ਲੁਧਿਆਣਾ: ਜ਼ਿਲ੍ਹੇ ਵਿੱਚ ਲਗਾਤਾਰ ਚੋਰੀ ਲੁੱਟ ਖਸੁੱਟ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਮਾਮਲਾ ਬੀਤੇ ਦਿਨਾਂ ਦਾ ਹੈ ਜਦੋਂ ਕੰਗਨਵਾਲ ਨੇੜੇ ਇੱਕ ਨੌਜਵਾਨ ਜੋ ਕਿ ਕੰਮ ਉੱਤੇ ਜਾ ਰਿਹਾ ਸੀ ਤਾਂ ਉਸ ਤੋਂ ਕੁੱਝ ਹਥਿਆਰਬੰਦ ਲੁਟੇਰਿਆਂ ਵੱਲੋਂ ਮੋਟਰਸਾਈਕਲ (Robbery of a motorcycle in broad daylight) ਖੋਹਿਆ ਗਿਆ, ਹਾਲਾਂਕਿ ਇਸ ਦੌਰਾਨ ਉਥੇ ਸੁਰੱਖਿਆ ਵਿੱਚ ਮੌਜੂਦ ਸਿਕਿਊਰਟੀ ਗਾਰਡ ਵੱਲੋਂ ਰੋਕਣ ਦੀ ਵੀ ਕੋਸ਼ਿਸ਼ (Attempt to stop by security guard) ਕੀਤੀ ਗਈ ਪਰ ਉਹ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।
ਲਗਾਤਾਰ ਹੋ ਰਹੀਆਂ ਲੁੱਟਾਂ: ਦੱਸ ਦਈਏ ਲੁਧਿਆਣਾ ਵਿੱਚ ਬੀਤੇ ਇੱਕ ਹਫਤੇ ਦੇ ਅੰਦਰ ਅੱਧਾ ਦਰਜਨ ਤੋਂ ਵੱਧ ਚੋਰੀ ਅਤੇ ਸਨੇਚਿੰਗ ਦੀਆਂ ਵਰਦਾਤਾਂ (More than a dozen incidents of theft and snatching) ਸਾਹਮਣੇ ਆ ਚੁੱਕੀਆਂ ਨੇ। ਇਸ ਮਾਮਲੇ ਨੂੰ ਲੈ ਕੇ ਡੀ ਸੀ ਪੀ ਵਰਿੰਦਰ ਬਰਾੜ ਨੇ ਕਿਹਾ ਹੈ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਦਰਜ ਕੀਤੀ ਪਟੀਸ਼ਨ
ਉਨਾਂ ਕਿਹਾ ਕਿ ਕਿਸੇ ਵੀ ਗੈਰ ਸਮਾਜਿਕ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਸਾਨੂੰ ਸੀਨੀਅਰ ਅਫ਼ਸਰਾਂ ਵੱਲੋਂ ਵੀ ਸਖਤ ਨਿਰਦੇਸ਼ (Strict instructions from the officers) ਮਿਲੇ ਹਨ, ਉਨ੍ਹਾਂ ਕਿਹਾ ਕਿ ਹੁਣ ਲੁਧਿਆਣਾ ਦੇ ਅੰਦਰ ਅਤੇ ਬਾਹਰੀ ਇਲਾਕਿਆਂ ਵਿਚ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਇਨ੍ਹਾਂ ਉੱਤੇ ਠੱਲ ਪਾਉਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ।