ETV Bharat / state

Surface Siding: ਸਰਫੇਸ ਸੀਡਿੰਗ ਕਣਕ ਲਈ ਵਰਦਾਨ, ਭਾਰੀ ਮੀਂਹ ਤੇ ਗੜੇਮਾਰੀ ਦਾ ਵੀ ਨਹੀਂ ਅਸਰ, ਵੇਖੋ ਤੇ ਜਾਣੋ ਕਿ ਹੈ ਤਕਨੀਕ - ਮਲਚਰ ਸੀਡਿੰਗ

ਸਰਫੇਸ ਸੀਡਿੰਗ ਕਿਸਾਣਾ ਤੇ ਕਣਕ ਲਈ ਵਰਦਾਨ ਸਾਬਤ ਹੋ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਵਿਗਿਆਨੀਆਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।

Surface seeding is a boon for wheat, even heavy rains and hailstorms are not affected
ਸਰਫੇਸ ਸੀਡਿੰਗ ਕਣਕ ਲਈ ਵਰਦਾਨ, ਭਾਰੀ ਮੀਂਹ ਤੇ ਗੜੇਮਾਰੀ ਦਾ ਵੀ ਨਹੀਂ ਅਸਰ, ਵੇਖੋ ਤੇ ਜਾਣੋ ਕਿ ਹੈ ਤਕਨੀਕ
author img

By

Published : Apr 6, 2023, 3:10 PM IST

ਸਰਫੇਸ ਸੀਡਿੰਗ ਕਣਕ ਲਈ ਵਰਦਾਨ, ਭਾਰੀ ਮੀਂਹ ਤੇ ਗੜੇਮਾਰੀ ਦਾ ਵੀ ਨਹੀਂ ਅਸਰ, ਵੇਖੋ ਤੇ ਜਾਣੋ ਕਿ ਹੈ ਤਕਨੀਕ

ਲੁਧਿਆਣਾ : ਪੰਜਾਬ ਦੇ ਮਾਰਚ ਮਹੀਨੇ ਅੰਦਰ ਲਗਾਤਾਰ ਪਏ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਸੀ, ਜਿਸ ਵਿੱਚ ਜ਼ਿਆਦਾ ਨੁਕਸਾਨ ਕਣਕ ਦੀ ਫ਼ਸਲ ਦਾ ਹੋਇਆ। ਕਈ ਇਲਾਕਿਆਂ ਵਿੱਚ 50 ਫੀਸਦੀ ਤੱਕ ਵੀ ਕਣਕ ਦੀ ਫਸਲ ਖਰਾਬ ਹੋ ਗਈ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਵਿਗਿਆਨੀਆਂ ਵੱਲੋਂ ਨੁਕਸਾਨੀ ਕਣਕ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਇਹ ਇਹ ਖੁਲਾਸਾ ਕੀਤਾ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਸਰਫੇਸ ਸੀਡਿੰਗ ਯਾਨੀ ਧਰਾਤਲ ਬੋਆਈ ਤਕਨੀਕ ਦੇ ਨਾਲ ਕਣਕ ਬੀਜੀ ਸੀ ਉਸ ਉਤੇ ਨਾ ਤਾਂ ਗੜੇਮਾਰੀ ਦਾ ਅਸਰ ਪਿਆ ਅਤੇ ਨਾ ਹੀ ਭਾਰੀ ਬਾਰਿਸ਼ ਦਾ। ਉਨ੍ਹਾਂ ਕਿਸਾਨਾਂ ਦੀ ਫ਼ਸਲ ਦਾ ਕਾਫੀ ਘੱਟ ਨੁਕਸਾਨ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਨੇ ਇਸ ਦੀ ਪੁਸ਼ਟੀ ਕਰਦਿਆਂ ਇਸ ਤਕਨੀਕ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਕੇ ਇਸ ਦੀ ਕਿਵੇਂ ਵਰਤੋਂ ਕਰਕੇ ਕਿਸਾਨ ਘੱਟ ਖਰਚੇ ਤੇ ਭਰਪੂਰ ਝਾੜ ਲੈ ਸਕਦੇ ਨੇ।

