ਲੁਧਿਆਣਾ: ਬੀਤੇ ਦਿਨੀਂ ਏਡੀਜੀਪੀ ਟ੍ਰੈਫਿਕ ਪੰਜਾਬ ਵੱਲੋਂ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਮਕੈਨਿਕ ਉਪਰ ਵੀ ਕਾਰਵਾਈ ਕੀਤੀ ਜਾਵੇਗੀ। ਬੁਲੇਟ ਦੇ ਸਲੰਸਰਾਂ ਨੂੰ ਬਦਲਵਾਉਣ ਅਤੇ ਪਟਾਕੇ ਪਾਉਣ ਵਾਲਿਆਂ ਉਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਬੁਲੇਟ ਸਵਾਰ ਤੋਂ ਇਲਾਵਾ, ਜਿਸ ਮਕੈਨਿਕ ਨੇ ਇਹ ਸਿਸਟਮ ਤਿਆਰ ਕੀਤਾ ਹੋਵੇਗਾ, ਉਸ ਮਕੈਨਿਕ ਉਪਰ ਵੀ ਕਾਰਵਾਈ ਹੋਵੇਗੀ। ਇਸਦੇ ਨਾਲ ਹੀ ਚਲਾਨ ਦੇ ਨਾਲ-ਨਾਲ 6 ਮਹੀਨੇ ਦੀ ਸਜਾ ਵੀ ਹੋ ਸਕਦੀ ਹੈ।
ਲੁਧਿਆਣਾ 'ਚ ਕੱਟੇ ਚਲਾਨ : ਸੀਨੀਅਰ ਅਫਸਰਾਂ ਦੇ ਹੁਕਮਾਂ ਤੋਂ ਬਾਅਦ ਲੁਧਿਆਣਾ ਦੀ ਪੁਲਿਸ ਸਖਤ ਹੋਈ ਵਿਖਾਈ ਦੇ ਰਹੀ ਹੈ। ਅੱਜ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਅੰਦਰ ਨਾਕਾਬੰਦੀ ਕਰਕੇ ਬੁਲੇਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਦੌਰਾਨ ਤੈਸ਼ ਵਿੱਚ ਆ ਕੇ ਬੁਲਟ ਦੇ ਪਟਾਕੇ ਵਜਾਉਣ ਵਾਲੇ ਨੌਜਵਾਨ ਪੁਲਿਸ ਮੁਲਾਜ਼ਮਾਂ ਤੋਂ ਮਾਫੀਆ ਮੰਗਦੇ ਵੀ ਨਜ਼ਰ ਆਏ ਹਨ। ਇਸਦੇ ਨਾਲ ਹੀ ਅੱਗੇ ਤੋਂ ਇਹ ਕੰਮ ਨਾ ਕਰਨ ਦੀ ਗੱਲ ਕਰ ਰਹੇ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਓਂਕਾਰ ਸਿੰਘ ਟਰੈਫਿਕ ਇੰਚਾਰਜ ਨੇ ਦੱਸਿਆ ਕੇ ਬੁਲਟ ਦੇ ਪਟਾਕੇ ਵਜਾਉਣਾ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਨਾਲ ਅਪਰਾਧ ਵੀ ਹੈ। ਇਸ ਨਾਲ ਬੱਚੇ, ਬਜ਼ੁਰਗ, ਦਿਲ ਦੇ ਮਰੀਜ਼ਾਂ ਉੱਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਕਿਸੇ ਦੀ ਜਾਨ ਜਾਨ ਦਾ ਵੀ ਜੋਖ਼ਮ ਰਹਿੰਦਾ ਹੈ ਰੋਜਾਨਾ 15 ਦੇ ਕਰੀਬ ਚਲਾਨ ਉਨ੍ਹਾਂ ਵਲੋਂ ਕਟੇ ਜਾ ਰਹੇ ਹਨ। ਨੌਜਵਾਨਾਂ ਨੂੰ ਇਸ ਦੇ ਮਾੜੇ ਨਤੀਜੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ 10 ਹਜ਼ਾਰ ਰੁਪਏ ਦਾ ਚਲਾਨ ਅਤੇ ਨਾਲ ਕਈ ਹਲਾਤਾਂ ਵਿੱਚ ਛੇ ਮਹੀਨੇ ਤੱਕ ਦੀ ਸਜ਼ਾ ਦੀ ਵੀ ਤਜਵੀਜ਼ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਹੋ ਸਕਦੀ ਹੈ, ਇਸ ਕਰਕੇ ਨੌਜਵਾਨ ਅਜਿਹਾ ਨਾ ਕਰਨ ਉਹਨਾਂ ਕਿਹਾ ਸਿਰਫ ਬੁੱਲਟ ਚਲਾਉਣ ਵਾਲੇ ਤੇ ਨਹੀ ਸਗੋਂ ਜਿਸ ਨੇ ਇਸ ਨੂੰ ਮੋਡੀਫ਼ਾਈ ਕੀਤਾ ਹੋਵੇਗਾ ਉਸ ਮਕੈਨਿਕ ਤੇ ਵੀ ਅਪਰਾਧਿਕ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।