ਲੁਧਿਆਣਾ: ਵਿਸ਼ਵ ਭਰ ਵਿੱਚ ਨਵੀਂ ਬੀਮਾਰੀ ਮੰਕੀ ਪੌਕਸ (monkey pox) ਨੂੰ ਲੈ ਕੇ ਚਰਚਾ ਛਿੜੀ ਹੋਈ ਹੈ, ਨਾ ਸਿਰਫ ਵੱਖ-ਵੱਖ ਦੇਸ਼ਾਂ ਦੇ ਸਿਹਤ ਮਹਿਕਮੇ (Department of Health) ਸਗੋਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ (World Health Organization) ਨੇ ਵੀ ਇਸ ‘ਤੇ ਕਾਫ਼ੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਡਬਲਿਊ.ਐੱਚ.ਓ. (WHO) ਦੇ ਮੁਤਾਬਕ ਮੰਕੀ ਬਾਕਸ ਇੱਕ ਵਾਇਰਸ ਹੈ, ਜੋ ਆਰਥੋਪੋਡਸ ਵਾਇਰਸ ਜੀਨਸ ਦਾ ਮੈਂਬਰ ਹੈ ਮੰਕੀ ਫੋਕਸ ਹੋਣ ਨਾਲ ਮਨੁੱਖੀ ਸਰੀਰ ਅੰਦਰ ਇਸ ਦੇ ਦੋ ਤੋਂ ਚਾਰ ਹਫ਼ਤਿਆਂ ਦੇ ਅੰਦਰ ਲੱਛਣ ਵਿਖਾਈ ਦੇ ਸਕਦੇ ਹਨ।
ਫਿਲਹਾਲ ਇਸ ਦੀ ਮੌਤ ਦਰ 3 ਤੋਂ 6 ਫ਼ੀਸਦੀ ਹੀ ਦੱਸੀ ਗਈ ਹੈ। ਡਬਲਿਊ.ਐੱਚ.ਓ. (WHO) ਮੁਤਾਬਿਕ ਮੰਕੀ ਫੋਕਸ ਉਨ੍ਹਾਂ ਲੋਕਾਂ ਵਿੱਚ ਫੈਲਦਾ ਹੈ, ਜੋ ਪਹਿਲਾਂ ਤੋਂ ਹੀ ਇਸ ਨਾਲ ਪੀੜਤ ਹਨ, ਭਾਵ ਇੱਕ ਤੋਂ ਦੂਜੇ ‘ਚ ਜਾਂਦਾ ਹੈ। ਡਬਲਿਊ.ਐੱਚ.ਓ. (WHO) ਨੇ ਵੀ ਕਿਹਾ ਹੈ ਕਿ ਸਮਲੈਂਗਿਕ ਮਨੁੱਖਾਂ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਭਾਰਤ (India) ਦੇ ਵਿੱਚ ਹਾਲੇ ਕੁਝ ਹੀ ਮਰੀਜ਼ਾਂ ਦੀ ਇਸ ਬਿਮਾਰੀ ਨਾਲ ਪੁਸ਼ਟੀ ਹੋਈ ਹੈ। ਦਿੱਲੀ ਦੇ ਵਿੱਚ ਵੀ ਇੱਕ ਮਰੀਜ਼ ਦੀ ਮੰਕੀ ਪੋਕਸੋ ਨਾਲ ਪੁਸ਼ਟੀ ਹੋ ਚੁੱਕੀ ਹੈ, ਹਾਲਾਂਕਿ ਉਸ ਦਾ ਕੋਈ ਵਿਦੇਸ਼ੀ ਟ੍ਰੈਵਲ ਰਿਕਾਰਡ ਵੀ ਨਹੀਂ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਹ ਹਿਮਾਚਲ ਜਾ ਕੇ ਆਇਆ ਸੀ।
