ਲੁਧਿਆਣਾ: ਜਿੱਥੇ ਕਿ ਸਰਦੀ ਦੇ ਮੌਸਮ ਵਿਚ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ, ਉੱਥੇ ਹੀ ਵਾਤਾਵਰਨ ਨੂੰ ਲੈ ਕੇ ਸਰਕਾਰਾਂ ਵੱਲੋ ਚਿੰਤਾ ਜਤਾਈ ਜਾ ਰਹੀ ਹੈ। ਪੰਜਾਬ ਵਿੱਚ ਪਰਾਲੀ ਨੂੰ ਸਾੜਨ ਦੇ ਰਿਕਾਰਡ ਤੋੜ 26 ਹਜ਼ਾਰ ਤੋ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਹਾਲੇ ਵੀ ਇਹ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਜਿੱਥੇ ਪਰਾਲੀ ਨੂੰ ਅੱਗ ਲਾਉਣ ਕਰਕੇ ਪ੍ਰਦੂਸ਼ਣ ਵੱਧ ਰਿਹਾ ਹੈ, ਜਿਸ ਦਾ ਬੱਚਿਆਂ ਅਤੇ ਬਜ਼ੁਰਗਾਂ ਅਤੇ ਕਾਫੀ ਅਸਰ ਹੋ ਰਿਹਾ ਹੈ, ਹਸਪਤਾਲਾਂ ਦੇ ਵਿਚ ਬਜ਼ੁਰਗ ਅਤੇ ਬੱਚਿਆਂ ਦੀ ਤਦਾਦ ਵੱਧਣ ਲੱਗੀ ਹੈ। ਵਾਤਾਵਰਨ ਨੂੰ ਦੂਸ਼ਿਤ ਕਰਨ ਵਿਚ ਸਿਰਫ ਪਰਾਲੀ ਹੀ ਨਹੀਂ ਕਈ ਹੋਰ ਵੀ ਕਾਰਨ ਹਨ।Ludhiana environmental pollution
ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲ ਵਾਲਾ ਧੂੰਆ ਵੀ ਖਤਰਨਾਕ:- ਸੋ ਅਸੀ ਗੱਲ ਕਰ ਰਹੇ ਹਾਂ, ਲੁਧਿਆਣਾ ਵਿਚ ਫੈਕਟਰੀ factories of Ludhiana ਅਤੇ ਡਾਇੰਗ ਦਾ ਚਿਮਨੀ ਵਿੱਚੋ ਨਿਕਲ ਵਾਲਾ ਧੂੰਆ ਅਤੇ ਫੇਰ ਕੱਚੇ ਬਣੇ ਰੋਡ ਨਾਲ ਮਿੱਟੀ ਦੇ ਉੱਡਣ ਦੇ ਕਾਰਨ ਵੀ ਵਾਤਾਵਰਨ ਪੂਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ ਅਤੇ ਕਈ ਜਗ੍ਹਾ ਤਾਂ ਵੇਖਣ ਨੂੰ ਮਿਲਿਆ ਕਿ ਚਿਮਨੀ ਵਿੱਚੋ ਕਾਲੇ ਰੰਗ ਦਾ ਧੂੰਆ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਹੈ। ਜਿਸ ਨਾਲ ਲੋਕਾਂ ਦੀ ਅੱਖ਼ਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅੱਖਾਂ ਵਿੱਚ ਜਲਨ ਹੁੰਦੀ ਹੈ ਨਾਲ ਹੀ ਵਿਜ਼ਿਬਿਲਟੀ ਵੀ ਘੱਟਦੀ ਹੈ, ਜਿਸ ਨਾਲ ਸੜਕ ਹਾਦਸਿਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਨਗਰ ਨਿਗਮ ਦੇ ਕੁਝ ਕਰਮਚਾਰੀ ਵੀ ਧੂੰਏ ਲਈ ਜਿੰਮੇਵਾਰ:- ਇਸ ਤੋਂ ਇਲਾਵਾਂ ਕਈ ਥਾਂ ਉੱਤੇ ਇਹ ਵੀ ਦੇਖਣ ਨੂੰ ਮਿਲਿਆ ਨਗਰ ਨਿਗਮ ਦੇ ਕੁਝ ਕਰਮਚਾਰੀਆਂ ਵੱਲੋ ਕੂੜਾ ਕਠਾ ਕਰਕੇ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਜਿਸ ਵਿਚ ਕਈ ਤਰ੍ਹਾਂ ਦੇ ਪਲਾਸਟਿਕ ਦਾ ਸਾਮਾਨ, ਪਲਾਸਟਿਕ ਦੀ ਬੋਤਲਾਂ ਲਿਫ਼ਾਫ਼ਾ ਸਾੜਨ ਨਾਲ ਜ਼ਹਿਰਿਲਾ ਧੂੰਆ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਹੈ। ਆਮ ਜਨਤਾ ਨੂੰ ਇਸ ਦੇ ਨਾਲ ਕਈ ਤਰਾਂ ਦੀਆਂ ਬਿਮਾਰੀਆ ਨੂੰ ਸਦਾ ਦੇਣਾ ਹੈ।
