ਲੁਧਿਆਣਾ: ਅਕਸ਼ਿਤ ਬੀ ਆਰ ਐਸ ਨਗਰ ਡੀ ਏ ਵੀ ਪਬਲਿਕ ਸਕੂਲ ਦਾ ਪਹਿਲੀ ਜਮਾਤ ਦਾ ਵਿਦਿਆਰਥੀ ਹੈ ਉਸ ਦਾ ਟੈਲੇਂਟ ਵੇਖ ਕੇ ਸਾਰੇ ਹੀ ਹੈਰਾਨ ਨੇ। ਅਕਸ਼ਿਤ ਨੇ ਜੋਕਿ ਹਾਲੇ ਸਿਰਫ 6.5 ਸਾਲ ਦਾ ਹੈ ਪਰ ਉਸ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ (Named in the India Book of Records) ਕਰਵਾ ਲਿਆ ਹੈ। ਉਸ ਦੀ ਇਸ ਉਪਲੱਬਧੀ ਨੂੰ ਲੈ ਕੇ ਉਸ ਦੇ ਰਿਸ਼ਤੇਦਾਰਾਂ ਪਰਿਵਾਰਕ ਮੈਂਬਰ ਵਧਾਈਆਂ ਦੇਣ ਲਈ ਪਹੁੰਚ ਰਹੇ ਨੇ। ਉਸ ਦੇ ਮਾਤਾ-ਪਿਤਾ ਦੇ ਨਾਲ ਉਸ ਦੀ ਦਾਦੀ ਨੂੰ ਵੀ ਉਸ ਦੇ ਮਾਣ ਹੋ ਰਿਹਾ ਹੈ ਉਸ ਦੀ ਮਾਂ ਮੀਨਾਕਸ਼ੀ ਸਕੂਲ ਵਿੱਚ ਵਿਗਿਆਨ ਦੀ ਅਧਿਆਪਿਕਾ ਹੈ ਅਤੇ ਉਹ ਅਕਸ਼ਿਤ ਨੂੰ ਘਰ ਵਿੱਚ ਹੀ ਪੜਾਉਂਦੀ ਹੈ ਉਸ ਤੋਂ ਸਿਖਿਆ ਲੈ ਕੇ ਉਸ ਨੇ ਇਹ ਸਨਮਾਨ ਹਾਸਲ ਕੀਤਾ ਹੈ।
ਕਿਉਂ ਮਿਲਿਆ ਸਨਮਾਨ: ਦਰਅਸਲ ਅਕਸ਼ਿਤ ਨੇ 8 ਮੁਲਕਾਂ ਦੇ ਕੌਂਮੀ ਝੰਡੇ ਸਵਾਲਾਂ ਦੇ ਜਵਾਬ (National flags of 8 countries answers to questions) ਵਿੱਚ ਦਸੇ ਨੇ ਨਾਲ ਹੀ 10 ਤਰ੍ਹਾਂ ਦੇ ਲੈਬ ਉਪਕਰਨ, 7 ਤਰਾਂ ਦੇ ਬੂਟਿਆਂ ਦੇ ਨਾਂ, ਮਨੁੱਖੀ ਸਰੀਰ ਨਾਲ ਜੁੜੇ 10 ਤੋਂ ਵੱਧ ਅੰਗਾਂ ਦੇ ਨਾਂ ਮੂੰਹ ਜੁਬਾਨੀ ਬੋਲ ਕੇ ਦੱਸੇ ਨੇ ਇਸ ਤੋਂ ਇਲਾਵਾ ਉਸ ਨੂੰ ਜਰਨਲ ਨੋਲੇਜ ਦੇ ਵੀ ਸਵਾਲਾਂ (Journal knowledge questions answered) ਦਾ ਜਵਾਬ ਦਿੱਤਾ ਹੈ।
