ਲੁਧਿਆਣਾ: ਪੰਜਾਬ ਵਿੱਚ ਗਰਮੀ (Summer in Punjab) ਦਾ ਕਹਿਰ ਦਿਨੋਂ-ਦਿਨ ਵੱਧ ਦਾ ਜਾ ਰਿਹਾ ਹੈ। ਇਸ ਸਾਲ ਪੈ ਰਹੀ ਗਰਮੀ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਦੀ ਜਾਣਕਾਰੀ ਪੀ.ਏ.ਯੂ. ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ (P.A.U. Head of Meteorological Department, Ludhiana) ਡਾ. ਭਵਨੀਤ ਕੌਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਟੈਂਪਰੇਚਰ 41.9 ਡਿਗਰੀ ਸੈਲਸੀਅਸ ਸੀ ਜੋ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਇਹ ਸਭ ਤੋਂ ਵੱਧ ਤਾਪਮਾਨ (Temperature) ਹੁਣ ਤੱਕ ਦਾ ਦਰਜ ਕੀਤਾ ਗਿਆ ਹੈ। ਜੋ ਘੱਟੋ ਘੱਟ ਪਾਰਾ 23.2 ਡਿਗਰੀ ਰਿਹਾ ਹੈ ਜੋ ਕਿ ਇਸ ਤੋਂ ਪਹਿਲਾਂ ਬੀਤੇ 50 ਸਾਲਾਂ ਦੇ ਅੰਦਰ ਦੂਜੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ 1999 ਵਿੱਚ ਪਾਰਾ ਘੱਟੋ-ਘੱਟ ਇੰਨਾ ਅਪ੍ਰੈਲ ਮਹੀਨੇ ਵਿੱਚ ਵਧਿਆ ਸੀ ਲਗਾਤਾਰ ਪੈ ਰਹੀ ਗਰਮੀ ਦਾ ਮੁੱਖ ਕਾਰਨ ਵੈਸਟਰਨ ਡਿਸਟਰਬੈਂਸ ਨਾ ਹੋਣਾ ਮੰਨਿਆ ਜਾ ਰਿਹਾ ਹੈ, ਮਾਰਚ ਮਹੀਨੇ ਦੇ ਵਿੱਚ ਬਿਲਕੁਲ ਖੁਸ਼ਕ ਮੌਸਮ ਰਿਹਾ ਹੈ ਇੱਕ ਵੀ ਬੂੰਦ ਨਹੀਂ ਪਈ ਜਿਸ ਕਰਕੇ ਗਰਮੀ ਲਗਾਤਾਰ ਵਧ ਰਹੀ ਹੈ।
ਇਹ ਵੀ ਪੜ੍ਹੋ: LIVE UPDATES: ਤ੍ਰਿਕੂਟ ਰੋਪਵੇਅ ਹਾਦਸਾ, ਰੈਸਕਿਊ ਆਪਰੇਸ਼ਨ ਖ਼ਤਮ, ਸਾਰੇ ਸੈਲਾਨੀਆਂ ਨੂੰ ਕੱਢਿਆ ਗਿਆ ਬਾਹਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ (Punjab Agricultural University Meteorological Department) ਡਾ ਭਵਨੀਤ ਕੌਰ ਨੇ ਦੱਸਿਆ ਕਿ ਕੱਲ੍ਹ ਮਾਝਾ ਅਤੇ ਦੋਆਬਾ ਖੇਤਰ ਵਿੱਚ ਹਲਕੀ ਬਾਰਿਸ਼ ਅਤੇ ਕਿਤੇ ਕਿਤੇ ਠੰਢੀਆਂ ਹਵਾਵਾਂ ਚੱਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਇਸ ਨਾਲ ਬਹੁਤੀਆਂ ਥਾਵਾਂ ‘ਤੇ ਤਾਂ ਮੀਂਹ ਪੈਣ ਦੀ ਵੀ ਉਮੀਦ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਤਾਪਮਾਨ ਵਿੱਚ ਤਿੰਨ ਡਿਗਰੀ ਤੱਕ ਗਿਰਾਵਟ ਆਵੇਗੀ।
ਇਹ ਵੀ ਪੜ੍ਹੋ: ਹੈਲੀਕਾਪਟਰ ਤੋਂ ਵਿਅਰਤੀ ਦੇ ਡਿੱਗਣ ਦਾ ਵੀਡੀਓ ਹੋਇਆ ਵਾਇਰਲ, ਦੇਖੋ