ਲੁਧਿਆਣਾ: ਸ਼ਹਿਰ ਦੇ ਜਮਾਲਪੁਰ ਚੌਂਕ ’ਚ ਦੋ ਗੱਡੀਆਂ ਆਪਸ ਵਿਚ ਲੱਗਣ ਨਾਲ ਵਿਵਾਦ ਖੜਾ ਹੋ ਗਿਆ, ਜਾਣਕਾਰੀ ਮੁਤਾਬਕ ਇਕ ਕਾਰ ਵਾਲੇ ਨੇ ਅਪਣੇ ਸਾਥੀਆਂ ਨੂੰ ਬੁਲਾ ਕੇ ਦੂਸਰੀ ਕਾਰ ਵਾਲੇ ਨਾਲ ਮਾਰਕੁੱਟ ਸ਼ੁਰੂ ਕਰ ਦਿਤੀ, ਮਾਰਕੁੱਟ ਕਰਨ ਵਾਲਿਆਂ ਨੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ।
ਇਹ ਗੁੰਡਾਗਰਦੀ ਕਰਦੇ ਹੋਏ ਦੀ ਵੀਡੀਓ ਕਿਸੀ ਨੌਜਵਾਨ ਵਲੋਂ ਅਪਣੇ ਮੋਬਾਈਲ ’ਤੇ ਵੀਡੀਓ ਬਣਾਈ ਗਈ, ਲੋਕਾਂ ਵਲੋਂ ਥਾਣੇ ਫ਼ੋਨ ਕਰ ਪੁਲਿਸ ਨੂੰ ਮਦਦ ਲਈ ਬੁਲਾਇਆ, ਬੜੀ ਮੁਸ਼ਕਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਦੋਨੋ ਧਿਰਾਂ ਨੂੰ ਛੁਡਾਇਆ।
ਤੁਸੀਂ ਆਪ ਦੇਖ ਸਕਦੇ ਹੋ ਵੀਡੀਓ ’ਚ ਕਿਸ ਤਰਾਂ ਬੇਖੌਫ਼ ਹੋਕੇ ਲੋਕਡਾਊਨ ਦੀਆਂ ਧਜ਼ੀਆਂ ਉਡਾਈਆਂ ਜਾ ਰਹੀਆਂ ਹਨ। ਮੌਕੇ ’ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲੜਾਈ ਵਿਚ ਜਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਮਾਰਕੁੱਟ ਕਰਨ ਵਾਲੇ ਇਕ ਆਰੋਪੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਮਨ੍ਹਾ, ਇਸ ਮੌਕੇ ਅਧਿਕਾਰੀਆਂ ਦਾ ਜਾਂਚ ਕਰ ਕਾਰਵਾਈ ਕੀਤੀ ਜਾਏਗੀ l
ਇਹ ਵੀ ਪੜ੍ਹੋ: ਪੁੱਤ ਦੀ ਮੌਤ ਲਈ ਮਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਠਹਿਰਾਇਆ ਜ਼ਿੰਮੇਵਾਰ