ਲੁਧਿਆਣਾ: ਪੰਜਾਬ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਮੌਸਮ ਦੇ ਪਿਛਲੇ ਸਾਰੇ ਹੀ ਰਿਕਾਰਡ ਟੁੱਟ ਚੁੱਕੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਾਪਿਤ ਮੌਸਮ ਓਬਜ਼ਰਵੇਟਰੀ ਵਿੱਚ ਜਨਵਰੀ ਮਹੀਨੇ ਦੇ ਅੰਦਰ ਵੱਧ ਤੋਂ ਵੱਧ ਤਾਪਮਾਨ ਪਿਛਲੇ 53 ਸਾਲ ਅੰਦਰ ਕਦੇ ਵੀ 10 ਡਿਗਰੀ ਤੋਂ ਹੇਠਾਂ ਨਹੀਂ ਗਿਆ ਪਰ ਨਵੇਂ ਸਾਲ ਵਾਲੇ ਦਿਨ ਇੱਕ ਜਨਵਰੀ 2024 ਨੂੰ ਦਿਨ ਦਾ ਤਾਪਮਾਨ ਵੱਧ ਤੋਂ ਵੱਧ 10 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ ਜੋ ਕਿ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਚੁੱਕਾ ਹੈ।
ਦਿਨ ਸਮੇਂ ਰਿਕਾਰਡ ਤੋੜ ਠੰਢ: ਆਮ ਤੌਰ ਉੱਤੇ ਜਨਵਰੀ ਮਹੀਨੇ ਵਿੱਚ ਦਿਨ ਦਾ ਟੈਂਪਰੇਚਰ ਵੱਧ ਤੋਂ ਵੱਧ 17 ਤੋਂ 18 ਡਿਗਰੀ ਦੇ ਨੇੜੇ ਰਹਿੰਦਾ ਹੈ। ਜਦੋਂ ਕਿ ਇੱਕ ਜਨਵਰੀ ਨੂੰ ਪਾਰਾ 10 ਡਿਗਰੀ ਦੇ ਨੇੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰਿਕਾਰਡ ਕੀਤਾ ਗਿਆ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਨ ਵਿੱਚ ਜ਼ਿਆਦਾ ਠੰਡ ਪੈ ਰਹੀ ਹੈ। ਹਾਲਾਂਕਿ ਜੇਕਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਘੱਟ ਤੋਂ ਘੱਟ ਪਾਰਾ 7 ਤੋਂ 8 ਡਿਗਰੀ ਦੇ ਨੇੜੇ ਚੱਲ ਰਿਹਾ ਹੈ।
ਕਣਕ ਦੀ ਫਸਲ ਲਈ ਠੰਢ ਅਤੇ ਕੋਹਰਾ ਸਹੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਨੂੰ ਕੋਲਡ ਡੇਜ਼ ਦਾ ਨਾਂਅ ਦਿੱਤਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਰਾਤ ਦੇ ਸਮੇਂ ਮੌਸਮ ਆਮ ਦੀ ਤਰ੍ਹਾਂ ਜਦੋਂ ਕਿ ਦਿਨ ਦੇ ਵੇਲੇ ਠੰਢ ਦਾ ਜ਼ਿਆਦਾ ਅਸਰ ਵਿਖਾਈ ਦਿੰਦਾ ਹੈ। ਲਗਾਤਾਰ ਮੌਸਮ ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ਕਰਕੇ ਅਜਿਹਾ ਮੌਸਮ ਵੇਖਣ ਨੂੰ ਮਿਲਦਾ ਹੈ। ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਪੈਣ ਦੇ ਅਸਾਰ ਨੇ। ਉਨ੍ਹਾ ਕਿਹਾ ਕਿ ਮੌਸਮ ਵਿਭਾਗ ਵੱਲੋਂ ਇਸ ਸਬੰਧੀ ਓਰੈਂਜ ਐਲਰਟ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਫਸਲਾਂ ਨੂੰ ਲੈਕੇ ਉਨ੍ਹਾਂ ਕਿਹਾ ਕਿ ਠੰਢ ਅਤੇ ਕੋਹਰੇ ਦਾ ਕਣਕ ਦੀ ਫ਼ਸਲ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ ਕੋਹਰਾ ਅਤੇ ਠੰਢ ਕਣਕ ਦੀ ਫ਼ਸਲ ਲਈ ਕਾਫੀ ਲਾਹੇਵੰਦ ਹੈ।
- ਟਰੱਕ ਚਾਲਕਾਂ ਦੀ ਹੜਤਾਲ ਕਾਰਣ ਵਧੇ ਸਾਰੀਆਂ ਸਬਜ਼ੀਆਂ ਦੇ ਭਾਅ, ਕਈਆਂ ਦੇ ਭਾਅ ਹੋਏ ਡਬਲ, ਲੋਕ ਹੋ ਰਹੇ ਪਰੇਸ਼ਾਨ
- ਉੱਤਰ ਭਾਰਤ 'ਚ ਹੱਡ ਚੀਰਵੀਂ ਠੰਢ ਨੇ ਵਧਾਈ ਗਰਮ ਕੱਪੜਿਆਂ ਦੀ ਮੰਗ, ਲੁਧਿਆਣਾ ਦੇ ਕੱਪੜਾ ਕਾਰੋਬਾਰੀਆਂ ਦੇ ਖਿੜੇ ਚਿਹਰੇ
- ਨਵੇਂ ਵਰ੍ਹੇ ਦੇ ਪਹਿਲੇ ਦਿਨ ਤੋਂ ਡਿਪੂ ਹੋਲਡਰਾਂ ਦੀ ਹੜਤਾਲ; ਨਾ ਚੁੱਕਿਆ ਤੇ ਨਾ ਵੰਡਿਆ ਜਾਵੇਗਾ ਰਾਸ਼ਨ, ਮੋਦੀ ਸਰਕਾਰ ਤੋਂ ਨਾਰਾਜ਼
ਸੰਘਣੀ ਧੁੰਦ ਪੈਣ ਦੇ ਅਸਾਰ: ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਮੌਸਮ ਵਿੱਚ ਇਹ ਤਬਦੀਲੀ ਬਦਲ ਰਹੇ ਵਾਤਾਵਰਣ ਦਾ ਨਤੀਜਾ ਹੈ। ਪਿਛਲੇ ਕੁਝ ਸਾਲਾਂ ਤੋਂ ਕੋਲਡ ਡੇਜ਼ ਵੇਖਣ ਨੂੰ ਮਿਲ ਰਹੇ ਹਨ ਅਤੇ ਠੰਢ ਦਾ ਅਸਰ ਜ਼ਿਆਦਾ ਦਿਨ ਵਿੱਚ ਵਿਖਾਈ ਦਿੰਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜਦੋਂ ਬਹੁਤ ਜ਼ਿਆਦਾ ਠੰਢ ਵੱਧ ਜਾਂਦੀ ਹੈ ਓਦੋਂ ਫਸਲਾਂ ਨੂੰ ਨੁਕਸਾਨ ਜ਼ਰੂਰ ਹੁੰਦਾ ਹੈ ਪਰ ਉਹਨਾਂ ਨਾਲ ਇਹ ਵੀ ਕਿਹਾ ਕਿ ਲੋਕ ਜ਼ਰੂਰ ਆਪਣਾ ਧਿਆਨ ਰੱਖਣ ਕਿਉਂਕਿ ਆਉਂਦੇ ਚਾਰ ਤੋਂ ਪੰਜ ਦਿਨ ਦੇ ਵਿੱਚ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੇ ਧੁੰਦ ਪੈਣ ਦੇ ਅਸਾਰ ਹਨ।