ਕੀ ਹੈ ਸਰਫ਼ੇਸ ਸੀਡਿੰਗ : ਇਸ ਤਕਨੀਕ ਨੂੰ ਸਰਫੇਸ ਸੀਡਿੰਗ ਕਮ ਮਲਚਰ ਸੀਡਿੰਗ ਦਾ ਨਾਂ ਦਿੱਤਾ ਜਾਂਦਾ ਹੈ। ਇਸ ਤਕਨੀਕ ਰਾਹੀਂ ਕਣਕ ਨੂੰ ਮਿੱਟੀ ਦੇ ਹੇਠਾਂ ਬੀਜਣ ਨਾਲੋਂ ਖੇਤ ਛਿੱਟਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਕੰਬਾਈਨ ਦੀ ਮਦਦ ਦੇ ਨਾਲ ਝੋਨਾ ਵਢ ਲਿਆ ਜਾਂਦਾ ਹੈ ਅਤੇ ਖੇਤ ਵਿੱਚ ਬਚੀ ਪਰਾਲੀ ਨੂੰ ਕਟਰ ਦੀ ਵਰਤੋਂ ਨਾਲ ਖੇਤਾਂ ਦੇ ਵਿੱਚ ਹੀ ਕੁਤਰਾ ਕਰ ਕੇ ਪਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਪਾਣੀ ਲਾਇਆ ਜਾਂਦਾ ਹੈ ਅਤੇ ਫਿਰ ਪਰਾਲੀ ਦੇ ਸਾਰੇ ਤੱਤ ਜ਼ਮੀਨ ਵਿੱਚ ਹੀ ਰਹਿ ਜਾਂਦੇ ਨੇ ਅਤੇ ਇਸ ਤਕਨੀਕ ਨਾਲ ਕਣਕ ਵੀ ਸੁਰੱਖਿਅਤ ਹੁੰਦੀ ਹੈ ਅਤੇ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਦੇ ਉੱਤੇ ਬਾਰਿਸ਼ ਅਤੇ ਗੜੇ ਮਾਰੀ ਦਾ ਅਸਰ ਵੀ ਘੱਟ ਹੁੰਦਾ ਹੈ। ਮਾਹਿਰ ਡਾਕਟਰ ਨੇ ਦੱਸਿਆ ਕਿ ਆਮ ਤੌਰ ਉਤੇ ਕਣਕ ਬੀਜਣ ਤੋਂ ਬਾਅਦ ਪਾਣੀ ਨਹੀਂ ਲਗਾਇਆ ਜਾਂਦਾ ਪਰ ਇਸ ਤਕਨੀਕ ਨਾਲ ਪਹਿਲਾਂ ਪਾਣੀ ਲਗਾਇਆ ਜਾਂਦਾ ਹੈ ਇਸ ਨੂੰ ਕਈ ਕਿਸਾਨਾਂ ਨੇ ਅਪਣਾਇਆ ਹੈ

ਇਹ ਵੀ ਪੜ੍ਹੋ : Mulching Method For Cultivation: ਮਲਚਿੰਗ ਵਿਧੀ ਨਾਲ ਕੀਤੀ ਖੇਤੀ ਸਾਬਿਤ ਹੋਈ ਵਰਦਾਨ, ਗੜ੍ਹੇਮਾਰੀ ਤੇ ਮੀਂਹ ਦਾ ਨਹੀਂ ਹੋਇਆ ਕੋਈ ਅਸਰ

ਘੱਟ ਖਰਚਾ ਤੇ ਭਰਪੂਰ ਝਾੜ : ਕਿਸਾਨ ਵੀ ਇਸ ਤਕਨੀਕ ਦੀ ਵਰਤੋਂ ਤੋਂ ਕਾਫੀ ਖੁਸ਼ ਹਨ ਉਨ੍ਹਾਂ ਨੇ ਕਿਹਾ ਕਿ ਮਾਰਚ ਮਹੀਨੇ ਦੇ ਆਖਰ ਦੇ ਵਿੱਚ ਹਰ ਸਾਲ ਬਾਰਸ਼ ਅਤੇ ਗੜ੍ਹੇਮਾਰੀ ਹੁੰਦੀ ਹੈ ਇਸ ਨਾਲ ਇਕ ਨਹੀਂ ਸਗੋਂ ਕਈ ਕੰਮ ਹੁੰਦੇ ਨੇ, ਪਰਾਲੀ ਦਾ ਪਰਬੰਧਨ ਖੇਤ ਵਿੱਚ ਹੀ ਹੋ ਜਾਂਦਾ ਹੈ, ਨਾਲ ਹੀ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ, ਧਰਤੀ ਦੇ ਤੱਤ ਉਸ ਵਿੱਚ ਬਣੇ ਰਹਿੰਦੇ ਹਨ ਅਤੇ ਇਸ ਦਾ ਖਰਚਾ ਵੀ ਕਾਫੀ ਘੱਟ ਹੈ ਕਿਸਾਨ 500 ਰੁਪਏ ਪ੍ਰਤੀ ਏਕੜ ਕਣਕ ਦੀ ਬੋਇਆਈ ਵੀ ਨਾਲ ਕਰ ਸਕਦੇ ਹਨ।