ਪੰਜਾਬ ਵਿੱਚ ਚੌਕਸੀ: ਸਿਹਤ ਮਹਿਕਮੇ (Department of Health) ਵੱਲੋਂ ਮੰਕੀ ਪੌਕਸ ਦੇ ਮਾਮਲੇ ਭਾਰਤ ਦੇ ਕੁਝ ਸੂਬਿਆਂ ਵਿੱਚ ਪਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਹਾਲਾਂਕਿ ਪੰਜਾਬ ਵਿੱਚ ਫਿਲਹਾਲ ਇਸ ਵਾਇਰਸ ਦਾ ਕੋਈ ਵੀ ਪਾਜ਼ੀਟਿਵ ਮਰੀਜ਼ ਨਹੀਂ ਪਾਇਆ ਗਿਆ ਹੈ, ਪਰ ਸਿਹਤ ਮਹਿਕਮੇ ਵੱਲੋਂ ਹੁਣ ਤੂੰ ਹੀ ਲੋਕਾਂ ਨੂੰ ਇਹਤਿਹਾਤ ਵਰਤਣ ਲਈ ਜ਼ਰੂਰ ਕਿਹਾ ਜਾ ਰਿਹਾ ਹੈ, ਖ਼ਾਸ ਕਰਕੇ ਜੋ ਲੋਕ ਬਾਹਰੂ ਟ੍ਰੈਵਲ ਕਰਕੇ ਆ ਰਹੇ ਹਨ। ਉਨ੍ਹਾਂ ਨੂੰ ਇਕਾਂਤ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਲੁਧਿਆਣਾ ਸਿਵਲ ਸਰਜਨ (Ludhiana Civil Surgeon) ਡਾ. ਹਿਤਿੰਦਰ ਕੌਰ ਨੇ ਕਿਹਾ ਹੈ ਕਿ ਮੰਕੀ ਪੌਕਸ ਦੇ ਫਿਲਹਾਲ ਪੰਜਾਬ ਵਿੱਚ ਕਈ ਮਾਮਲੇ ਸਾਹਮਣੇ ਨਹੀਂ ਆਏ, ਪਰ ਇਸ ਨੂੰ ਲੈ ਕੇ ਜਿੰਨੇ ਵੀ ਡਾਕਟਰ ਨੇ ਉਨ੍ਹਾਂ ਨੂੰ ਲੋੜੀਂਦੀਆਂ ਗਾਈਡਲਾਈਂਸ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲੱਛਣ ਸਰੀਰ ਤੇ ਅਲਰਜੀ ਹੋਣਾ ਖਾਂਸੀ ਜ਼ੁਕਾਮ ਸਿਰਦਰਦ ਅਤੇ ਤੇਜ਼ ਬੁਖਾਰ ਆਉਣਾ ਹੈ ਅਤੇ ਜੇਕਰ ਇਸ ਤਰ੍ਹਾਂ ਦੀ ਕਿਸੇ ਵੀ ਮਰੀਜ਼ ਵਿੱਚ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਤੁਰੰਤ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਵਿਦੇਸ਼ਾਂ ਤੋਂ ਟ੍ਰੈਵਲ ਕਰਕੇ ਆ ਰਹੇ ਹਨ ਅਤੇ ਜਿਨ੍ਹਾਂ ਦੇਸਾਂ ਵਿੱਚ ਮੰਕੀ ਪੌਕਸ ਦੇ ਮਰੀਜ਼ ਮਿਲੇ ਹਨ। ਉਹ ਜ਼ਰੂਰ ਆਪਣੇ ਆਪ ਨੂੰ ਕੁਝ ਸਮੇਂ ਲਈ ਏਕਾਂਤਵਾਸ ਵਿੱਚ ਰੱਖਣ ਤਾਂ ਜੋ ਉਹ ਇਸ ਵਾਇਰਸ ਦੇ ਖ਼ਤਰੇ ਤੂੰ ਹੁਰਾਂ ਨੂੰ ਬਚਾ ਸਕਣ। ਉਨ੍ਹਾਂ ਨੇ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਪਹਿਲਾਂ ਹੀ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਡਬਲਿਊ.ਐੱਚ.ਓ. ਦੀਆਂ ਗਾਈਡਲਾਈਂਸ ਮੁਤਾਬਿਕ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ।
