ETV Bharat / state

ਏਸ਼ੀਆ ਦੀ ਸਭ ਤੋਂ ਵੱਡੀ ਯੂਸੀਪੀਐੱਮਏ ਦੇ ਪ੍ਰਧਾਨ ਦੀ ਚੋਣ 'ਤੇ ਰੇੜਕਾ ਬਰਕਰਾਰ, ਦੋ ਧੜੇ ਆਏ ਆਹਮੋ-ਸਾਹਮਣੇ - ਲੁਧਿਆਣਾ ਦੀਆਂ ਖਬਰਾਂ

ਏਸ਼ੀਆ ਦੀ ਸਭ ਤੋਂ ਵੱਡੀ ਯੂਸੀਪੀਐੱਮਏ ਦੇ ਪ੍ਰਧਾਨ ਦੀ ਚੋਣ 'ਤੇ ਰੇੜਕਾ ਬਰਕਰਾਰ ਹੈ। ਜਾਣਕਾਰੀ ਮੁਤਾਬਿਕ ਫਿਰ ਦੋ ਧੜੇ ਆਹਮੋ ਸਾਹਮਣੇ ਆ ਗਏ ਹਨ। ਇਕ ਸਰਬਸੰਮਤੀ ਅਤੇ ਦੂਜਾ ਚੋਣਾਂ ਦੇ ਹੱਕ ਵਿੱਚ ਹੈ।

The election of the president of Asia's largest UCPMA continues
ਏਸ਼ੀਆ ਦੀ ਸਭ ਤੋਂ ਵੱਡੀ ਯੂਸੀਪੀਐੱਮਏ ਦੇ ਪ੍ਰਧਾਨ ਦੀ ਚੋਣ ਤੇ ਰੇੜਕਾ ਬਰਕਰਾਰ, ਦੋ ਧੜੇ ਆਏ ਆਹਮੋ-ਸਾਹਮਣੇ
author img

By

Published : Aug 16, 2023, 10:20 PM IST

ਚੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਦੋਵਾਂ ਧੜਿਆਂ ਦੇ ਆਗੂ।

ਲੁਧਿਆਣਾ : ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਮੈਨੁਫੇਕਚਰ ਐਸੋਸੀਏਸ਼ਨ ਦੇ ਪ੍ਰਧਾਨਗੀ ਦੀਆਂ ਚੋਣਾਂ ਨੂੰ ਲੈ ਕੇ ਇਕ ਵਾਰ ਮੁੜ ਤੋਂ ਰੇੜਕਾ ਸ਼ੁਰੂ ਹੋ ਗਿਆ ਹੈ, ਜਿੱਥੇ ਇੱਕ ਪਾਸੇ ਮੌਜੂਦਾ ਪ੍ਰਧਾਨ ਡੀਐੱਸ ਚਾਵਲਾ ਮੁੜ ਤੋਂ ਚੋਣਾਂ ਕਰਵਾਉਣ ਤੇ ਬਜ਼ਿੱਦ ਹੈ। ਉੱਥੇ ਹੀ ਦੂਜੇ ਪਾਸੇ ਅੱਜ ਐਸੋਸੀਏਸ਼ਨ ਦੇ ਕਈ ਮੈਂਬਰਾਂ ਨੇ ਇਕੱਠੇ ਹੋ ਕੇ ਸਰਬ ਸੰਮਤੀ ਦੇ ਨਾਲ ਹਰਸਿਮਰਨ ਜੀਤ ਸਿੰਘ ਲੱਕੀ ਨੂੰ ਪ੍ਰਧਾਨ ਬਣਾਉਣ ਦਾ ਮਤਾ ਪਾਸ ਕੀਤਾ ਹੈ, ਜਿਸ ਨੂੰ ਲੈ ਕੇ ਐਸੋਸੀਏਸ਼ਨ ਦੋ ਫਾੜ ਨਜ਼ਰ ਆ ਰਹੀ ਹੈ। ਮੌਜੂਦਾ ਪ੍ਰਧਾਨ ਡੀਐੱਸ ਚਾਵਲਾਂ ਚੋਣਾਂ ਮੁੜ ਕਰਵਾਉਣ ਦੇ ਹੱਕ ਦੇ ਵਿੱਚ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਕੋਈ ਵੀ ਸਹਿਮਤੀ ਸਰਬ ਸੰਮਤੀ ਲਈ ਨਹੀਂ ਜਤਾਈ ਹੈ। ਇਸ ਐਸੋਸੀਏਸ਼ਨ ਦੇ ਵਿੱਚ 2200 ਤੋਂ ਵਧੇਰੇ ਮੈਂਬਰ ਹਨ। ਜੋ ਸਾਈਕਲ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਹਨ।