ਇਹ ਵੀ ਪੜ੍ਹੋ : Amritpal Search Operation: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ, ਪਰ ਇਸ ਸਖ਼ਸ਼ ਦੀ ਸਲਾਹ 'ਤੇ ਹੋਇਆ ਫ਼ਰਾਰ !

ਪਰਾਲੀ ਦਾ ਪ੍ਰਬੰਧ : ਇਸ ਤਕਨੀਕ ਦੀ ਵਰਤੋਂ ਨਾਲ ਕਾਫੀ ਘੱਟ ਖਰਚੇ ਦੇ ਨਾਲ ਪਰਾਲੀ ਦਾ ਵੀ ਪ੍ਰਬੰਧਨ ਹੋ ਜਾਂਦਾ ਹੈ ਦਰਅਸਲ ਮਾਹਿਰਾਂ ਦਾ ਮੰਨਣਾ ਹੈ ਕਿ ਪਰਾਲੀ ਖੇਤ ਚੋਂ ਬਾਹਰ ਜਾਣੀ ਹੀ ਨਹੀਂ ਚਾਹੀਦੀ ਕਿਉਂਕਿ ਕਿਸਾਨ ਉਸ ਚੋਂ ਦਾਣੇ ਲੈਕੇ ਧਰਤੀ ਦੇ ਜਿੰਨੇ ਵੀ ਤਤ ਲੈਂਦਾ ਹੈ ਉਹ ਪਰਾਲੀ ਚ ਮੌਜੂਦ ਹੁੰਦੇ ਨੇ ਅਤੇ ਜਦੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਜਾਂ ਫਿਰ ਖੇਤ ਚੋਂ ਬਾਹਰ ਲਿਜਾਈ ਜਾਂਦੀ ਹੈ ਤਾਂ ਖੇਤ ਦੇ ਤੱਤ ਵੀ ਬਰਬਾਦ ਹੀ ਜਾਂਦੇ ਨੇ ਪਰ ਖੇਤ ਚ ਪਰਾਲੀ ਮਲਚ ਕਰਨ ਦੇ ਨਾਲ ਪਰਾਲੀ ਦਾ ਪ੍ਰਬੰਧ ਵੀ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਖੇਤ ਵੇਲ੍ਹੇ ਕਰਨ ਦੇ ਲਈ ਪ੍ਰਾਲੀ ਨੂੰ ਅੱਗ ਲਾਉਣ ਦੀ ਲੋੜ ਪੈਂਦੀ ਹੈ। ਇੱਕ ਤਕਨੀਕ ਦੇ ਨਾਲ ਝੋਨਾ ਵੀ ਵਡੇਆਂ ਜਾਂਦਾ ਹੈ ਅਤੇ ਨਾਲ ਹੀ ਕਣਕ ਬੀਜੀ ਜਾਂਦੀ ਹੈ, ਪਰਾਲੀ ਦਾ ਪ੍ਰਬੰਧਨ ਵੀ ਨਾਲ ਨਾਲ ਹੋ ਜਾਂਦਾ ਹੈ ਅਤੇ ਘੱਟ ਖਰਚੇ ਤੇ ਕਿਸਾਨ ਵਧ ਫਾਇਦਾ ਲੈਂਦਾ ਹੈ ਤਿੰਨ ਸਾਲ ਬਾਅਦ ਉਸ ਕਿਸਾਨ ਦੀ ਆਮ ਜ਼ਮੀਨ ਨਾਲੋਂ ਵੱਧ ਝਾੜ ਵੀ ਪ੍ਰਾਪਤ ਹੁੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.