ETV Bharat / state

ਪਿਉ ਨੇ ਖੁਦ 'ਤੇ ਬੇਟੀ ਨੂੰ ਫਾਹਾ ਲਗਾ ਕੀਤੀ ਖੁਦਕੁਸ਼ੀ - ਪ੍ਰਦੀਪ ਸਿੰਘ

ਜਗਰਾਓਂ ਦੀ 7 ਨੰਬਰ ਚੂੰਗੀ ਨੇੜੇ ਰਹਿਣ ਵਾਲਾ 35 ਸਾਲ ਦਾ ਪ੍ਰਦੀਪ ਸਿੰਘ ਆਪਣੀ 6 ਸਾਲ ਦੀ ਧੀ ਸਮੇਤ ਖੁਦਕੁਸ਼ੀ ਕਰ ਗਿਆ।

ਪਿਉ ਨੇ ਖੁਦ 'ਤੇ ਬੇਟੀ ਨੂੰ ਫਾਹਾ ਲਗਾ ਕੀਤੀ ਖੁਦਕੁਸ਼ੀ

author img

By

Published : Aug 28, 2021, 5:20 PM IST

ਲੁਧਿਆਣਾ: ਪੰਜਾਬ ਵਿੱਚ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵੱਧਦੇ ਜਾਂ ਰਹੇ ਹਨ। ਜੋ ਕਿ ਗੰਭੀਰ ਹਲਾਤ ਹਨ। ਅਜਿਹਾ ਹੀ ਇੱਕ ਖੁਦਕੁਸ਼ੀ ਦਾ ਮਾਮਲਾ ਜਗਰਾਓਂ ਦੀ 7 ਨੰਬਰ ਚੂੰਗੀ ਨੇੜੇ ਰਹਿਣ ਵਾਲਾ 35 ਸਾਲ ਦਾ ਪ੍ਰਦੀਪ ਸਿੰਘ ਆਪਣੀ 6 ਸਾਲ ਦੀ ਧੀ ਸਮੇਤ ਖੁਦਕੁਸ਼ੀ ਕਰ ਗਿਆ ਹੈ।

ਅਸਲ ਵਿੱਚ ਪ੍ਰਦੀਪ ਦੀ ਮਾਸੀ ਜਦੋਂ ਉਨ੍ਹਾਂ ਨੂੰ ਮਿਲਣ ਲਈ ਘਰ ਆਈ ਤਾਂ ਗੇਟ ਕਿਸੇ ਨਾ ਖੋਲ੍ਹਿਆ। ਮੁਹੱਲੇ ਵਾਲਿਆਂ ਨੇ ਬੜੀ ਹੀ ਮੁਸ਼ਕਿਲ ਨਾਲ ਗੇਟ ਖੋਲ੍ਹ ਕੇ ਵੇਖਿਆ ਕਿ ਕਮਰੇ ਵਿੱਚ ਇਕੋਂ ਪੱਖੇ ਨਾਲ ਪਿਓ ਧੀ ਦੀਆਂ ਲਾਸ਼ਾਂ ਲਟਕ ਰਹੀਆਂ ਸਨ। ਇਸ ਨਾਲ ਪੂਰੇ ਮੁਹੱਲੇ ਵਿੱਚ ਹਹਾਕਾਰ ਮੱਚ ਗਿਆ। ਉਸ ਤੋਂ ਬਾਅਜ ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ।

ਪਿਉ ਨੇ ਖੁਦ 'ਤੇ ਬੇਟੀ ਨੂੰ ਫਾਹਾ ਲਗਾ ਕੀਤੀ ਖੁਦਕੁਸ਼ੀ
ਇਸ ਮੌਕੇ ਮ੍ਰਿਤਕ ਪ੍ਰਦੀਪ ਸਿੰਘ ਦੇ ਦੋਸਤ ਸੁੱਖ ਸਿੰਘ 'ਤੇ ਭਰਾ ਜੱਸ ਸਿੰਘ ਨੇ ਦੱਸਿਆ, ਕਿ ਮ੍ਰਿਤਕ ਦੀ ਪਤਨੀ ਦੀ ਮੌਤ 1 ਸਾਲ ਪਹਿਲਾਂ ਹੋ ਚੁੱਕੀ ਹੈ। ਮ੍ਰਿਤਕ ਨਸ਼ਾ ਕਰਨ ਦਾ ਆਦੀ ਸੀ। ਜਿਸ ਨੂੰ ਬਹੁਤ ਰੋਕਣ 'ਤੇ ਵੀ ਨਸ਼ਾ ਕਰਨ ਤੋਂ ਨਹੀਂ ਰੁਕ ਰਿਹਾ ਸੀ। ਉਨ੍ਹਾਂ ਕਿਹਾ ਕਿ ਜਰੂਰ ਮ੍ਰਿਤਕ ਨੇ ਨਸ਼ੇ ਦੀ ਤੋਟ ਵਿੱਚ ਇਹ ਕਦਮ ਚੁੱਕਿਆ ਹੈ। ਹੁਣ ਉਹ ਮੰਗ ਕਰਦੇ ਹਨ ਕਿ ਪੰਜਾਬ ਵਿੱਚੋਂ ਜਲਦੀ ਨਸ਼ੇ ਨੂੰ ਖ਼ਤਮ ਕੀਤਾ ਜਾਵੇ, ਤਾਂ ਜੋ ਕੋਈ ਹੋਰ ਪਰਿਵਾਰ ਨਸ਼ੇ ਦੀ ਭੇਂਟ ਚੜਨ ਤੋਂ ਬਚ ਜਾਵੇ। ਇਸ ਮੌਕੇ DSP city ਜਗਰਾਓਂ ਦਲਜੀਤ ਸਿੰਘ ਨੇ ਕਿਹਾ, ਕਿ ਮ੍ਰਿਤਕ ਨੇ ਮਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਛੱਡਿਆ ਹੈ। ਜਿਸ ਵਿੱਚ ਉਸ ਨੇ ਖੁਦ ਨੂੰ ਜਿੰਮੇਵਾਰ ਦੱਸਿਆ ਹੈ।

ਇਹ ਵੀ ਪੜ੍ਹੋ:- 'ਔਰਤਾਂ ਵੱਲੋਂ ਔਰਤਾਂ ਦੇ ਨਾਲ ਕੀਤੀ ਕੁੱਟਮਾਰ'

ETV Bharat Logo

Copyright © 2024 Ushodaya Enterprises Pvt. Ltd., All Rights Reserved.