ਇਨ੍ਹਾਂ ਲਿਆ ਹਿੱਸਾ : ਦੂਜੇ ਧੜੇ ਵੱਲੋਂ ਅੱਜ ਇਕ ਮੀਟਿੰਗ ਰੱਖੀ ਗਈ, ਜਿਸ ਵਿੱਚ ਕਈ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੱਚ ਨੀਲਮ ਸਾਈਕਲ ਦੇ ਐੱਮਡੀ ਕੇਕੇ ਸੇਠ, ਗੁਰਮੀਤ ਸਿੰਘ ਕੁਲਾਰ, ਚਰਨਜੀਤ ਸਿੰਘ ਵਿਸ਼ਵਕਰਮਾ, ਅਵਤਾਰ ਸਿੰਘ ਭੋਗਲ ਆਦਿ ਸ਼ਾਮਿਲ ਸਨ ਉਨ੍ਹਾਂ ਨੇ ਹਰਸਿਮਰਨ ਜੀਤ ਨੂੰ ਪ੍ਰਧਾਨ ਬਣਾਉਣ ਦਾ ਮਤਾ ਪਾਸ ਕੀਤਾ ਅਤੇ ਕਿਹਾ ਹੈ ਕਿ ਚੋਣਾਂ ਦੇ ਵਿੱਚ ਲੱਖਾਂ ਰੁਪਇਆ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜਦੋਂ ਤੱਕ ਅਸੀਂ ਇੱਕਜੁਟ ਨਹੀਂ ਹੋਵਾਂਗੇ, ਉਦੋਂ ਤੱਕ ਸਰਕਾਰ ਤੱਕ ਸਾਡੀ ਆਵਾਜ਼ ਨਹੀਂ ਪਹੁੰਚੇਗੀ। ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਅਸੀਂ ਸਰਬ ਸੰਮਤੀ ਦੇ ਨਾਲ ਇਸ ਵਾਰ ਪ੍ਰਧਾਨ ਚੁਣਨਾ ਚਾਹੁੰਦੇ ਹਨ। ਜ਼ਿਆਦਾਤਰ ਮੈਂਬਰਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ।

ਦੂਜੇ ਪਾਸੇ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਇਸ ਮੀਟਿੰਗ ਨੂੰ ਲੈ ਕੇ ਭੜਕੇ ਹੋਏ ਵਿਖਾਈ ਦੇ ਰਹੇ ਹਨ। ਡੀਐੱਸ ਚਾਵਲਾਂ ਨੇ ਸੋਸ਼ਲ ਮੀਡੀਆ ਉੱਤੇ ਇਕ ਵੀਡਿਓ ਪਾ ਕੇ ਕਿਹਾ ਹੈ ਕਿ ਉਹ ਚੋਣਾਂ ਕਰਵਾਉਣ ਦੇ ਹੱਕ ਦੇ ਵਿੱਚ ਹਨ, ਉਨ੍ਹਾਂ ਕਿਹਾ ਕਿ ਸਾਰੇ ਹੀ ਐਸੋਸੀਏਸ਼ਨ ਦੇ ਮੈਂਬਰ ਚੋਣਾਂ ਚਾਹੁੰਦੇ ਹਨ ਪਰ ਕੁਝ ਮੈਂਬਰ ਹੀ ਸਰਬਸੰਮਤੀ ਦਾ ਰੌਲਾ ਪਾ ਰਹੇ ਹਨ। ਉਹਨਾਂ ਕਿਹਾ ਕਿ ਮੇਰੀ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਨਹੀਂ ਹੈ ਕਿਉਂਕਿ ਐਸੋਸੀਏਸ਼ਨ ਦੀ ਪਿਛਲੀ ਮੀਟਿੰਗ ਦੇ ਵਿੱਚ ਵੀ ਉਹਨਾਂ ਵੋਟਾ ਪਵਾਉਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਕਰਕੇ ਇਹ ਗ਼ਲਤ ਸੁਨੇਹਾ ਭੇਜਿਆ ਜਾ ਰਿਹਾ ਹੈ ਕੇ ਇਸ ਵਿੱਚ ਉਹਨਾਂ ਦੀ ਵੀ ਸਹਿਮਤੀ ਹੈ ਜਦੋਂ ਕਿ ਅਜਿਹਾ ਕੁਝ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.