ਲੁਧਿਆਣਾ: ਕੋਰੋਨਾ ਦੀ ਤੀਜੀ ਵੇਵ ਨੂੰ ਦੇਖਦਿਆ ਪੰਜਾਬ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ, ਉਥੇ ਹੀ ਇਹ ਸਖ਼ਤੀ ਅੱਜ ਤੋਂ ਲਾਗੂ ਹੈ, ਪਰ ਇਸ ਬਾਰੇ ਰੇਲਵੇ ਵਿਭਾਗ ਨੂੰ ਕੋਈ ਖ਼ਬਰ ਨਹੀਂ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਇਥੋਂ ਦੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਸਿਰਫ਼ ਟਿਕਟ ਚੈੱਕ ਕਰ ਰਹੇ ਹਾਂ ਸਾਨੂੰ ਕੋਰੋਨਾ ਰਿਪੋਰਟ ਚੈੱਕ ਕਰਨ ਬਾਰੇ ਕੋਈ ਆਦੇਸ਼ ਨਹੀਂ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਜਦੋਂ ਵਿਭਾਗ ਵੱਲੋਂ ਕੋਈ ਆਦੇਸ਼ ਆਵੇਗਾ ਤਾਂ ਉਹ ਚੈਕਿੰਗ ਸ਼ੁਰੂ ਕਰ ਦੇਣਗੇ।
ਇਹ ਵੀ ਪੜੋ: Corona Virus: ਪੰਜਾਬ ’ਚ ਐਂਟਰੀ ਤੋਂ ਪਹਿਲਾਂ ਪੜੋ ਇਹ ਖ਼ਬਰ
ਉਥੇ ਹੀ ਇਸ ਸਬੰਧੀ ਜਦੋਂ ਪਰਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵਿੱਚੋਂ ਜਿਆਦਾ ਲੋਕਾਂ ਨੇ ਕੋਰੋਨਾ ਟੈਸਟ ਕਰਵਾਇਆ ਹੀ ਨਹੀਂ ਸੀ। ਲੋਕਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਸਾਡੀ ਚੈਕਿੰਗ ਕੀਤੀ ਜਾ ਰਹੀ ਹੈ।