ਬਚਪਨ ਤੋਂ ਤੇਜ਼ ਦਿਮਾਗ: ਅਕਸ਼ਿਤ ਦੀ ਇਸ ਉਪਲਬਧੀ ਤੋਂ ਇਸ ਦੇ ਪਰਿਵਾਰਕ ਮੈਂਬਰ ਵੀ ਖੁਸ਼ ਨੇ ਉਸ ਦੀ ਮਾਤਾ ਮੀਨਾਕਸ਼ੀ ਸਰਕਾਰੀ ਸਕੂਲ ਵਿੱਚ ਵਿਗਿਆਨ ਦੀ ਅਧਿਆਪਿਕਾ ਹੈ ਅਤੇ ਉਸ ਨੂੰ ਘਰ ਚ ਓਹ ਹੀ ਪੜਾਈ ਕਰਵਾਉਂਦੀ ਹੈ। ਉਸ ਦੀ ਮਾਤਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕਾਫੀ ਤੇਜ ਦਿਮਾਗ਼ ਦਾ ਹੈ (He has a very sharp mind since childhood) ਓਹ ਸ਼ੁਰੂ ਤੋਂ ਹੋ ਚੀਜ਼ਾਂ ਨੂੰ ਬਹੁਤ ਜਲਦੀ ਯਾਦ ਕਰ ਲੈਂਦਾ ਸੀ ਅਤੇ ਫਿਰ ਕਦੀ ਭੂਲਦਾ ਨਹੀਂ ਹੈ ਸਿਰਫ ਇੱਕ ਹੀ ਵੀਸ਼ੇ ਵਿੱਚ ਨਹੀਂ ਸਗੋਂ। ਓਹ ਸਾਰੇ ਹੀ ਵਿਸ਼ਿਆਂ ਦੇ ਵਿੱਚ ਕਾਫ਼ੀ ਤੇਜ ਹੈ ਉਸ ਦੀਆਂ ਸਕੂਲ ਦੀਆਂ ਮੈਡਮਾਂ ਵੀ ਉਸ ਤੇ ਕਾਫੀ ਮਾਨ ਕਰਦੀਆਂ ਨੇ ਅਤੇ ਉਸ ਨੂੰ ਅੱਜ ਤਕ ਸਕੂਲ ਤੋਂ ਕੋਈ ਸ਼ਿਕਾਇਤ ਵੀ ਨਹੀਂ ਆਈ।
ਦਾਦੀ ਨੂੰ ਮਾਣ: ਓਥੇ ਹੀ ਦੂਜੇ ਪਾਸੇ ਅਕਸ਼ਿਤ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਉਨ੍ਹਾਂ ਦੇ ਰਿਸ਼ਤੇਦਾਰ ਕਾਲ ਕਰਕੇ ਵਧਾਈਆਂ ਦੇ ਰਹੇ ਹਨ ਅਤੇ ਨਾਲ ਹੀ ਘਰ ਦੇ ਵਿੱਚ ਵੀ ਪਰਿਵਾਰਕ ਮੈਂਬਰ ਆ ਰਹੇ ਹਨ ਉਸ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਸੀ ਨੂੰਹ ਦਾ ਕਮਾਲ ਹੈ ਓਹ ਹੀ ਉਸ ਨੂੰ ਘਰ ਵਿਚ ਪੜਾਉਂਦੀ ਹੈ ਉਨ੍ਹਾਂ ਕਿਹਾ ਕਿ ਬਾਕੀ ਮਾਪਿਆਂ ਨੂੰ ਵੀ ਇਸ ਤੋਂ ਸੇਧ ਲੈਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਇਸ ਉਮਰ ਚ ਹੀ ਉਨ੍ਹਾਂ ਸਾਡੇ ਪਰਵਾਰ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ ਅਕਸ਼ਿਤ ਨੇ ਦੱਸਿਆ ਕਿ ਉਹ ਵਡਾ ਹੋਕੇ ਵਿਗਿਆਨੀ ਬਣਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਸਾਬਕਾ ਡਿਪਟੀ ਸੀਐਮ ਓਪੀ ਸੋਨੀ ਵਿਜੀਲੈਂਸ ਦਫ਼ਤਰ ਹੋਏ ਪੇਸ਼