦੱਸਿਆ ਕਿ ਉਹ ਆਪਣੀ ਭਾਬੀ ਤੇ ਨੂੰਹ ਨੂੰ ਬੱਸ ਚੜ੍ਹਾਉਣ ਲੁਧਿਆਣਾ ਦੇ ਬੱਸ (Ludhiana bus stand) ਅੱਡੇ ਉੱਤੇ ਆਇਆ ਸੀ। ਇਸ ਦੌਰਾਨ ਹੀ ਉਹਨਾਂ ਕਿਹਾ ਕਿ ਸਰਕਾਰੀ ਬੱਸ ਦੇ ਕੰਡਕਟਰ ਨੇ ਕਿਹਾ ਕਿ ਮਹਿਲਾ ਸਵਾਰੀ ਦੇ ਨਾਲ ਸਮਾਨ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਨ ਦੀ ਉਹ ਅੱਧੀ ਟਿਕਟ ਕੱਟ ਸਕਦਾ ਹੈ, ਜਿਸ ਉੱਤੇ ਵੀ ਕੰਡਕਟਰ ਰਾਜੀ ਨਹੀਂ ਹੋਇਆ ਤਾਂ ਉਸ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਵੀਡਿਓ ਬਣਾਉਣ ਉੱਤੇ ਉਸ ਤੋਂ ਮੋਬਾਇਲ ਵੀ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਉਸ ਦੇ ਥੱਪੜ ਵੀ ਮਾਰਿਆ। ਪਰਮਜੀਤ ਸਿੰਘ ਰਾਜੂ ਨੇ ਕਿਹਾ ਕਿ ਇਸ ਤੋਂ ਬਾਅਦ ਕੰਡਕਟਰ ਨੇ ਉਨ੍ਹਾਂ ਦਾ ਸਮਾਨ ਚੁੱਕ ਕੇ ਬੱਸ ਤੋਂ ਬਾਹਰ ਸੁੱਟ ਦਿੱਤਾ।
ਫਰੀਦਕੋਟ ਪੀਆਰਟੀਸੀ ਡਿੱਪੂ ਦੇ ਮੈਨੇਜਰ ਕੋਲ ਸ਼ਿਕਾਇਤ ਦਰਜ:- ਉਧਰ ਦੂਜੇ ਪਾਸੇ ਲੁਧਿਆਣਾ (Ludhiana bus stand) ਪੀ.ਆਰ.ਟੀ.ਸੀ ਦੇ ਅੱਡਾ ਇੰਚਾਰਜ ਵੱਲੋਂ ਇਹ ਪੂਰਾ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਕਾਰਵਾਈ ਕਰ ਰਹੇ ਹਨ, ਫਰੀਦਕੋਟ ਪੀਆਰਟੀਸੀ ਡਿਪੂ ਦੇ ਮੈਨੇਜਰ ਨੂੰ ਉਨ੍ਹਾਂ ਵੱਲੋਂ ਇਸ ਸਬੰਧੀ ਲਿਖ ਦਿੱਤਾ ਗਿਆ ਹੈ ਅਤੇ ਹੁਣ ਉਸ ਉੱਤੇ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੰਡਕਟਰ ਨੇ ਸਵਾਰੀ ਦੇ ਨਾਲ ਗਲਤ ਵਿਹਾਰ ਕੀਤਾ ਹੈ ਤਾਂ ਉਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜੋ:- ਗੁਰਦੁਆਰਾ ਸਾਹਿਬ ਨੂੰ ਦਿੱਤੇ ਨੋਟਿਸ 'ਤੇ ਭਖ਼ੀ ਸਿਆਸਤ, ਸਵਾਲਾਂ ਦੇ ਘੇਰੇ 'ਚ ਕੇਜਰੀਵਾਲ