ਲੁਧਿਆਣਾ: ਪੀਲੀਆ ਦੀ ਬਿਮਾਰੀ (Jaundice disease) ਇਹਨੀਂ ਦਿਨੀਂ ਆਮ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਇਸਦੇ ਕੇਸ ਵੱਧ ਰਹੇ ਨੇ ਕਾਲੇ ਪੀਲੀਏ ਦੇ ਮਾਮਲੇ ਪਿਛਲੇ ਕੁਝ ਸਾਲਾਂ ਵਿੱਚ ਵਧ ਰਹੇ ਹਨ ਜਿਸਦਾ ਇਕ ਮੁੱਖ ਕਾਰਨ ਲਿਵਰ ਦੇ ਵਿੱਚ ਗਰਮੀ ਹੋਣਾ ਮੰਨਿਆ ਜਾਂਦਾ ਰਿਹਾ ਹੈ।
ਲੁਧਿਆਣਾ ਦੇ ਲੁਹਾਰਾਂ ਦੇ ਰਹਿਣ ਵਾਲੇ ਮਹਿੰਦਰ ਸਿੰਘ ਇਕ ਵੱਖਰੇ ਹੀ ਢੰਗ ਨਾਲ ਪੀਲੀਆ ਕੱਢਣ ਦਾ ਦਾਅਵਾ (Claims to remove jaundice differently) ਕਰਦਾ ਹੈ ਕੰਨ ਰਾਹੀਂ ਮਹਿੰਦਰ ਸਿੰਘ ਕਿਸੇ ਵੀ ਵਿਅਕਤੀ ਦਾ ਪੀਲੀਆ ਕੱਢਣ ਦਾ ਦਾਵਾ ਕਰਦਾ ਹੈ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਜਿਹੇ ਮਰੀਜ ਵੀ ਠੀਕ ਕੀਤੇ ਹਨ ਜਿਨ੍ਹਾਂ ਨੂੰ ਹਸਪਤਾਲਾਂ ਨੇ ਜਵਾਬ ਦੇ ਦਿੱਤਾ ਸੀ।
ਮਹਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਉਸਨੇ ਇਹ ਕੰਮ ਆਪਣੇ ਪੁਰਖਿਆਂ ਤੋਂ ਸਿੱਖਿਆ ਹੈ ਉਨ੍ਹਾਂ ਦਾਅਵਾ ਕੀਤਾ ਹੈ ਕਿ ਬੀਤੇ 25 ਸਾਲ ਤੋਂ ਉਹ ਇਹ ਕੰਮ ਕਰ ਰਿਹਾ ਹੈ ਅਤੇ ਜਿਸ ਨੇ ਉਸ ਕੋਲੋਂ ਇੱਕ ਵਾਰੀਂ ਇਲਾਜ ਕਰਵਾਇਆ ਹੈ ਕਦੇ ਉਸ ਦੀ ਸ਼ਿਕਾਇਤ ਦੁਬਾਰਾ ਨਹੀਂ ਆਈ। ਉਨ੍ਹਾਂ ਦੱਸਿਆ ਕਿ ਪੀਲੀਆ ਕਈ ਤਰੀਕਿਆਂ ਦਾ ਹੁੰਦਾ ਹੈ ਜਿਹੜਾ ਪੀਲੀਆ ਸਾਡੇ ਖੂਨ ਵਿਚ ਮਿਲ ਜਾਂਦਾ ਹੈ ਯਾਨੀ ਜਿਸ ਨੂੰ ਕਾਲਾ ਪੀਲੀਆ ਕਿਹਾ ਜਾਂਦਾ ਹੈ ਉਹ ਸਭ ਤੋਂ ਜਿਆਦਾ ਖਤਰਨਾਕ ਹੁੰਦਾ ਹੈ। ਉਨ੍ਹਾ ਦੱਸਿਆ ਕਿ ਪੀਲੀਆ ਇਨ੍ਹੀਂ ਖਤਰਨਾਕ ਬਿਮਾਰੀ ਹੈ ਕੇ ਇਸ ਨਾਲ ਵਿਅਕਤੀ ਦੀ ਜਾਨ ਤੱਕ ਜਾ ਸਕਦੀ ਹੈ ਅਤੇ ਇਸ ਦਾ ਇਲਾਜ ਕਰਨਾ ਵੀ ਉਨ੍ਹਾਂ ਹੀ ਮੁਸ਼ਕਿਲ ਹੈ ਜਿਨ੍ਹਾਂ ਇਹ ਬਿਮਾਰੀ।
