ਲੁਧਿਆਣਾ: ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਦੇ ਪ੍ਰਧਾਨ ਦੀ ਅਗਵਾਈ ਵਿੱਚ ਇੱਕ ਅਹਿਮ ਬੈਠਕ ਹੋਈ ਇਸ ਬੈਠਕ ਦੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੀਐਮ ਭਗਵੰਤ ਮਾਨ ਨਕਲੀ ਮੁੱਖ ਮੰਤਰੀ ਹੈ। ਉਨ੍ਹਾਂ ਕਿਹਾ ਕਿ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ਵਿੱਚ ਹਰਜੋਤ ਬੈਂਸ ਉੱਤੇ ਪਰਚਾ ਹੋਣਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਇਹ ਕਾਨੂੰਨ ਹੈ ਕਿ ਜੇਕਰ ਕੋਈ ਕਿਸੇ ਦਾ ਵੀ ਨਾਂਅ ਖੁਦਕੁਸ਼ੀ ਪੱਤਰ (Sukhbir Badal Targets AAP Minister) ਵਿੱਚ ਲਿੱਖਦਾ ਹੈ, ਜਾਂ ਆਪਣੀ ਖੁਦਕੁਸ਼ੀ ਲਈ ਉਸ ਨੂੰ ਜਿੰਮੇਵਾਰ ਦੱਸਦਾ ਹੈ, ਤਾਂ ਉਸ ਉੱਤੇ ਸਿੱਧਾ ਪਰਚਾ ਹੁੰਦਾ ਹੈ, ਪਰ ਹਾਲੇ ਤੱਕ ਸਰਕਾਰ ਨੇ ਪਰਚਾ ਨਹੀਂ ਕੀਤਾ।
ਅਕਾਲੀ ਦਲ ਰੋਕੇਗਾ ਨਸ਼ਾ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲਗਾਈ ਜਾਂਦੇ ਹਨ, ਪਰ ਹੁਣ ਪੰਜਾਬ ਵਿੱਚ ਨਸ਼ਾ ਹੋਰ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ਵਿੱਚ ਨਸ਼ਾ ਵਿਕਾ ਰਹੇ ਹਨ। ਜੇਕਰ ਸਰਕਾਰ ਨਹੀਂ ਰੋਕ ਸਕਦੀ ਤਾਂ ਹੱਥ ਖੜੇ ਕਰ ਦੇਵੇ ਅਤੇ ਸਾਨੂੰ ਮੌਕਾ ਦਿਓ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਪੰਥਕ ਮਾਮਲਿਆਂ ਦੇ ਵਿੱਚ ਵੀ ਐਸਜੀਪੀਸੀ ਦੇ ਪ੍ਰਧਾਨ ਅਤੇ ਹੋਰ ਸਿੱਖ ਆਗੂਆਂ ਦੇ ਨਾਲ ਵਿਚਾਰ ਚਰਚਾ ਕੀਤੀ।
ਬੰਦੀ ਸਿੰਘਾਂ ਦੀ ਰਿਹਾਈ ਕੇਜਰੀਵਾਲ ਨੇ ਰੋਕੀ: ਸੁਖਬੀਰ ਬਾਦਲ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਮਨਸੂਬਿਆਂ ਤੋਂ ਜਰੂਰ ਅਗਾਹ ਰਹਿਣ, ਕਿਉਂਕਿ ਆਮ ਆਦਮੀ ਪਾਰਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ। ਜਦਕਿ, ਸੁਪਰੀਮ ਕੋਰਟ ਨੇ ਸਿੱਧਾ ਕਿਹਾ ਹੈ ਕਿ ਸਰਕਾਰ ਇਸ ਉੱਤੇ ਫੈਸਲਾ ਲਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਰਿਹਾਈ ਰਿਜੈਕਟ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਐਸ ਵਾਈ ਐਲ ਦਾ ਸਰਵੇ ਕਰਾ ਰਹੀ ਹੈ, ਜੋ ਕਿ ਕਿਸੇ ਵੀ ਹਾਲਤ ਵਿੱਚ ਉਹ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਟੀਮਾਂ ਪੰਜਾਬ ਵਿੱਚ ਸਰਵੇ ਨਹੀਂ ਕਰਨਗੀਆਂ, ਅਕਾਲੀ ਦਲ ਉਨ੍ਹਾਂ ਨੂੰ ਰੋਕੇਗਾ।