ETV Bharat / state

ਪਿਛਲੀਆਂ ਸਰਕਾਰਾਂ ਤੋਂ ਅੱਕੇ ਲੁਧਿਆਣਾ ਦੀ ਇੰਡਸਟਰੀ ਦੇ ਲੋਕ, ਕਿਹਾ... - ਲੁਧਿਆਣਾ ਦੀ ਇੰਡਸਟਰੀ

ਲੁਧਿਆਣਾ ਨੂੰ ਮੈਨਚੈਸਟਰ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ, ਲੁਧਿਆਣਾ ਅੰਦਰ ਵੱਡੀ ਤਦਾਦ ਵਿੱਚ ਇੱਥੇ ਇੰਡਸਟਰੀਆਂ ਹਨ। ਮੁੱਖ ਤੌਰ ਤੇ ਸਾਈਕਲ ਇੰਡਸਟਰੀ ਆਟੋ ਪਾਰਟਸ ਇੰਡਸਟਰੀ, ਹੌਜ਼ਰੀ ਇੰਡਸਟਰੀ, ਸਿਲਾਈ ਮਸ਼ੀਨ ਇੰਡਸਟਰੀ ਵੱਡੀ ਤਦਾਦ ਵਿੱਚ ਹੈ। ਇਹੀ ਕਾਰਨ ਹੈ ਕਿ ਲੁਧਿਆਣਾ ਨੂੰ ਬੀਤੇ 5 ਸਾਲ ਦੇ ਕਾਰਜਕਾਲ ਦੌਰਾਨ ਦੋ-ਦੋ ਕੈਬਿਨਟ ਮੰਤਰੀ ਵੀ ਮਿਲੇ ਹਨ।

ਪਿਛਲੀਆਂ ਸਰਕਾਰਾਂ ਤੋਂ ਅੱਕੇ ਲੁਧਿਆਣਾ ਦੀ ਇੰਡਸਟਰੀ ਦੇ ਲੋਕ

author img

By

Published : Jan 24, 2022, 7:55 PM IST

ਲੁਧਿਆਣਾ: ਲੁਧਿਆਣਾ ਨੂੰ ਮੈਨਚੈਸਟਰ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ, ਲੁਧਿਆਣਾ ਅੰਦਰ ਵੱਡੀ ਤਦਾਦ ਵਿੱਚ ਇੱਥੇ ਇੰਡਸਟਰੀਆਂ ਹਨ। ਮੁੱਖ ਤੌਰ ਤੇ ਸਾਈਕਲ ਇੰਡਸਟਰੀ ਆਟੋ ਪਾਰਟਸ ਇੰਡਸਟਰੀ, ਹੌਜ਼ਰੀ ਇੰਡਸਟਰੀ, ਸਿਲਾਈ ਮਸ਼ੀਨ ਇੰਡਸਟਰੀ ਵੱਡੀ ਤਦਾਦ ਵਿੱਚ ਹੈ। ਇਹੀ ਕਾਰਨ ਹੈ ਕਿ ਲੁਧਿਆਣਾ ਨੂੰ ਬੀਤੇ 5 ਸਾਲ ਦੇ ਕਾਰਜਕਾਲ ਦੌਰਾਨ ਦੋ-ਦੋ ਕੈਬਿਨਟ ਮੰਤਰੀ ਵੀ ਮਿਲੇ ਹਨ। ਗੁਰਕੀਰਤ ਕੋਟਲੀ ਨੂੰ ਵਿਸ਼ੇਸ਼ ਤੌਰ ਤੇ ਇੰਡਸਟਰੀ ਮੰਤਰੀ ਵੀ ਬਣਾਇਆ ਗਿਆ ਪਰ ਕਾਂਗਰਸ ਦੇ ਆਪਣੇ ਹੀ ਚੇਅਰਮੈਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਲੁਧਿਆਣਾ ਦੀ ਇੰਡਸਟਰੀ ਦੇ ਵਿਕਾਸ ਲਈ ਕੋਈ ਰਾਹਤ ਨਹੀਂ ਦਿੱਤੀ, ਇਸ ਪੂਰੇ ਮਾਮਲੇ ਨੂੰ ਲੈ ਕੇ ਸਾਬਕਾ ਅਤੇ ਮੌਜੂਦਾ ਕਾਂਗਰਸੀ ਉਮੀਦਵਾਰ ਆਹਮੋ-ਸਾਹਮਣੇ ਹਨ।

