ਲੁਧਿਆਣਾ : ਭਾਜਪਾ ਵੱਲੋਂ ਪੰਜਾਬ ਦੇ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕੋਰ ਕਮੇਟੀ ਦੇ ਨਾਲ ਮੈਂਬਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ। 61 ਮੈਂਬਰੀ ਇਸ ਟੀਮ ਦੇ ਵਿੱਚ 30 ਅਜਿਹੇ ਆਗੂਆਂ ਨੂੰ ਸ਼ਾਮਲ ਕੀਤਾ (Bharatiya Janata Party s new team) ਗਿਆ ਹੈ ਜੋ ਕਿ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ਹਾਲ ਹੀ ਦੇ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਸੂਚੀ ਜਾਰੀ ਹੋਣ ਤੋਂ ਬਾਅਦ ਭਾਜਪਾ ਦੇ ਵਿੱਚ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ। ਲੁਧਿਆਣਾ ਤੋਂ ਭਾਜਪਾ ਦੇ ਟਕਸਾਲੀ ਲੀਡਰ ਅਤੇ ਕਿਸਾਨ ਮੋਰਚਾ ਦੇ ਪ੍ਰਧਾਨ ਸੁਖਮਿੰਦਰ ਸਿੰਘ ਗਰੇਵਾਲ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਿਹੜੇ ਲੀਡਰ ਸਰਕਾਰ ਵਿੱਚ ਰਹਿ ਕੇ ਭ੍ਰਿਸ਼ਟਾਚਾਰ ਦੇ ਵਿੱਚ (BJP Punjab President Sunil Jakhar) ਲਿਪਤ ਹਨ, ਵਿਜੀਲੈਂਸ ਅਤੇ ਇਨਫੋਰਸਮੈਂਟ ਡਾਇਰੈਕਟਰੇਟ ਤੋਂ ਬਚਣਾ ਚਾਹੁੰਦੇ ਸਨ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਅਤੇ ਭਾਜਪਾ ਨੇ ਉਨ੍ਹਾਂ ਨੂੰ ਵੱਡੇ-ਵੱਡੇ ਅਹੁਦਿਆਂ ਦੇ ਨਾਲ ਨਵਾਜ਼ਿਆ ਹੈ ਜਦੋਂਕਿ ਜਿਨ੍ਹਾ ਨੇ ਭਾਜਪਾ ਲਈ ਜੇਲ੍ਹਾਂ ਕੱਟੀਆਂ, ਜੋਕਿ ਟਕਸਾਲੀ ਭਾਜਪਾ ਆਗੂ ਹਨ ਉਨ੍ਹਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।
ਕੋਰ ਕਮੇਟੀ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਸੂਚੀ ਦੇ ਵਿੱਚ 21 ਮੈਂਬਰਾਂ ਨੂੰ ਕੋਰ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਦੇ ਵਿੱਚ ਸੁਨੀਲ ਜਾਖੜ, ਕੈਪਟਨ ਅਮਰਿੰਦਰ, ਰਾਣਾ ਗੁਰਮੀਤ ਸੋਢੀ, ਮਨਪ੍ਰੀਤ ਬਾਦਲ, ਰਾਜ ਕੁਮਾਰ ਵੇਰਕਾ, ਕੇਵਲ ਢਿੱਲੋਂ, ਚਰਨਜੀਤ ਸਿੰਘ ਅਟਵਾਲ, ਅਮਨਜੋਤ ਕੌਰ ਰਾਮੂਵਾਲੀਆ, ਅਵਿਨਾਸ਼ ਚੰਦਰ, ਪੀ ਐਸ ਗਿੱਲ ਅਤੇ ਸਾਬਕਾ ਡੀਜੀਪੀ ਸਰਬਜੀਤ ਸਿੰਘ ਅਜਿਹੇ ਆਗੂ ਨੇ ਜੋਕਿ ਹਾਲ ਹੀ ਦੇ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਨੇ। ਇਨ੍ਹਾਂ ਵਿੱਚ 8 ਕਾਂਗਰਸ ਦੇ 3 ਅਕਾਲੀ ਦਲ ਦੇ ਆਗੂ ਹਨ। ਇਸ ਕਰਕੇ ਭਾਜਪਾ ਵਿੱਚ ਬਗਾਵਤੀ ਸੁਰ ਖੜੇ ਹੋ ਰਹੇ ਨੇ।
ਸਟੇਟ ਪ੍ਰਧਾਨ: ਭਾਜਪਾ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਵਿੱਚ 12 ਸੂਬਾ ਪ੍ਰਧਾਨ ਵਿੱਚ ਅਰਵਿੰਦ ਖੰਨਾ, ਬਲਬੀਰ ਸਿੰਘ ਸਿੱਧੂ, ਫਤਿਹਜੰਗ ਸਿੰਘ ਬਾਜਵਾ ਅਤੇ ਗੁਰਪ੍ਰਤੀ ਕਾਂਗੜ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਿਲ ਹੋਏ ਨੇ। ਇਸ ਤੋਂ ਇਲਾਵਾ 2 ਉਪ ਪ੍ਰਧਾਨ ਜਿਨ੍ਹਾ ਨੂੰ ਸੂਚੀ ਚ ਸ਼ਾਮਿਲ ਕੀਤਾ ਗਿਆ ਹੈ ਉਨ੍ਹਾ ਵਿੱਚ ਜਗਦੀਪ ਸਿੰਘ ਨਕਈ ਅਤੇ ਜਸਮੀਨ ਸੰਡਵਾਲੀਆ ਅਕਾਲੀ (BJP New Team In Punjab) ਦਲ ਦਾ ਹਿੱਸਾ ਰਹੇ ਨੇ। ਇਸ ਤੋਂ ਇਲਾਵਾ ਜੇਕਰ ਜਰਨਲ ਸੈਕਟਰੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜ ਵਿੱਚੋਂ 2 ਨੇ ਹਾਲ ਹੀ ਵਿੱਚ ਭਾਜਪਾ ਦਾ ਪੱਲਾ ਫੜਿਆ ਹੈ। ਇਸੇ ਤਰਾਂ 12 ਸਟੇਟ ਸੈਕਟਰੀ ਹਰਜੋਤ ਕਮਲ, ਦਮਨ ਥਿੰਦ ਬਾਜਵਾ, ਸੰਜੀਵ ਖੰਨਾ, ਕਰਨਵੀਰ ਟੌਹੜਾ, ਵੰਦਨਾ ਸਾਂਗਵਾਨ ਵੀ ਹਾਲ ਹੀ ਵਿੱਚ ਭਾਜਪਾ ਚ ਸ਼ਾਮਿਲ ਹੋਏ ਨੇ।
ਸਿੱਖ ਚਿਹਰੇ: ਪੰਜਾਬ ਦੇ ਵਿੱਚ ਆਪਣਾ ਅਧਾਰ ਮਜ਼ਬੂਤ ਕਰਨ ਲਈ ਭਾਜਪਾ ਵਲੋਂ ਨਾ ਸਿਰਫ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਵੱਡੇ ਪੱਧਰ ਤੇ ਭਾਜਪਾ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ, ਸਗੋਂ ਖ਼ਾਸ ਕਰਕੇ ਸਿੱਖ ਚਿਹਰੇ ਜੋ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੰਗਾ ਰੁਤਬਾ ਰੱਖਦੇ ਹਨ ਉਨ੍ਹਾਂ ਨੂੰ ਭਾਜਪਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹੀਆਂ ਬਾਹਾਂ ਦੇ ਨਾਲ ਸਵਾਗਤ ਕਰ ਰਹੀ ਹੈ। ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਗਰੇਵਾਲ ਨੇ ਕਿਹਾ ਹੈ ਕਿ 'ਭਾਜਪਾ ਕੋਲ ਕੋਈ ਅਜਿਹਾ ਸੂਬਾ ਪ੍ਰਧਾਨ ਬਣਨ ਲਾਇਕ ਲੀਡਰ ਨਹੀਂ ਸੀ, ਜਿਸ ਕਰਕੇ ਇਕ ਸਾਲ ਤੋਂ ਵੀ ਘਟ ਸਮਾਂ ਪਹਿਲਾਂ ਆਏ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਨੇ ਪ੍ਰਧਾਨ ਬਣਾ ਦਿੱਤਾ, ਵੱਧ ਤੋਂ ਵੱਧ ਸਿੱਖਾਂ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਕਰਕੇ ਭਾਜਪਾ ਸਿਖਾਂ ਦੀ ਪਾਰਟੀ ਬਣਨਾ ਚਾਹੁੰਦੀ ਹੈ'। ਉਧਾਰ ਕਾਂਗਰਸ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਭਾਜਪਾ ਐਕਸਪੈਰੀਮੈਂਟ ਸੈਂਟਰ ਬਣ ਰਿਹਾ ਹੈ, ਉਨ੍ਹਾਂ ਕਿਹਾ ਕਿ ਹਮੇਸ਼ਾ ਪਾਰਟੀ ਕੋਈ ਵੀ ਆਗੂ ਵਿਚਾਰਧਾਰਾ ਦੇ ਕਰਕੇ ਚੁਣਦਾ ਹੈ ਪਰ ਹੁਣ ਦਿਨਾਂ ਵਿਚਾਰ ਧਾਰਾ ਤੋਂ ਆਪਣੇ ਰਾਜਨੀਤਿਕ ਫਾਇਦੇ ਦੇ ਲਈ ਸਭ ਇੱਧਰ ਉੱਧਰ ਤੁਰੇ ਫਿਰਦੇ ਨੇ।
- Khalistani Threat: ਖਾਲਿਸਤਾਨੀ ਸਿਰਫ ਭਾਰਤ ਨਹੀਂ ਕੈਨੇਡਾ ਲਈ ਵੀ ਨੇ ਖਤਰਾ, 38 ਸਾਲ ਪਹਿਲਾਂ ਖਾਲਿਸਤਾਨੀ ਲੈ ਚੁੱਕੇ ਨੇ ਸੈਂਕੜੇ ਕੈਨੇਡੀਅਨ ਲੋਕਾਂ ਦੀ ਜਾਨ
- India Book of Records: ਰਾਮਪੁਰਾ ਫੂਲ ਦੀ ਧੀ ਨੇ ਗਣਿਤ ਵਿੱਚ ਗੱਡੇ ਝੰਡੇ, ਇੰਡੀਆ ਬੁੱਕ ਆੱਫ ਰਿਕਾਰਡ ਵਿੱਚ ਦਰਜ ਹੋਇਆ ਨਾਮ
- Farmer Organizations Protest: ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਗਾਇਆ ਧਰਨਾ
ਭਾਜਪਾ 'ਚ ਬਗਾਵਤੀ ਸੁਰ: ਕੋਰ ਕਮੇਟੀ ਦੀ ਜਾਰੀ ਕੀਤੀ ਗਈ ਸੂਚੀ ਤੋਂ ਬਾਅਦ ਭਾਜਪਾ ਦੇ ਵਿੱਚ ਬਗਾਵਤੀ ਸੂਰ ਵੀ ਉੱਠਣ ਲੱਗ ਪਏ ਹਨ। ਖਾਸ ਕਰਕੇ ਕਿਸਾਨ ਮੋਰਚੇ ਦੇ ਪੰਜਾਬ ਪ੍ਰਧਾਨ ਸੁਖਮਿੰਦਰ ਸਿੰਘ ਗਰੇਵਾਲ ਨੇ ਪੁਰਾਣੇ ਟਕਸਾਲੀ ਭਾਜਪਾ ਦੇ ਆਗੂਆਂ ਨੂੰ ਕੋਰ ਕਮੇਟੀ ਅਤੇ ਨਵੀਂ ਗਠਿਤ ਕੀਤੀ ਗਈ ਟੀਮ ਦੇ ਵਿਚ ਨਜ਼ਰ ਅੰਦਾਜ਼ ਕਰਨ ਤੇ ਸਵਾਲ ਖੜੇ ਕੀਤੇ ਨੇ ਉਥੇ ਹੀ ਦੂਜੇ ਪਾਸੇ ਅਬੋਹਰ ਤੋਂ ਭਾਜਪਾ ਦੇ ਸਾਬਕਾ ਐਮਐਲਏ ਰਹਿ ਚੁੱਕੇ ਅਰੁਣ ਨਾਰੰਗ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਪਾਰਟੀ ਚ ਸ਼ਾਮਿਲ ਕੀਤਾ, ਉਨ੍ਹਾ ਅਬੋਹਰ ਚ ਚੰਗਾ ਅਕਸ ਹੈ। ਉਥੇ ਹੀ ਮੰਨਿਆ ਜਾ ਰਿਹਾ ਸੀ ਕੇ ਅਬੋਹਰ ਤੋਂ ਸੁਨੀਲ ਜਾਖੜ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਭਾਜਪਾ ਅਬੋਹਰ ਚ ਹੋਰ ਮਜ਼ਬੂਤ ਹੋਵੇਗੀ ਜਦੋਂ ਕੇ ਅਰੁਣ ਨਾਰੰਗ ਦਾ ਭਾਜਪਾ ਛੱਡਣ ਪਾਰਟੀ ਦੇ ਲਈ ਵੱਡਾ ਝੱਟਕਾ ਹੈ।