ETV Bharat / state

4431 ਕਿਲੋਮੀਟਰ ਦਾ ਸਫਰ 56 ਦਿਨ 'ਚ ਪੂਰਾ ਕਰਕੇ ਬਣਾਉਣਗੇ ਵਿਸ਼ਵ ਰਿਕਾਰਡ - 4431 km journey

ਭਾਰਤੀ ਜਲ ਸੈਨਾ ਦੇ ਦੋ ਜਵਾਨ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਦੌੜ ਲਗਾ ਰਹੇ ਹਨ। ਇਸੇ ਪੜਾਅ ਦੇ ਤਹਿਤ ਅੱਜ ਉਹ ਲੁਧਿਆਣਾ ਪਹੁੰਚੇ ਜਿੱਥੇ ਲੁਧਿਆਣਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

4431 ਕਿਲੋਮੀਟਰ ਦਾ ਸਫਰ 56 ਦਿਨ 'ਚ ਪੂਰਾ ਕਰਕੇ ਬਣਾਉਣਗੇ ਵਿਸ਼ਵ ਰਿਕਾਰਡ

author img

By

Published : Feb 24, 2021, 9:34 PM IST

ਲੁਧਿਆਣਾ: ਭਾਰਤੀ ਜਲ ਸੈਨਾ ਦੇ ਦੋ ਜਵਾਨ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਦੌੜ ਲਗਾ ਰਹੇ ਹਨ। ਇਸੇ ਪੜਾਅ ਦੇ ਤਹਿਤ ਅੱਜ ਉਹ ਲੁਧਿਆਣਾ ਪਹੁੰਚੇ ਜਿੱਥੇ ਲੁਧਿਆਣਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਵੱਲੋਂ ਮਹਿਜ਼ 56 ਦਿਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ 4431 ਕਿਲੋਮੀਟਰ ਦਾ ਸਫਰ ਤੈਅ ਕਰਕੇ ਉਹ ਵਿਸ਼ਵ ਰਿਕਾਰਡ ਆਪਣੇ ਨਾਂਅ ਕਰਨਗੇ। ਇਸ ਦੇ ਨਾਲ ਹੀ ਭਾਰਤ ਦੀ ਏਕਤਾ ਦਾ ਸੁਨੇਹਾ ਵੀ ਦੇਣਗੇ। ਲੁਧਿਆਣਾ ਵਿੱਚ ਵਿਸ਼ੇਸ਼ ਤੌਰ ਉੱਤੇ ਸਾਬਕਾ ਫੌਜੀਆਂ ਵੱਲੋਂ ਇਨ੍ਹਾਂ ਜਵਾਨਾਂ ਦਾ ਸਵਾਗਤ ਕੀਤਾ ਗਿਆ ਤੇ ਸਨਮਾਨਿਤ ਕੀਤਾ।

4431 ਕਿਲੋਮੀਟਰ ਦਾ ਸਫਰ 56 ਦਿਨ 'ਚ ਪੂਰਾ ਕਰਕੇ ਬਣਾਉਣਗੇ ਵਿਸ਼ਵ ਰਿਕਾਰਡ

ਦੌੜ ਵਿੱਚ ਹਿੱਸਾ ਲੈ ਰਹੇ ਹਰਿਆਣਾ ਦੇ ਜਵਾਨ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਵਿਸ਼ੇਸ਼ ਤੌਰ ਉੱਤੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਦੀ ਦੌੜ ਲਗਾ ਰਹੇ ਹਨ। ਜੋ ਕਿ ਲਗਪਗ 4431 ਕਿਲੋਮੀਟਰ ਦਾ ਸਫ਼ਰ ਬਣਦਾ ਹੈ ਜੋ ਉਹ 56 ਦਿਨ ਦੇ ਵਿੱਚ ਪੂਰਾ ਕਰਨਗੇ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਜਿਸ ਲਈ ਉਨ੍ਹਾਂ ਨੂੰ ਸਮਾਂ ਕੱਢਣ ਦੀ ਲੋੜ ਹੈ।

ਫ਼ੋਟੋ
ਫ਼ੋਟੋ

ਉਧਰ ਲੁਧਿਆਣਾ ਪਹੁੰਚਣ ਤੇ ਐਕਸ ਸਰਵਿਸਮੈਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਲੁਧਿਆਣਾ ਪਹੁੰਚਣ ਤੇ ਇਨ੍ਹਾਂ ਜਵਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਖੰਡਤਾ ਲਈ ਇਨ੍ਹਾਂ ਵੱਲੋਂ ਇੱਕ ਚੰਗਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਕਰਕੇ ਲੁਧਿਆਣਾ ਵਾਸੀਆਂ ਵੱਲੋਂ ਵੀ ਇਨ੍ਹਾਂ ਦਾ ਲੁਧਿਆਣਾ ਵਿੱਚ ਅੱਜ 45 ਵੇ ਦਿਨ ਪਹੁੰਚਣ ਉੱਤੇ ਸਵਾਗਤ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.