ਮੰਕੀ ਪੌਕਸ ਦੇ ਲੱਛਣ ਅਤੇ ਕਾਰਨ: ਵਿਸ਼ਵ ਭਰ ਦੀਆਂ ਵੱਖ-ਵੱਖ ਸਿਹਤ ਏਜੰਸੀਆਂ ਵੱਲੋਂ ਜਾਰੀ ਕੀਤੀਆਂ ਗਾਈਡਲਾਈਂਸ ਦੇ ਮੁਤਾਬਿਕ ਮੰਕੀ ਪੋਕਸੋ ਜ਼ਿਆਦਾਤਰ ਮਰਦਾਂ ਵਿੱਚ ਫੈਲ ਰਿਹਾ ਹੈ। ਇਹ ਸੈਕਸੂਅਲ ਬੀਹੇਵੀਅਰ ਦੇ ਨਾਲ ਜੁੜੀ ਗਈ ਬਿਮਾਰੀ ਦੱਸੀ ਜਾ ਰਹੀ ਹੈ। ਦੁਨੀਆਂ ਭਰ ਦੇ ਵਿੱਚ ਇਸ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਸੰਯੁਕਤ ਰਾਸ਼ਟਰ ਏਜੰਸੀ ਵੱਲੋਂ ਵੀ ਇਸ ਨੂੰ ਗਲੋਬਲ ਐਮਰਜੈਂਸੀ ਘੋਸ਼ਿਤ ਕੀਤਾ ਜਾ ਚੁੱਕਾ ਹੈ।
ਡਬਲਿਊ.ਐੱਚ.ਓ. ਵੱਲੋਂ ਕਿਹਾ ਗਿਆ ਹੈ ਕਿ ਮੰਕੀ ਫੋਕਸ ਨਾਲ ਪੀੜਤ ਮਰੀਜ਼ ਨੂੰ ਖੁਦ ਨੂੰ ਆਪਣੇ ਆਪ ਲਿਆਈ ਸੁਲੇਖ ਕਰ ਲੈਣਾ ਚਾਹੀਦਾ ਹੈ, ਉਸ ਨੂੰ ਭੀੜ ਭਾੜ ਵਾਲੀਆਂ ਥਾਵਾਂ ‘ਤੇ ਨਹੀਂ ਜਾਣਾ ਚਾਹੀਦਾ ਨਾਲ ਹੀ ਉਨ੍ਹਾਂ ਕਿਹਾ ਕਿ ਉਸ ਨੂੰ ਕਿਸੇ ਨਾਲ ਵੀ ਫਿਜ਼ੀਕਲੀ ਕੰਟੈਕਟ ਨਹੀਂ ਕਰਨਾ ਚਾਹੀਦਾ ਜਾਂ ਫਿਰ ਨਵਾਂ ਪਾਰਟਨਰ ਬਣਾਉਣ ਤੋਂ ਬਚਣਾ ਚਾਹੀਦਾ ਹੈ। ਡੀ.ਐਚ.ਓ. ਦੇ ਮੁਤਾਬਿਕ ਮੱਕੀ ਪੋਕਸੋ ਕਿਸੇ ਮਰੀਜ਼ ਉਸ ਦੇ ਕੱਪੜੇ ਜਾਂ ਉਸ ਨਾਲ ਸਬੰਧਤ ਵਸਤਾਂ ਦੀ ਦੂਜੀ ਨਾਲ ਸੰਪਰਕ ‘ਚ ਆਉਣ ਨਾਲ ਵਾਇਰਸ ਫੈਲ ਸਕਦਾ ਹੈ ਨਾਲ ਹੀ ਉਨ੍ਹਾਂ ਨੇ ਵੀ ਚਿਤਾਵਨੀ ਦਿੱਤੀ ਹੈ, ਕਿ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਜਿਵੇਂ ਬੱਚੇ ਅਤੇ ਗਰਭਵਤੀ ਮਹਿਲਾਵਾਂ ਨੂੰ ਇਸ ਬਿਮਾਰੀ ਤੋਂ ਜ਼ਿਆਦਾ ਖਤਰਾ ਹੋ ਸਕਦਾ ਹੈ।
ਕੋਰੋਨਾ ਵਾਇਰਸ ਦੇ ਵੀ ਵਧਣ ਲੱਗੇ ਮਾਮਲੇ: ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੀ ਹੁਣ ਵੱਧਣ ਲੱਗ ਗਏ ਹਨ, ਜਿਸ ਦੀ ਪੁਸ਼ਟੀ ਲੁਧਿਆਣਾ ਸਿਵਲ ਸਰਜਨ ਵੱਲੋਂ ਵੀ ਕੀਤੀ ਗਈ ਹੈ. ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਨਾਲ 2 ਮੌਤਾਂ ਹੋਈਆਂ ਹਨ ਅਤੇ 576 ਮਰੀਜ਼ ਪਾਜ਼ੀਟਿਵ ਪਾਏ ਗਏ ਹਨ, ਹਾਲਾਂਕਿ ਹਰਿਆਣਾ ਦੇ ਵਿੱਚ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਆਈ ਹੈ।
