ETV Bharat / state

ਲੁਧਿਆਣਾ ਬੁੱਢੇ ਨਾਲੇ 'ਚ ਗੋਹਾ ਸੁੱਟਣ ਵਾਲੀਆਂ ਡਾਇਰੀਆਂ ਨੂੰ ਅੱਠ ਮਹੀਨੇ ਦਾ ਸਮਾਂ, 300 ਟਨ ਦਾ ਲਗਾਇਆ ਜਾਏਗਾ ਬਾਇਓ ਗੈਸ ਪਲਾਂਟ

author img

By ETV Bharat Punjabi Team

Published : Nov 9, 2023, 5:57 PM IST

ਲੁਧਿਆਣਾ ਬੁੱਢੇ ਨਾਲੇ 'ਚ ਗੋਹਾ ਸੁੱਟਣ ਵਾਲੀਆਂ ਡਾਇਰੀਆਂ ਨੂੰ ਅੱਠ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇੱਥੇ 300 ਟਨ ਦਾ ਬਾਇਓ ਗੈਸ ਪਲਾਂਟ ਲਗਾਇਆ ਜਾਵੇਗਾ। The Vidhan Sabha Committee visited Ludhiana Budhe Nala.

The Vidhan Sabha Committee visited Ludhiana Budhe Nala
ਲੁਧਿਆਣਾ ਬੁੱਢੇ ਨਾਲੇ 'ਚ ਗੋਹਾ ਸੁੱਟਣ ਵਾਲੀਆਂ ਡਾਇਰੀਆਂ ਨੂੰ ਅੱਠ ਮਹੀਨੇ ਦਾ ਸਮਾਂ, 300 ਟਨ ਦਾ ਲਗਾਇਆ ਜਾਏਗਾ ਬਾਇਓ ਗੈਸ ਪਲਾਂਟ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਲਾਂਟ ਸਬੰਧੀ ਜਾਣਕਾਰੀ ਦਿੰਦੇ ਹੋਏ।

ਲੁਧਿਆਣਾ : ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰੋਜੈਕਟ ਉੱਤੇ ਨਿਗਰਾਨ ਵਿਧਾਨ ਸਭਾ ਕਮੇਟੀ ਅੱਜ ਲੁਧਿਆਣਾ ਪਹੁੰਚੀ ਜਿੱਥੇ, ਪਹਿਲਾਂ ਜਮਾਲਪੁਰ ਵਿਖੇ 225 ਐਮਐਲਡੀ ਪਲਾਂਟ ਵਿਖੇ ਅਹਿਮ ਮੀਟਿੰਗ ਹੋਈ। ਇੱਥੇ ਡੈਰੀ ਸੰਚਾਲਕ ਵੀ ਮੌਜੂਦ ਰਹੇ। ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੇ ਗੱਲਬਾਤ ਦੌਰਾਨ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਉਸ ਵਿੱਚ ਸੁੱਟੇ ਜਾਣ ਵਾਲੇ ਡਾਇਰੀਆਂ ਦੇ ਵੇਸਟ ਦਾ ਮਸਲਾ ਹੱਲ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜਲਦੀ ਹੀ ਬੁੱਢੇ ਨਾਲੇ ਦੀ ਹੁਣ ਹਾਲਾਤ ਠੀਕ ਹੋ ਜਾਣਗੇ।

