ਲੁਧਿਆਣਾ: ਪੰਜਾਬ ਭਰ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ, ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਉਥੇ ਲੁਧਿਆਣਾ ਵਿੱਚ ਵੀ ਡੇਂਗੂ ਨੇ ਆਪਣਾ ਕਹਿਰ ਵਰ੍ਹਾ ਰੱਖਿਆ ਹੈ। ਜਿਸ ਕਰਕੇ ਉਥੇ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਬੀਤੇ ਦਿਨ ਹੀ ਲੁਧਿਆਣਾ ਵਿੱਚ ਡੇਂਗੂ ਦੇ 122 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਵਿੱਚ ਕੁੱਲ ਡੇਂਗੂ ਕੇਸਾਂ ਦੀ ਗਿਣਤੀ (Number of dengue cases) 1026 'ਤੇ ਪਹੁੰਚ ਗਈ ਹੈ।
ਜੇਕਰ ਸ਼ੱਕੀ ਡੇਂਗੂ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਵਿੱਚ 2656 ਡੇਂਗੂ ਦੇ ਸ਼ੱਕੀ ਮਰੀਜ਼ ਨੇ ਲੁਧਿਆਣਾ ਦੇ ਪੋਰਸ਼ ਇਲਾਕਿਆਂ ਤੋਂ ਹੁਣ ਡੇਂਗੂ ਦੇ ਕੇਸ ਆਉਣ ਲੱਗੇ। ਜਿਨ੍ਹਾਂ ਵਿੱਚ ਗੁਰਦੇਵ ਨਗਰ, ਰਿਸ਼ੀ ਨਗਰ, ਬਾੜੇਵਾਲ ਰੋਡ, ਬੀ ਆਰ ਐੱਸ ਨਗਰ, ਜੀਟੀਬੀ ਨਗਰ, ਟੈਗੋਰ ਨਗਰ, ਗਰੀਨ ਪਾਰਕ ਅਤੇ ਅਗਰ ਨਗਰ ਲੁਧਿਆਣਾ ਦੇ ਪੋਰਸ ਇਲਾਕਿਆਂ ਵਿੱਚ ਮੰਨੇ ਜਾਂਦੇ ਹਨ।
ਜਿਨ੍ਹਾਂ ਤੋਂ ਉਹ ਡੇਂਗੂ ਦੇ ਕੇਸ ਸਾਹਮਣੇ ਆਉਣ ਲੱਗੇ ਹਨ, ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ 16 ਮਰੀਜ਼ ਦਾਖ਼ਲ ਹਨ, ਜਦੋਂ ਕਿ ਨਿੱਜੀ ਹਸਪਤਾਲਾਂ (Private hospitals) ਦੀ ਗੱਲ ਕੀਤੀ ਜਾਵੇ ਤਾਂ ਕੁੱਲ 378 ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ।
ਇਸ ਸਬੰਧੀ ਜਦੋਂ ਅਸੀਂ ਲੁਧਿਆਣਾ ਡੇਂਗੂ ਨਾਲ ਨਜਿੱਠਣ ਲਈ ਬਣਾਈ ਗਈ ਟੀਮ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਜੋ ਕਿ ਕਾਫ਼ੀ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ (Municipal Corporation) ਵੱਲੋਂ ਤਾਂ ਲਗਾਤਾਰ ਇਲਾਕਿਆਂ ਦੇ ਵਿੱਚ ਫੌਗਿੰਗ ਦੀ ਕਰਵਾਈ ਕੀਤੀ ਜਾ ਰਹੀ ਹੈ।
ਪਰ ਲੋਕ ਬਹੁਤਾ ਸਮੱਰਥਨ ਨਹੀਂ ਦੇ ਰਹੇ, ਉਨ੍ਹਾਂ ਕਿਹਾ ਕਿ ਲੋਕ ਘਰਾਂ ਦੇ ਵਿੱਚ ਫੌਗਿੰਗ ਨਹੀਂ ਕਰਵਾਉਣ ਦਿੰਦੇ। ਜਿਸ ਕਰਕੇ ਲਾਰਵਾ ਵੱਧਦਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਲਾਰਵਾ ਵੀ ਲੋਕਾਂ ਦੇ ਘਰਾਂ ਵਿੱਚ ਹੀ ਜਮ੍ਹਾਂ ਹੋਏ ਪਾਣੀ ਤੋਂ ਮਿਲ ਰਿਹਾ ਹੈ। ਡੇਂਗੂ ਨਾਲ ਨਜਿੱਠਣ ਲਈ ਬਣਾਈ ਟੀਮ ਨੇ ਡੇਂਗੂ ਦੀ ਰੋਕਥਾਮ (Dengue prevention) ਲਈ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਕਰਵਾਏ ਗਏ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸਿਹਤ ਮਹਿਕਮੇ ਵੱਲੋਂ ਟੀਮਾਂ ਦਾ ਗਠਨ ਕਰ ਕੇ ਇਲਾਕਿਆਂ ਵਿੱਚ ਭੇਜੀਆ ਜਾ ਰਹੀਆਂ ਹਨ।
ਇਹ ਵੀ ਪੜ੍ਹੋ:- ਦਿੱਲੀ ਜਾਣਗੇ ਕੈਪਟਨ ਅਮਰਿੰਦਰ ਸਿੰਘ, ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