ਮਹਿੰਦਰ ਸਿੰਘ ਦੱਸਦਾ ਹੈ ਕੇ ਪੀਲੀਆ ਹੌਲੀ ਹੌਲੀ ਸਾਡੇ ਲੀਵਰ ਤੇ ਅਸਰ ਪਾਉਂਦਾ ਹੈ ਅਤੇ ਉਸ ਨੂੰ ਖਤਮ ਕਰ ਦਿੰਦਾ ਹੈ। ਉਨ੍ਹਾ ਦੱਸਿਆ ਕਿ ਉਹ ਬਿਨਾਂ ਕਿਸੇ ਦਵਾਈ, ਬਿਨਾਂ ਕਿਸੇ ਅਪਰੇਸ਼ਨ ਤੋਂ ਮਨੁੱਖੀ ਸਰੀਰ ਵਿੱਚੋਂ ਪੀਲੀਆ ਕਢ ਦਿੰਦਾ ਹੈ ਉਸ ਨੇ ਗੱਤੇ ਦਾ ਇਕ ਬਰੇਕਿੱਤ ਬਣਾਇਆ ਹੈ ਜਿਸ ਨੂੰ ਇਹ ਕੰਨ ਉੱਤੇ ਰੱਖ ਕੇ ਉਸ ਆਲੇ ਦੁਆਲੇ ਅਖਬਾਰ ਲਪੇਟ ਦਿੰਦਾ ਹੈ ਅਤੇ ਫਿਰ ਉਸ ਨੂੰ ਅੱਗ ਲਾ ਕੇ ਪ੍ਰੇਸ਼ਰ ਨਾਲ ਉਸ ਦੇ ਕੰਨ ਰਾਹੀਂ ਸਰੀਰ ਵਿੱਚੋਂ ਪੂਰਾ ਪੀਲੀਆ ਖਿੱਚ ਕੇ ਬਾਹਰ ਕੱਢ ਦਿੰਦਾ ਹੈ ਜਿਸ ਨਾਲ ਤੁਰੰਤ ਮਰੀਜ਼ ਨੂੰ ਆਰਾਮ ਆ ਜਾਂਦਾ ਹੈ ।
ਉਸ ਕੋਲ ਇੱਕ ਮਹਿਲਾ ਆਈ ਜਿਸ ਨੇ ਆਪਣੀ ਪਛਾਣ ਗੁਪਤ ਰੱਖ ਕੇ ਸਾਨੂੰ ਇਸ ਵਿਧੀ ਨੂੰ ਫ਼ਿਲਮਾਉਣ ਦੀ ਇਜਾਜ਼ਤ ਦਿੱਤੀ। ਹਾਲਾਂਕਿ ਉਸ ਨੇ ਕੈਮਰੇ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਮਹਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਗਰਭਵਤੀ ਹੈ ਅਤੇ ਉਸ ਨੂੰ ਪੀਲੀਆ ਹੋ ਗਿਆ ਸੀ ਡਾਕਟਰ ਇਲਾਜ ਨਹੀਂ ਕਰ ਸਕੇ ਜਿਸ ਕਰਕੇ ਉਹ ਉਸ ਕੋਲ ਆਈ ਉਸ ਨੇ ਉਸ ਦੇ ਸਰੀਰ ਵਿੱਚੋਂ ਪੀਲੀਆ ਕੱਢ (Removed jaundice from the body) ਦਿੱਤਾ, ਉਨ੍ਹਾਂ ਕਿਹਾ ਕਿ ਇਹ ਪਕਾ ਇਲਾਜ ਹੈ ਇਸ ਦਾ ਕੋਈ ਨੁਕਸਾਨ ਨਹੀਂ ਉਸ ਨੇ ਸਾਨੂੰ ਅਖਬਾਰ ਉੱਤੇ ਪੀਲੀਆ ਕੱਢ ਕੇ ਵੀ ਵਿਖਾਇਆ ਓਹ ਇਹ ਸੇਵਾ ਮੁਫ਼ਤ ਕਰਦਾ ਹੈ।
ਕਾਬਿਲੇਗੌਰ ਹੈ ਕਿ ਸਾਡੀ ਸਾਇੰਸ ਹਾਲਾਂਕਿ ਇਸ ਦੇਸੀ ਇਲਾਜ ਨੂੰ ਨਹੀਂ ਮੰਨਦੀ ਲੋਕ ਇਸ ਥਾਂ ਉੱਤੇ ਇਲਾਜ ਕਰਾ ਕੇ ਜਾਂਦੇ ਨੇ ਹਾਲਾਂਕਿ ਇਹ ਪੱਕਾ ਇਲਾਜ ਹੈ ਜਾਂ ਫਿਰ ਸਿਰਫ ਇਕ ਅੰਧ ਵਿਸ਼ਵਾਸ਼ ਇਹ ਕਹਿਣਾ ਮੁਸ਼ਕਿਲ ਹੈ ਕਿਉਂਕਿ ਇਹ ਲੋਕਾਂ ਉੱਤੇ ਨਿਰਭਰ ਕਰਦਾ ਹੈ ਕੀ ਉਹ ਕਿਸ ਇਲਾਜ ਨੂੰ ਸਹੀ ਸਮਝਦੇ ਨੇ।
ਇਹ ਵੀ ਪੜ੍ਹੋ: ਸਿੱਖ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