300 ਟਨ ਦਾ ਬਾਇਓ ਗੈਸ ਪਲਾਂਟ : ਵਾਤਾਵਰਨ ਪ੍ਰੇਮੀ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਠ ਮਹੀਨੇ ਦਾ ਸਮਾਂ ਡਾਇਰੀਆਂ ਨੂੰ ਦਿੱਤਾ ਗਿਆ ਹੈ, ਜਿਸਦੇ ਤਹਿਤ ਡਾਇਰੀਆਂ ਦੇ ਵਿੱਚ 300 ਟਨ ਦਾ ਬਾਇਓ ਗੈਸ ਪਲਾਂਟ ਲਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪਲਾਂਟ ਨਹੀਂ ਲੱਗਦਾ ਉਦੋਂ ਤੱਕ ਇਸ ਦੇ ਹੱਲ ਲਈ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਨ ਅਤੇ ਸਾਰੀਆਂ ਹੀ ਡਾਇਰੀਆਂ ਨੂੰ ਆਪਣੇ ਹੀ ਫਾਰਮ ਦੇ ਵਿੱਚ ਛੋਟੇ ਛੋਟੇ ਪਲਾਂਟ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਜਲਦੀ ਹੀ ਅਸੀਂ ਇਹ ਮਸਲਾ ਹੱਲ ਕਰ ਦੇਵਾਂਗੇ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੇ ਕਾਫੀ ਗੰਭੀਰ ਹੈ। ਸੀਚੇਵਾਲ ਨੇ ਫਿਰ ਕਿਹਾ ਕਿ ਫੈਕਟਰੀਆਂ ਦਾ ਡੈਰੀਆਂ ਦਾ ਵੇਸਟ ਜਦੋਂ ਤੱਕ ਬੁੱਢੇ ਨਾਲੇ ਵਿੱਚ ਪਾਉਣ ਤੋਂ ਨਹੀਂ ਬੰਦ ਕੀਤਾ ਜਾਂਦਾ ਉਦੋਂ ਤੱਕ ਹਾਲਾਤ ਨਹੀਂ ਬਦਲਣਗੇ। ਉਹਨਾਂ ਨੂੰ ਬਦਲਣ ਲਈ ਹੀ ਅਸੀਂ ਲਗਾਤਾਰ ਯਤਨ ਕਰ ਰਹੇ ਹਨ।

ਇਸ ਦੌਰਾਨ ਵਿਧਾਨ ਸਭਾ ਦੀ ਕਮੇਟੀ ਵੱਲੋਂ ਬੁੱਢੇ ਨਾਲੇ ਦੇ ਕੰਢੇ ਦਾ ਦੌਰਾ ਵੀ ਕੀਤਾ ਗਿਆ ਅਤੇ ਉਥੋਂ ਦੇ ਹਾਲਾਤ ਵੀ ਜਾਣੇ ਗਏ ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਡਾਇਰੀਆਂ ਦਾ ਮਸਲਾ ਅੱਜ ਹੱਲ ਕਰ ਲਿਆ ਗਿਆ ਹੈ। ਉਹਨਾਂ ਨਾਲ ਅੱਜ ਸਾਡੀ ਮੀਟਿੰਗ ਵੀ ਹੋ ਗਈ। ਉਹਨਾਂ ਕਿਹਾ ਕਿ ਬੁੱਢੇ ਦਰਿਆ ਦਾ ਹੱਲ ਸਾਰੇ ਹੀ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਜਲਦ ਹੀ ਬੁੱਢੇ ਨਾਲੇ ਤੋਂ ਬੁੱਢਾ ਦਰਿਆ ਬਣੇ। ਉਹਨਾਂ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਵੀ ਡੈਰੀਆਂ ਵੱਲੋਂ ਮੱਝਾਂ ਦਾ ਗੋਹਾ ਅਤੇ ਹੋਰ ਵੇਸਟ ਸਮਾਨ ਜੇਕਰ ਬੁੱਢੇ ਨਾਲੇ ਦੇ ਵਿੱਚ ਸੁੱਟਿਆ ਗਿਆ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਉਹਨਾਂ ਤੇ ਸਖਤ ਕਾਰਵਾਈ ਕਰੇਗਾ ਉਹਨਾਂ ਕਿਹਾ ਕਿ ਸਾਡੇ ਤੇ ਪਹਿਲਾਂ ਹੀ ਕਰੋੜਾਂ ਦਾ ਜੁਰਮਾਨਾ ਲੱਗ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.