ਚੋਣਾਂ ਦੌਰਾਨ ਬਿਜਲੀ ਸਸਤੀ ਕਰਨੀ ਪਰ ਉਹ ਵੀ ਇੱਕ ਚੁਣਾਵੀ ਸਟੰਟ
ਲੁਧਿਆਣਾ ਦੇ ਵਪਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲਾਂ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਹਨ, ਉਨ੍ਹਾਂ ਨੇ ਲਾਰਿਆਂ ਤੋਂ ਇਲਾਵਾ ਹੋਰ ਕੋਈ ਰਾਹਤ ਸਨਅਤ ਨੂੰ ਨਹੀਂ ਦਿੱਤੀ। ਚੋਣਾਂ ਦੇ ਦੌਰਾਨ ਬਿਜਲੀ ਜ਼ਰੂਰ ਸਸਤੀ ਕੀਤੀ ਹੈ ਪਰ ਉਹ ਵੀ ਇੱਕ ਚੁਣਾਵੀ ਸਟੰਟ ਸੀ। ਉਨ੍ਹਾਂ ਕਿਹਾ ਕਿ ਮੰਤਰੀ ਲੀਡਰ ਚੋਣਾਂ ਦੇ ਦੌਰਾਨ ਤਾਂ ਜ਼ਰੂਰ ਉਨ੍ਹਾਂ ਦੇ ਦਰਾਂ ਤੱਕ ਆਉਂਦੇ ਹਨ ਪਰ ਜਦੋਂ ਇੱਕ ਵਾਰ ਸਰਕਾਰ ਬਣ ਜਾਂਦੀ ਹੈ ਤਾਂ ਮੁੜ ਤੋਂ ਇੰਡਸਟਰੀ ਵੱਲ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਇੰਡਸਟਰੀਆਂ ਘਾਟੇ ਵੱਲ ਜਾ ਰਹੀਆਂ ਹਨ। ਖਾਸ ਕਰਕੇ ਲੁਧਿਆਣਾ ਦੀ ਸਮਾਲ ਇੰਡਸਟਰੀ ਜੋ ਲੋਕ ਘਰਾਂ ਦੇ ਵਿੱਚ ਚਲਾ ਰਹੇ ਹਨ। ਉਨ੍ਹਾਂ ਨੂੰ ਸਰਕਾਰ ਨੇ ਨਾ ਤਾਂ ਅੱਜ ਤੱਕ ਕੋਈ ਸਬਸਿਡੀ ਦਿੱਤੀ ਅਤੇ ਨਾ ਹੀ ਉਨ੍ਹਾਂ ਦੇ ਇਲਾਕੇ ਨੂੰ ਕੋਈ ਰਾਹਤ ਦਿੱਤੀ ਹੈ ਤਾਂ ਜੋ ਉਹ ਆਸਾਨੀ ਨਾਲ ਆਪਣੇ ਘਰਾਂ ਦੇ ਵਿੱਚ ਕੰਮਕਾਰ ਕਰ ਸਕਣ।

ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਬਾਦਲ ਨੇ ਲੁਧਿਆਣਾ ਦੀ ਇੰਡਸਟਰੀ ਦੇ ਵਿਕਾਸ ਲਈ ਕਦੇ ਨਹੀਂ ਫੜੀ ਬਾਂਹ

