ਲੁਧਿਆਣਾ :ਭਾਜਪਾ ਦੇ ਪੰਜਾਬ ਪ੍ਰਧਾਨ ਬਣਨ ਤੋਂ ਸੁਨੀਲ ਜਾਖੜ ਪਹਿਲੀ ਵਾਰ ਲੁਧਿਆਣਾ ਸ਼ਹਿਰ ਪਹੁੰਚੇ ਜਿਥੇ ਸਮਰਥਕਾਂ ਵੱਲੋਂ ਉਹਨਾਂ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਪਟਾਕੇ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਹੋਰ ਵਿਚ ਕਈ ਨੁਮਾਇੰਦੇ ਮੌਜੂਦ ਸਨ। ਸੁਨੀਲ ਜਾਖੜ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕੀਤੀ ਅਤੇ ਸ਼ਹਿਰ ਵਿਚ ਆਉਣ 'ਤੇ ਹੋਏ ਸਵਾਗਤ ਲਈ ਸਮਰਥਕਾਂ ਦਾ ਧਨਵਾਦ ਕੀਤਾ ਅਤੇ ਆਉਣ ਦਾ ਮਕਸਦ ਦੱਸਿਆ।
ਪਾਰਟੀ ਦੀ ਮਜਬੂਤੀ ਲਈ ਵਰਕਰਾਂ ਨਾਲ ਕਰ ਰਹੇ ਹਨ ਮੁਲਾਕਾਤਾਂ : ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਦੀ ਪਹਿਲੀ ਮੀਟਿੰਗ 'ਚ ਅੱਜ ਉਹ ਲੁਧਿਆਣਾ ਪਹੁੰਚੇ ਹਨ ਅਤੇ ਵਰਕਰਾਂ ਨਾਲ ਮੁਲਾਕਾਤ ਕਰ ਰਹੇ ਹਨ, ਜਿੱਥੇ ਉਹ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਮਿਲ ਰਹੇ ਹਨ, ਤਾਂ ਜੋ ਪਾਰਟੀ ਦੀ ਮਜਬੂਤੀ ਲਈ ਹੋਰ ਵੀ ਉੱਚੇ ਪੱਧਰ 'ਤੇ ਰਣਨੀਤੀ ਉਲੀਕੀ ਜਾਵੇ। ਉਥੇ ਹੀ ਸਰਕਾਰ 'ਤੇ ਵੱਡਾ ਹਮਲਾ ਬੋਲਦਿਆਂ ਉਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ ਲਈ ਸਰਕਾਰ ਵੱਲੋਂ ਜਲਦ ਤੋਂ ਜਲਦ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬਿਨ੍ਹਾ ਕਿਸੇ ਸ਼ੱਕ ਕੇਂਦਰ ਸਰਕਾਰ ਵੱਲੋਂ ਰਾਹਤ ਲਈ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਨੂੰ ਵੀ ਹੁਣ ਕਿਸਾਨਾਂ ਤੱਕ ਇਹ ਮਦਦ ਰਾਸ਼ੀ ਪਹੁੰਚਾਉਣੀ ਚਾਹੀਦੀ ਹੈ। ਪੰਜਾਬ 'ਚ ਬਣੇ ਹਾਲਾਤਾਂ ਨੂੰ ਲੈਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਸਥਿਤੀਆਂ ਸਬੰਧੀ ਪਹਿਲਾਂ ਹੀ ਕੋਈ ਸਮੀਖਿਆ ਮੀਟਿੰਗ ਕਰਨੀ ਚਾਹੀਦੀ ਸੀ।
- ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਟਵੀਟ, ਹਾਲੇ ਨਹੀਂ ਖੁੱਲ੍ਹਣਗੇ ਇਹ ਸਕੂਲ
- ਫ਼ਰੀਦਕੋਟ ਹਸਪਤਾਲ ’ਚੋਂ ਗੈਂਗਸਟਰ ਦੇ ਫ਼ਰਾਰ ਹੋਣ ਤੋਂ ਬਾਅਦ ਥਾਣੇਦਾਰ, ਸਿਪਾਹੀ ਤੇ 3 ਹੋਮਗਾਰਡ ਜਵਾਨਾਂ ਖਿਲਾਫ਼ FIR ਦਰਜ
- Risk of Asthma : ਮੀਂਹ ਅਤੇ ਹੜ੍ਹ ਵਰਗੇ ਹਾਲਾਤਾਂ 'ਚ ਵੱਧਦਾ ਅਸਥਮਾ ਦਾ ਖ਼ਤਰਾ, ਰਹੋ ਸਾਵਧਾਨ- ਵੇਖੋ ਖਾਸ ਰਿਪੋਰਟ
ਹੜ੍ਹ ਦੇ ਹਲਾਤਾਂ ਤੋਂ ਨਜਿੱਠਣ ਲਈ ਬਣਾਉਣੀ ਚਾਹੀਦੀ ਸੀ ਰਣਨੀਤੀ : ਇਸ ਲਈ ਜੇਕਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹ ਕਦਮ ਪਹਿਲਾਂ ਚੁੱਕੇ ਜਾਂਦੇ ਤਾਂ ਅਜਿਹੀ ਸਥਿਤੀ ਨਹੀਂ ਹੋਣੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਵੱਲੋਂ ਦਿੱਤੀਆਂ ਹਦਾਇਤਾਂ ’ਤੇ ਉਨ੍ਹਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਗੱਲ ਰੱਖ ਰਹੇ ਸਨ ਅਤੇ ਉਨ੍ਹਾਂ ਤੇ ਮਾਮਲਾ ਦਰਜ ਕਰ ਦਿੱਤਾ। ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਬਿਨਾ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਅਲਰਟ ਜਾਰੀ ਕੀਤੇ ਹਰੀਕੇ ਪੱਤਣ ਤੋਂ ਪਾਣੀ ਛੱਡ ਦਿੱਤਾ। ਜਿਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਵੀ ਹੁਣ ਸਰਕਾਰ ਹੀ ਕਰੇ।