ਪੰਜਾਬ ਵਿੱਚ ਸ਼ੁੱਕਰਵਾਰ ਨੂੰ 576 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸੂਬੇ ਵਿੱਚ ਵਾਰਿਸ ਦੀ ਦਰ ਵੱਧ ਕੇ 4.19 ਫ਼ੀਸਦੀ ਹੋ ਗਈ ਹੈ, ਮੋਹਾਲੀ ਸਣੇ 8 ਜ਼ਿਲ੍ਹਿਆਂ ਦੇ ਵਿੱਚ ਹਾਲਾਤ ਜ਼ਿਆਦਾ ਖ਼ਰਾਬ ਹੋ ਰਹੇ ਹਨ। ਇਕੱਲੇ ਮੁਹਾਲੀ ਦੇ ਵਿੱਚ ਹੀ ਬੀਤੇ ਦਿਨੀਂ 134 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲੁਧਿਆਣਾ ਦੇ ਵਿੱਚ ਵੀ 90 ਮਰੀਜ਼ ਕੋਰੋਨਾ ਵਾਇਰਸ ਦੇ ਮਿਲੇ ਹਨ। ਸਿਹਤ ਮਹਿਕਮੇ ਮੁਤਾਬਿਕ ਲੁਧਿਆਣਾ ਅਤੇ ਮਲੇਰਕੋਟਲਾ ਵਿੱਚ ਬੀਤੇ ਦਿਨੀਂ ਕੋਰੋਨਾ ਦੇ ਨਾਲ 1-1 ਮੌਤ ਹੋਈ ਹੈ।
ਲੁਧਿਆਣਾ ਵਿੱਚ ਵਧੇ ਮਾਮਲੇ: ਕੋਰੋਨਾ ਵਾਇਰਸ ਦੇ ਮਾਮਲੇ ਲੁਧਿਆਣਾ ਵਿੱਚ ਵੀ ਵੱਧਣ ਲੱਗ ਗਏ ਹਨ। ਬੀਤੇ ਦਿਨ 90 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਸਿਵਲ ਸਰਜਨ ਨੇ ਦੱਸਿਆ ਕਿ ਰੋਜ਼ਾਨਾ 70 ਤੋ ਲੈ ਕੇ 90 ਮਰੀਜ਼ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਹਾਲੇ ਵੀ 350 ਮਰੀਜ਼ ਕੋਰੋਨਾ ਵਾਇਰਸ ਦੇ ਐਕਟਿਵ ਨਹੀਂ, ਪਰ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਆਦਾਤਰ ਮਰੀਜ਼ ਲੈਵਲ ਦੋ ਤਕ ਹੀ ਸੀਮਿਤ ਹਨ, ਪਰ ਜ਼ਿਆਦਾ ਖਤਰਨਾਕ ਵਾਇਰਸ ਦਾ ਅਸਰ ਨਹੀਂ ਵੇਖਣ ਨੂੰ ਮਿਲ ਰਿਹਾ।
ਇਹ ਵੀ ਪੜ੍ਹੋ:ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਨੇ ਪੰਜਾਬ ਦੇ ਇਹ ਲੋਕ, ਰੋਜ਼ਾਨਾ ਕਰਦੇ ਨੇ 2 ਕਿਲੋਮੀਟਰ ਦਾ ਸਫਰ