ਬਜ਼ੁਰਗ ਤੇ ਬੱਚਿਆਂ ਲਈ ਧੂੰਆ ਘਾਤਕ:- ਪਰ ਸਰਕਾਰ ਵੱਲੋ ਸਿਰਫ ਪਰਾਲੀ ਦੇ ਸਾੜਨ ਨੂੰ ਲੈਕੇ ਹੀ ਰੋਕਥਾਮ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਲਗਾਤਾਰ ਵਾਤਾਵਰਨ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਕਰਕੇ ਹੁਣ ਬਜ਼ੁਰਗ ਅਤੇ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਹੁਣ ਸ਼ਾਮ ਵੇਲੇ ਬਜ਼ੁਰਗਾਂ ਨੂੰ ਸੈਰ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ, ਕਿਉਂਕਿ ਵਾਤਾਵਰਣ ਵੀ ਪ੍ਰਦੂਸ਼ਤ ਹੁੰਦਾ ਹੈ।
ਲੁਧਿਆਣਾ ਦਾ ਅੱਜ ਸ਼ਨੀਵਾਰ ਦਾ ਏਅਰ ਕੁਆਲਟੀ ਇੰਡੈਕਸ 240 ਦੇ ਨੇੜੇ ਰਿਹਾ, ਜੋ ਕਿ ਕਾਫ਼ੀ ਖ਼ਰਾਬ ਮੰਨਿਆ ਜਾਂਦਾ ਹੈ। ਉਧਰ ਦੂਜੇ ਪਾਸੇ ਜਿੱਥੇ ਆਮ ਲੋਕਾਂ ਨੇ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਹਨ, ਉਸ ਕਰਕੇ ਪ੍ਰਦੂਸ਼ਣ ਵੱਧ ਰਿਹਾ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਫੈਕਟਰੀਆਂ ਅਤੇ ਅਸਮਾਨ ਵਿੱਚ ਉੱਡ ਰਹੀ ਮਿੱਟੀ ਵੀ ਇਸ ਲਈ ਜ਼ਿੰਮੇਵਾਰ ਹੈ, ਜਿਸ ਦਾ ਬੱਚੇ ਤੇ ਬਜ਼ੁਰਗ ਦੀ ਸਿਹਤ ਉੱਤੇ ਅਸਰ ਪੈ ਰਿਹਾ ਹੈ।
ਸਿਵਲ ਸਰਜਨ ਦੀ ਬਜ਼ੁਰਗਾਂ ਤੇ ਬੱਚਿਆਂ ਨੂੰ ਸਲਾਹ:- ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਸਿਵਲ ਸਰਜਨ ਨੇ ਕਿਹਾ ਹੈ ਪ੍ਰਦੂਸ਼ਨ ਵੱਧਣ ਕਰਕੇ ਸਾਡੇ ਕੋਲ ਉਹ ਓ.ਪੀ.ਡੀ ਦੇ ਵਿੱਚ ਸਾਹ ਲੈਣ ਵਾਲੇ ਮਰੀਜ਼ਾਂ ਨੂੰ ਦਿੱਕਤਾਂ ਆਉਣ ਦੇ ਮਾਮਲੇ ਵੀ ਵੱਧ ਜਾਂਦੇ ਹਨ। ਜਿਸ ਵਿਚ ਜ਼ਿਆਦਾਤਰ ਬੱਚੇ ਅਤੇ ਬਜ਼ੁਰਗ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੰਨ੍ਹਾਂ ਦਿਨਾਂ ਵਿੱਚ ਬਚਾਅ ਕਰਨਾ ਚਾਹੀਦਾ ਹੈ।
ਇਹ ਵੀ ਪੜੋ:- ਪ੍ਰਸ਼ਾਸਨ ਦੀ ਪਰਿਵਾਰ ਨਾਲ ਬਣੀ ਸਹਿਮਤੀ, ਪੁਲਿਸ ਨੇ ਖਾਲੀ ਕਰਵਾਇਆ ਰੇਲਵੇ ਟ੍ਰੈਕ