ਪਿਛਲੀਆਂ ਸਰਕਾਰਾਂ ਤੋਂ ਅੱਕੇ ਲੁਧਿਆਣਾ ਦੀ ਇੰਡਸਟਰੀ ਦੇ ਲੋਕ
ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਪੱਛਮੀ ਹਲਕੇ 'ਚ ਚੋਣ ਲੜ ਰਹੇ ਸਾਬਕਾ ਸਮਾਲ ਇੰਡਸਟਰੀ ਦੇ ਚੇਅਰਮੈਨ ਰਹੇ ਗੁਰਪ੍ਰੀਤ ਗੋਗੀ ਨੇ ਕਾਂਗਰਸ ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਬਾਦਲ ਨੇ ਲੁਧਿਆਣਾ ਦੀ ਇੰਡਸਟਰੀ ਦੇ ਵਿਕਾਸ ਲਈ ਕਦੇ ਬਾਂਹ ਨਹੀਂ ਫੜੀ। ਉਨ੍ਹਾਂ ਨੇ ਕਿਹਾ ਕਿ ਉਹ ਵੱਡੇ-ਵੱਡੇ ਮੰਤਰੀਆਂ ਇੱਥੋਂ ਤੱਕ ਕਿ ਚੰਨੀ ਸਾਹਿਬ ਤੋਂ ਵੀ ਫੋਨ ਕਰਵਾਉਂਦੇ ਰਹੇ ਪਰ ਉਨ੍ਹਾਂ ਨੇ ਇੰਡਸਟਰੀ ਦੇ ਵਿਕਾਸ ਲਈ ਕੋਈ ਬਜਟ ਨਹੀਂ ਦਿੱਤਾ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਮੈਂ ਜੁੱਤੀਆਂ ਘਸਾ ਲਈਆਂ ਪਰ ਖਜ਼ਾਨਾ ਮੰਤਰੀ ਨੇ ਚੇਅਰਮੈਨਾਂ ਨੂੰ ਇੰਡਸਟਰੀ ਲਈ ਕੋਈ ਫੰਡ ਨਹੀਂ ਦਿੱਤਾ। ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਸੰਜੇ ਤਲਵਾਰ ਨੇ ਕਿਹਾ ਹੈ ਕਿ ਕਾਂਗਰਸ ਨੇ ਜੋ ਇੰਡਸਟਰੀ ਲਈ ਕੀਤਾ ਹੈ ਉਹ ਹਾਲੇ ਤੱਕ ਕੋਈ ਸਰਕਾਰ ਨਹੀਂ ਕਰ ਸਕੀ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਦੇ ਵਿਕਾਸ ਲਈ 40 ਕਰੋੜ ਦਾ ਫੰਡ ਦਿੱਤਾ ਗਿਆ ਹੈ। ਚੇਅਰਮੈਨਾਂ ਨੂੰ ਬਕਾਇਦਾ ਫੰਡ ਦਿੱਤੇ ਗਏ ਪਰ ਉਨ੍ਹਾਂ ਨੇ ਆਪਣੀ ਨਲਾਇਕੀ ਕਰਕੇ ਸਹੀ ਢੰਗ ਨਾਲ ਉਨ੍ਹਾਂ ਨੂੰ ਨਹੀਂ ਲਾਇਆ। ਸੰਜੇ ਤਲਵਾੜ ਨੇ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਵੀ ਲਗਾਤਾਰ ਉਪਰਾਲੇ ਹੁੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਕਾਰੋਬਾਰੀਆਂ ਦੀ ਸੀਐਮ ਚੰਨੀ ਨਾਲ ਵੀ ਬੈਠਕ ਹੋਈ ਸੀ ਅਤੇ ਇੰਡਸਟਰੀ ਮੰਤਰੀ ਖੁਦ ਲੁਧਿਆਣਾ ਲਗਾਤਾਰ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਆਉਂਦੇ ਰਹੇ ਹਨ।

ਇਹ ਵੀ ਪੜ੍ਹੋ: ਚੋਣ ਕਮਿਸ਼ਨ ਦੀਆਂ ਹਦਾਇਤਾਂ ਕਾਰਨ ਟੈਂਟ ਅਤੇ ਡੈਕੋਰੇਸ਼ਨ ਵਾਲਿਆਂ ਨੂੰ ਵੱਡਾ ਘਾਟਾ, 95 ਫ਼ੀਸਦੀ ਕੰਮ ਠੱਪ

ETV Bharat Logo

Copyright © 2025 Ushodaya Enterprises Pvt. Ltd., All Rights Reserved.