ਲੁਧਿਆਣਾ: ਮਾਡਲ ਟਾਊਨ ਇਲਾਕੇ ਦੇ ਵਿੱਚ ਲਕੀ ਟਾਵਰ ਕਪੜਿਆਂ ਦੇ ਇੱਕ ਸ਼ੋਅਰੂਮ (A clothing showroom) ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਹਫ਼ੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਇਸ ਹਾਦਸੇ ਵਿੱਚ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਦਰਅਸਲ ਅੱਗ ਪਹਿਲਾਂ ਗਰਾਊਂਡ ਫਿਲੋਰ ‘ਤੇ ਲੱਗੀ ਸੀ, ਜਿਸ ਤੋਂ ਬਾਅਦ ਤੇਜ਼ੀ ਨਾਲ ਫੈਲ ਰਹੀ ਅੱਗ ਥੋੜ੍ਹੇ ਸਮੇਂ ਅੰਦਰ ਹੀ ਭਿਆਨਕ ਰੂਪ ਧਾਰਨ ਕਰ ਗਈ ਅਤੇ ਪੂਰੇ ਸ਼ੋਅਰੂਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ (Fire brigade vehicles) ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਉਦੋਂ ਤੱਕ ਬਹੁਤ ਫੈਲ ਚੁੱਕੀ ਸੀ। ਇੱਥੇ ਅੱਗ ਬਝਾਉਣ ਦੇ ਲਈ 5 ਫਾਇਰ ਬ੍ਰਿਗੇਡ ਦੀਆਂ ਗੱਡੀਆ ਮੌਕੇ ‘ਤੇ ਪਹੁੰਚੀਆਂ ਸਨ, ਪਰ ਇਨ੍ਹਾਂ ਵਿੱਚ ਇੱਕ ਗੱਡੀ ਦੀ ਖਸ਼ਤਾ ਹਾਲਾਤ ਹੋਣ ਕਰਕੇ ਉਹ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰ ਹੀ ਬੰਦ ਹੋ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਗੱਡੀ ਨੂੰ ਧੱਕਾ ਲਗਾਕੇ ਸਟਾਟ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਡਲ ਟਾਊਨ ਐਸੋਸੀਏਸ਼ਨ ਦੇ ਪ੍ਰਧਾਨ (President of the Model Town Association) ਅਮਰਜੀਤ ਸਿੰਘ ਨੇ ਕਿਹਾ ਕਿ ਸ਼ਾਰਟ ਸਰਕਟ ਹੋਣ ਦੇ ਚਲਦਿਆਂ ਇਹ ਅੱਗ ਲੱਗੀ ਹੈ ਅਤੇ ਦੁਕਾਨ ‘ਚ ਪਿਆ ਕੱਪੜਾ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ ਹੈ ਤਾਂ ਉੱਥੇ ਹੀ ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਆਰਥਿਕ ਨੁਕਸਾਨ ਕਾਫ਼ੀ ਵੱਡੀ ਗਿਣਤੀ ਵਿੱਚ ਹੋਇਆ ਹੈ।
ਉਧਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 5 ਤੋਂ ਵੱਧ ਗੱਡੀਆਂ ਅੱਗ ਬੁਝਾਉਣ ‘ਤੇ ਲੱਗ ਚੁੱਕੀਆਂ ਹਨ ਅਤੇ ਜਦੋਂ ਉਨ੍ਹਾਂ ਨੂੰ ਕਾਲ ਆਈ ਸੀ, ਉਹ ਮੌਕੇ ‘ਤੇ ਪਹੁੰਚ ਗਏ ਸਨ ਅਤੇ ਅੱਗ ਬੁਝਾਉਣ ਦੇ ਉਪਰਾਲੇ ਉਦੋਂ ਹੀ ਜਾਰੀ ਕਰ ਦਿੱਤੇ ਘਏ ਸਨ।
ਇਹ ਵੀ ਪੜ੍ਹੋ: ਅਗਨੀਪਥ ਯੋਜਨਾ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